ਚੱਲ ਇੱਕ ਦੂਜੇ ਦਾ
ਦੁੱਖ ਅਪਣਾ ਲੈਂਦੇ ਹਾਂ
ਦੂਰ ਕਿਤੇ ਜਾ ਕੇ ਚੰਨਾਂ
ਦੁਨੀਆਂ ਨਵੀਂ ਵਸਾ ਲੈਂਦੇ ਹਾਂ
ਦੁਨੀਆਂ ਤੋਂ ਚੋਰੀ ਚੋਰੀ
ਪਿਆਰ ਦਿਆਂ ਬਾਗਾਂ 'ਚ
ਇੱਕ ਦੂਜੇ ਦਾ ਹੱਥ ਫੜ੍ਹ ਕੇ
ਗੀਤ ਇਸ਼ਕ ਦੇ ਗਾ ਲੈਂਦੇ ਹਾਂ
ਟੁੱਟ ਗਏ ਸੁਪਨੇ ਮੇਰੇ ਵੀ
ਟੁੱਟ ਗਏ ਸੁਪਨੇ ਤੇਰੇ ਵੀ
ਨੇਕ ਚੰਦ ਦੇ ਗਾਰਡਨ ਵਾਂਗੂ
ਟੁੱਟੀਆਂ ਚੀਜ਼ਾਂ 'ਚ ਜਾਨ ਪਾ ਲੈਂਦੇ ਹਾਂ
ਆਪਣੇ ਦੋਹਾਂ ਨਾਲ ਇਨਸਾਫ਼ ਕਰੀਂ
ਜੇ ਗਲਤ ਹੋਵਾਂ ਤਾਂ ਮਾਫ਼ ਕਰੀਂ
ਹੱਥ ਜੋੜ ਕੇ ਮੈਂ ਤੈਨੂੰ ਕਹਿੰਦੀ
ਇਕੱਠਿਆਂ ਜੀਣ ਦੀਆਂ ਸੋਹਾਂ ਖਾ ਲੈਂਦੇ ਹਾਂ
ਚੱਲ ਇੱਕ ਦੂਜੇ ਦਾ
ਦੁੱਖ ਅਪਣਾ ਲੈਂਦੇ ਹਾਂ
ਦੂਰ ਕਿਤੇ ਜਾ ਕੇ ਚੰਨਾਂ
ਦੁਨੀਆਂ ਨਵੀਂ ਵਸਾ ਲੈਂਦੇ ਹਾਂ !
ਰੁਪਿੰਦਰ ਕੌਰ
ਜਲੰਧਰ
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
ਰੁਪਿੰਦਰ ਕੌਰ
ਜਲੰਧਰ
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
Nice poem
ReplyDelete