
ਚਾਰੇ ਪਾਸੇ ਰੌਣਕ ਹੋ ਗਈ | ਸਾਰੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ।
ਜਦੋਂ ਕਰਮ ਸਿੰਘ ਘਰ ਦੇ ਦਰਵਾਜ਼ੇ ਮੂਹਰੇ ਨਿੰਮ ਬੰਨ੍ਹ ਰਹੀਅਾਂ ਕੁੜੀਅਾਂ ਨੂੰ ਸ਼ਗਨ ਦੇ ਰਿਹਾ ਸੀ ਤਾਂ ਗਲੀ ਵਿੱਚੋਂ ਲੰਘੀ ਜਾਂਦੀ ਬਚਨੋ ਨੇ ਕਿਹਾ ,
" ਵਧਾਈਅਾਂ ਭਾਈ ਕਰਮ ਸਿਅਾਂ,ਰੱਬ ਜੁਅਾਕ ਨੂੰ ਲੰਬੀ ੳੁਮਰ ਲਾਵੇ, ਕੀ ਨਾਓ ਰੱਖਿਆ ਮੁੰਡੇ ਦਾ ? "
" ਮਾਤਾ ,ਪੋਤਾ ਨਹੀਂ ਪੋਤੀ ਹੋਈ ਐ , ਨਾਂ ਤਾਂ ਅਜੇ ਰੱਖਣਾ , " ਕਰਮ ਨੇ ੳੁਸ ਦੇ ਹੱਥ ਲੱਡੂ ਧਰਦਿਆਂ ਕਿਹਾ ।
" ੳੁਹ ਹੋ ! ਫਿਰ ਕਾਹਤੋਂ ਅੈਵੀਂ ਅੈਹ ਲੁੰਗ ਲਾਣਾ ਲੱਗਾ ਰੌਲਾ ਪਾੳੁਂਣ , ਮੈਂ ਸੋਚਿਆ ਕਿਤੇ ਰੱਬ ਨੇ ਜਵਾਕ ਦੇ ਤਾ "
ਬਚਨੋ ਬੁੜ- ਬੁੜ ਕਰਦੀ ਤੁਰ ਗਈ ਕਰਮ ਸਿੰਘ ਸੋਚਣ ਲੱਗ ਪਿਆ ਕਿ ਜੇ ਮੁੰਡਾ ਹੀ ਜਵਾਕ ਹੁੰਦਾ ਫਿਰ ਕੁੜੀ ਕੀ ਹੁੰਦੀ ਅੈ ?
ਜਸਪਾਲ ਕੌਰ ਠੀਕਰੀਵਾਲ
ਅਾਸਟਰੇਲੀਅਾ
ਬਹੁਤ ਹੀ ਵਧੀਅਾ ਕਹਾਣੀ... ਕਲਮ ਅਤੇ ਲੇਖਕ ਨੂੰ ਸਲਾਮ
ReplyDelete