ਮੁੰਡਾ “ਠੀਕ ਏ “, ਕਹਿ ਕੇ ਗੱਡੀ ਤੋਂ ਉਤਰ ਗਿਆ ਅਤੇ ਪਲੇਟਫਾਰਮ ਦੇ ਇੱਕ ਪਾਸੇ ਇਕ ਦਰਖਤ ਦੀ ਛਾਂ ਥੱਲੇ ਦੋ ਦੋ ਕਰ ਕੇ ਚਾਰ ਘੜੇ ਪਏ ਸਨ | ਚਾਰਾਂ ਘੜਿਆਂ ‘ਤੇ ਉਰਦੂ ਵਿੱਚ ਕੁਝ ਲਿਖਿਆ ਸੀ ਅਤੇ ਮੁੰਡੇ ਨੂੰ ਉਰਦੂ ਪੜਣਾ ਆਉਂਦਾ ਨਹੀਂ ਸੀ ਬਸ ਗੁਰੂ –ਦਵਾਰੇ ਦੇ ਭਾਈ ਕੋਲੋਂ ਗੁਰੂਮੁਖੀ ਪੜਣ ਜਾਂਦਾ ਸੀ | ਮਾਂ ਪੁਤਰ ਸਿਆਲਕੋਟ ਦੇ ਨੇੜੇ ਇੱਕ ਪਿੰਡ ਦੇ ਵਸਨੀਕ ਸਨ |
ਮੁੰਡਾ ਘੜਿਆਂ ਕੋਲ ਜਾ ਖਲੋਤਾ ਅਤੇ ਪਰੇਸ਼ਾਨੀ ਵਿੱਚ ਉਹਨਾਂ ਵੱਲ ਝਾਕ ਰਿਹਾ ਸੀ ਕਿ ਕੀ ਕਰਾਂ ,ਕਿਹੜੇ ਘੜਿਆਂ ‘ਚੋਂ ਪਾਣੀ ਪੀਵਾਂ | ਨੇੜੇ ਹੀ ਦਰਖਤ ਦੀ ਛਾਵੇਂ ਬੈਂਚ ‘ਤੇ ਇੱਕ ਬਜੁਰਗ ਬੈਠਾ ਸੀ , ਸ਼ਕਲ ਅਤੇ ਪਹਿਰਾਵੇ ਤੋਂ ਮੁਸਲਮਾਨ ਲਗਦਾ ਸੀ ,ਮੁੰਡੇ ਦੀ ਪਰੇਸ਼ਾਨੀ ਨੂੰ ਸਮਝ ਗਿਆ , “ਹਾਂ ਬਈ ਕਾਕਾ ਪਾਣੀ ਪੀਣਾ ਏਂ |”
“ਹਾਂ ਜੀ ਪੀਣਾ ਏਂ , ਤ੍ਰੇਹ ਬੜੀ ਲੱਗੀ ਏ , ਪਰ ਪਤਾ ਨਹੀਂ ਲਗ ਰਿਹਾ ਕਿਹੜੇ ਘੜਿਆਂ ‘ਚੋਂ ਪੀਵਾਂ ,” ਮੁੰਡੇ ਨੇ ਪਰੇਸ਼ਾਨੀ ਵਿੱਚ ਜਵਾਬ ਦਿੱਤਾ |
“ਹਾਂ ਪਹਿਲੇ ਇਹ ਦਸ ਤੂੰ ਮੁਸਲਮਾਨ ਏਂ ਜਾਂ ਹਿੰਦੂ , ਜੇ ਹਿੰਦੂ ਏਂ ਸੱਜੇ ਹਥ ਦੋਵੇਂ ਘੜਿਆਂ ਤੋਂ ਪੀ ਲੈ , ਅਗਰ ਮੁਸਲਮਾਨ ਏਂ ਤਾਂ ਖੱਬੇ ਹਥ ਦੋਵੇਂ ਘੜਿਆਂ ਦਾ ਪਾਣੀ ਤੇਰੇ ਲਈ ਠੀਕ ਏ ,” ਬਜ਼ੁਰਗ ਨੇ ਸਮਝਾਇਆ |
ਮੁੰਡੇ ਨੇ ਸੱਜੇ ਹਥ ਦੇ ਇੱਕ ਘੜੇ ਤੋਂ ਚਪਣੀ ਲਾਈ ਅਤੇ ਘੜੇ ਉੱਤੇ ਪਏ ਇਕ ਮਿੱਟੀ ਦੇ ਕੁੱਜੇ ਨਾਲ ਪਾਣੀ ਲਿਆ , ਬੁੱਕ ਨਾਲ ਖੁਦ ਰਜ ਕੇ ਪੀਤਾ ਅਤੇ ਨਾਲ ਲਿਆਂਦੇ ਗਲਾਸ ਨੂੰ ਵੀ ਭਰ ਲਿਆ |
ਪਾਣੀ ਪੀਣ ਤੋਂ ਬਾਅਦ ,ਮੁੰਡੇ ਨੇ ਭੋਲੇਪਣ ਵਿਚ ਬਜ਼ੁਰਗ ਤੋਂ ਪੁਛ ਹੀ ਲਿਆ ,”ਚਚਾ , ਇਹਨਾਂ ਦੋਵੇਂ ਪਾਣੀਆ ਵਿਚ ਕੀ ਫ਼ਰਕ ਏ |”
ਬਜ਼ੁਰਗ ਨੇ ਜਵਾਬ ਦਿੱਤਾ ,” ਕੋਈ ਫ਼ਰਕ ਨਹੀਂ ,ਪਾਣੀ ਤੇ ਪਾਣੀ ਹੀ ਹੁੰਦਾ ਹੈ , ਉਹ ਸਾਹਮਣੇ ਪਲੇਟਫਾਰਮ ਦੇ ਦੂਜੇ ਪਾਸੇ ਖੂਹ ਦੇਖ ਰਿਹਾਂ , ਇਹ ਚਾਰੇ ਘੜਿਆਂ ਵਿੱਚ ਉਸੇ ਖੂਹ ਦਾ ਪਾਣੀ ਏਂ ,ਬਸ ਮੁਸਲਮਾਨਾ ਲਈ ਘੜਿਆਂ ਵਿੱਚ ਪਾਣੀ ਮਸ਼ਕ ਨਾਲ ਭਰਿਆ ਏ , ਜੋ ਮਰੇ ਕੱਟੇ ਦੀ ਖਲ ਨੂੰ ਸਿਉਂ ਕੇ ਬਣਦੀ ਏ ਅਤੇ ਹਿੰਦੂਆਂ ਦੇ ਘੜੇ ਬਾਲਟੀ ਨਾਲ ਪਾਣੀ ਲਿਆ ਕੇ ਭਰੇ ਨੇੰ |”
ਗੱਡੀ ਨੇ ਚਲਣ ਲਈ ਸਿਟੀ ਮਾਰੀ ਅਤੇ ਮੁੰਡਾ ਮਾਂ ਲਈ ਪਾਣੀ ਲੈ ਆਪਣੇ ਡੱਬੇ ਜਾ ਚੜਿਆ , ਹੁਣ ਉਸਨੂੰ ਹਿੰਦੂ- ਪਾਣੀ ਅਤੇ ਮੁਸਲਮਾਨ –ਪਾਣੀ ਦਾ ਫ਼ਰਕ ਕੁਝ ਕੁਝ ਸਮਝ ਆ ਗਿਆ ਸੀ |
ਦਿਲਜੋਧ ਸਿੰਘ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ