
ਪਰ ਹੁਣ ਨਾਜ਼ਰ ਦੀ ਨੂੰਹ ਵਿਹੜਾ ਸਾਫ਼ ਕਰਨ ਵੇਲੇ ਨਿੰਮ ਦੇ ਝੜੇੇ ਹੋਏ ਪੱਤੇ ਵੇਖ ਕੇ ਹਰ ਸਮੇਂ ਕਿਚ-ਕਿਚ ਕਰਦੀ ਰਹਿੰਦੀ ਸੀ । ਇੱਕ ਦਿਨ ੳੁਸ ਨੇ ਅਾਪਣੇ ਪਤੀ ਕਰਮੇ ਨੂੰ ਕਿਹਾ ,
" ਮੈਥੋ ਨੀਂ ਅੈਨਾ ਕੂੜਾ ਨਿੱਤ ਹੂੰਝਿਆ ਜਾਂਦਾ , ਉੱਤੋਂ ਸਾਰਾ ਦਿਨ ਪੰਛੀ ਵਿਹੜੇ ਵਿੱਚ ਗੰਦ ਪਾਈ ਰੱਖਦੇ ਅੈ "
ਰੋਜ ਦੀ ਬੁੜ-ਬੁੜ ਤੋਂ ਖਿਝੇ ਕਰਮੇ ਨੇ ਅਾਖ਼ਿਰ ਨਾਜ਼ਰ ਨੂੰ ਬਗ਼ੈਰ ਦੱਸੇ ਹੀ ਨਿੰਮ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ । ੳੁਸਨੇ ਸ਼ਹਿਰੋਂ ਵਾਢ ਵਾਲੇ ਬੰਦੇ ਬੁਲਾ ਕੇ ਰੁੱਖ਼ ਦਾ ਮੁੱਲ ਪੰਜ ਹਜ਼ਾਰ ਰੂਪੈ ਕਰ ਦਿੱਤਾ ।
ਇਹ ਸੁਣ ਕੇ ਕੋਲ ਖੜ੍ਹਾ ਕਰਮੇ ਦਾ ਪੁੱਤਰ ਬੋਲਿਆ ,
" ਪਾਪਾ,ਅੈਨਾ ਘੱਟ ਮੁੱਲ !! ਮੈ ਤਾਂ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਅੈ ਕਿ ਦਸ ਲੱਖ ਰੂਪੈ ਦੀ ਤਾਂ ਇੱਕ ਰੁੱਖ਼ ਅਾਪਾਂ ਨੂੰ ਸਾਹ ਲੈਣ ਲਈ ਅਾਕਸੀਜਨ ਗੈਸ ਹੀ ਦੇ ਦਿੰਦਾ ਅੈ "
ਰੁੱਖ਼ ਦੇ ਇੱਕ ਹੋਰ ਅਣਮੁੱਲੇ ਗੁਣ ਬਾਰੇ ਸੁਣ ਕੇ ਦੂਰ ਖੜ੍ਹਾ ਬੇਬੱਸ ਨਾਜ਼ਰ ਅੱਖਾਂ ਭਰ ਅਾਇਅਾ ।
ਮਾਸਟਰ ਸੁਖਵਿੰਦਰ ਦਾਨਗੜ੍ਹ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ