ਕਮਰੇ ਦੀ ਕੰਧ ਘੜੀ 'ਤੇ ਨਜ਼ਰ ਪੈਂਦਿਆਂ ਹੀ ਉਸ ਦੀ ਸੋਚ ਉਸ ਪਲ ਦੀਆਂ ਜਮਾਂ ਤਕਸੀਮਾਂ 'ਚ ਉਲਝੀ ਦੁਰੇਡੇ ਪੜ੍ਹਦੇ ਆਪਣੇ ਬੱਚਿਆਂ ਕੋਲ਼ ਜਾ ਅੱਪੜੀ ਸੀ। ਪਾਣੀ ਦਾ ਘੁੱਟ ਭਰ ਉਹ ਅਵਚੇਤਨ ਹੀ ਉਨ੍ਹਾਂ ਨਾਲ਼ ਗੱਲੀਂ ਲੱਗ ਗਈ। ਉਸ ਦਾ ਅਸੀਮ ਮਨ ਉਨ੍ਹਾਂ ਨੂੰ ਸਫ਼ਲਤਾ ਦਾ ਨਵਾਂ ਵਰਕਾ ਬਣਨ ਦੀਆਂ ਦੁਆਵਾਂ ਦੇ ਰਿਹਾ ਸੀ । ਪਰ ਫ਼ੇਰ ਵੀ ਘੜੀ ਮੁੜੀ ਉਸ ਦੀ ਨਿਗ੍ਹਾ ਸਾਹਮਣੇ ਲਟਕਦੀ ਕੰਧ ਘੜੀ 'ਤੇ ਜਾ ਟਿਕਦੀ ਸੀ। ਹੁਣ ਉਹ ਮੁੜ ਸੌਣ ਦੀ ਅਸਫ਼ਲ ਕੋਸ਼ਿਸ਼ ਵੀ ਕਰ ਰਹੀ ਸੀ ।
ਉਸ ਦੀ ਸੰਧੂਰੀ ਖ਼ਿਆਲ ਉਡਾਰੀ 'ਚ ਕਿੰਨਾ ਸਮਾਂ ਬੀਤ ਗਿਆ ਸ਼ਾਇਦ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ। ਕਦੇ ਕਦੇ ਬਨ੍ਹੇਰੇ 'ਤੇ ਠੁੰਗਾਂ ਮਾਰਦੇ ਪੰਛੀਆਂ ਦੀ ਆਵਾਜ਼ ਉਸ ਨੂੰ ਸੁਣਾਈ ਦੇ ਜਾਂਦੀ। ਫ਼ੇਰ ਕੁਝ ਦੇਰ ਬਾਦ ਤਾਜ਼ੀ ਹਵਾ ਦਾ ਕੋਈ ਬੁੱਲਾ ਪਰਦੇ ਵਿੱਚੋਂ ਝਰਦਾ ਕਿਸੇ ਅਕਹਿ ਮਿੱਠੇ ਸੁਰ 'ਚ ਭੇਦ ਦੀਆਂ ਬਾਤਾਂ ਪਾਉਂਦਾ ਉਸ ਦੀ ਰੂਹ ਨੂੰ ਸੁਪਨਈ ਨੀਲੇ ਖ਼ਲਾਹ 'ਚ ਲੈ ਜਾਂਦਾ ਜਾਪਿਆ। ਜਾਗੋ ਮੀਚੀ 'ਚ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹ ਉਸ ਦੀ ਬੁੱਕਲ਼ 'ਚ ਆਣ ਸਮੋਈ ਸੀ। ਜੂਹੀ ਦੇ ਫ਼ੁੱਲ ਵਰਗੀ ਨਿਰੀ ਮੋਮ ਦੀ ਗੁੱਡੀ ਜਿਹੀ। ਉਹ ਤਾਂ ਕੋਈ ਕੋਹ ਕਾਫ਼ ਦੀ ਹੂਰ ਹੀ ਲੱਗ ਰਹੀ ਸੀ। ਪੁਰੇ ਦੀ ਪੌਣ ਵਰਗੀ, ਨੀਝ ਲਾ ਕੇ ਤਰਾਸ਼ੀ ਸੰਗਮਰਮਰ ਦੀ ਸੋਹਣੀ ਮੂਰਤ ਜਿਹੀ। ਉਹ ਕੋਈ ਹੋਰ ਨਹੀਂ ਉਸ ਦੀ ਧੀ ਹੀ ਸੀ।
ਕਹਿੰਦੇ ਨੇ ਕਿ ਜਦੋਂ ਕੋਈ ਚਾਵਾਂ ਦਾ ਨਿਉਂਦਾ ਅਚਾਨਕ ਝੋਲ਼ੀ ਆਣ ਪੈਂਦਾ ਹੈ ਤਾਂ ਦਿਲੀ ਉਮਾਹ ਆਪੂੰ ਹੁਲਾਰੇ ਲੈਣ ਲੱਗ ਪੈਂਦੇ ਨੇ, " ਤੂੰ ਐਨੇ ਸਾਜਰੇ ਕਿਵੇਂ ਆ ਗਈ ? ਤੂੰ ਤਾਂ ਅਜੇ ਠਹਿਰ ਕੇ ਆਉਣਾ ਸੀ। ਪਰ ਫ਼ੇਰ ਵੀ ਮੈਂ ਤਾਂ ਤੈਨੂੰ ਹੀ ਉਡੀਕ ਰਹੀ ਸਾਂ। " ਇੱਕੋ ਸਾਹ ਉਹ ਬੋਲੀ ਹੀ ਜਾ ਰਹੀ ਸੀ। ਉਸ ਦੇ ਆਉਣ ਦੀ ਖੁਸ਼ੀ 'ਚ ਟੁੱਬੀਆਂ ਲਾਉਂਦੀ ਉਹ ਇਨ੍ਹਾਂ ਸੁਹਾਵਣੇ ਪਲਾਂ ਸੰਗ ਇੱਕਮਿਕ ਹੋਣਾ ਲੋਚ ਰਹੀ ਸੀ।
"ਮੈਂ ਲੰਮਾ ਸਫ਼ਰ ਕਰਕੇ ਆ ਵੀ ਗਈ। ਤੁਸੀਂ ਉਠਣਾ ਨਹੀਂ ਹੁਣ ? ਅਜੇ ਵੀ ਇੱਥੇ ਹੀ ਪਏ ਹੋ। ਬਾਹਰ ਵੇਖੋ ਚਿੜੀਆਂ ਤੁਹਾਨੂੰ ਉਡੀਕ ਰਹੀਆਂ ਨੇ।" ਸੁਬਕ ਜਿਹੀ ਮੁਸਕਾਨ ਬਿਖੇਰਦਿਆਂ ਉਸ ਨੇ ਮਾਂ ਨੂੰ ਹਲੂਣਿਆ।"ਤੈਨੂੰ ਕੀ ਲੱਗਾ ਮੈਂ ਸੁੱਤੀ ਪਈ ਹਾਂ। ਮੈਂ ਤਾਂ ਅੱਜ ਸਵੱਖਤੇ ਹੀ ਉਠ ਖਲੋਈ ਸੀ। ਹੁਣ ਤਾਂ ਮੈਂ ਐਵੇਂ ਅੱਖਾਂ ਮੀਚੀ ਪਈ ਹਾਂ। ਮੈਨੂੰ ਸਭ ਸੁਣਾਈ ਦੇ ਰਿਹਾ ਹੈ। ਚਿੜੀਆਂ ਦਾ ਚਹਿਕਣਾ ਵੀ ਤੇ ਤੇਰੀ ਆਮਦ ਵੀ। ਠਹਿਰ ਜਾ ਪਹਿਲਾਂ ਮੈਨੂੰ ਹੱਥ ਲਾ ਕੇ ਵੇਖ ਲੈਣ ਦੇ ਕਿ ਤੂੰ ਸੱਚੀਂ ਆ ਗਈ ਹੈਂ।" ਉਸ ਨੇ ਮੁੜ ਜ਼ੋਰ ਦੀ ਅੱਖਾਂ ਭੀਚਦਿਆਂ ਪਹਿਲਾਂ ਆਪਣੇ ਪੋਟਿਆਂ ਨਾਲ਼ ਉਸ ਦੇ ਨਾਜ਼ੁਕ ਜਿਹੇ ਮੁੱਖੜੇ ਨੂੰ ਸਹਿਲਾਇਆ ਤੇ ਫੇਰ ਉਸ ਦੇ ਸਿਰ 'ਤੇ ਹੱਥ ਫੇਰਿਆ। ਉਸ ਗੁਲਾਬੀ ਪਰੀ ਨੇ ਆਪਣੀ ਮਾਂ ਦੇ ਅੰਦੇਸ਼ੇ ਨੂੰ ਯਕੀਨੀ ਬਣਾਉਂਦਿਆਂ ਕਿਹਾ," ਮੈਂ ਦੂਰ ਹੀ ਕਦੋਂ ਸਾਂ।ਮੈਂ ਤਾਂ ਹਮੇਸ਼ਾਂ ਹੀ ਆਪ ਦੇ ਕੋਲ਼ ਹਾਂ। ਅੱਖਾਂ ਖੋਲ੍ਹ ਕੇ ਮੈਨੂੰ ਵੇਖੋ ਤਾਂ ਸਹੀ। ਚੱਲੋ ਬਾਹਰ ਧੁੱਪੇ ਬੈਠੀਏ ਤੇ ਚਿੜੀਆਂ ਨੂੰ ਚੋਗ ਪਾਈਏ।" ਹੁਣ ਉਸ ਦੀ ਆਮਦ ਦਾ ਯਕੀਨ ਪੱਕਾ ਹੋ ਗਿਆ ਸੀ।
ਉਸ ਨੇ ਅੱਖਾਂ ਖੋਲ੍ਹੀਆਂ। ਕੰਧ ਘੜੀ ਸੱਤ ਵਜਾ ਰਹੀ ਸੀ। ਖਿੜਕੀ ਦੀਆਂ ਝੀਥਾਂ ਰਾਹੀਂ ਆਉਂਦੀਆਂ ਧੁੱਪ ਕਿਰਨਾਂ ਕਮਰੇ ਨੂੰ ਭਰ ਰਹੀਆਂ ਸਨ। ਵਿਹੜੇ 'ਚ ਪੰਛੀਆਂ ਦੀ ਭਰਪੂਰ ਚਹਿਕ ਸੁਣਾਈ ਦੇ ਰਹੀ ਸੀ। ਉਸ ਸੁਪਨਈ ਅੱਖਾਂ ਮਲ਼ਦਿਆਂ ਇਧਰ ਉਧਰ ਤੱਕਿਆ। ਕਮਰੇ 'ਚ ਉਸ ਦੇ ਕੋਲ਼ ਕੋਈ ਨਹੀਂ ਸੀ। ਸੁਪਨਾ ਤੇ ਹਕੀਕਤ ਰਲ਼ਗੱਡ ਹੁੰਦੇ ਜਾਪ ਰਹੇ ਸਨ। ਉਸ ਦੇ ਪੋਟਿਆਂ ਨੂੰ ਅਜੇ ਵੀ ਉਸ ਪੁਰੇ ਦੀ ਪੌਣ ਵਰਗੀ ਮਲੂਕ ਪਰੀ ਦੀ ਆਮਦ ਦੀ ਛੋਹ ਮਹਿਸੂਸ ਹੋ ਰਹੀ ਸੀ। ਉਹ ਚੌਗਿਰਦੇ 'ਚ ਫ਼ੈਲੀ ਸੰਦਲੀ ਖੁਸ਼ਬੋਈ ਨੂੰ ਆਪਣੇ ਸਾਹਾਂ 'ਚ ਸਮੇਟਣਾ ਲੋਚਦੀ ਸੀ।
ਪੁਰੇ ਦੀ ਪੌਣ
ਮਹਿਕਿਆ ਚੁਫ਼ੇਰਾ
ਕੁਜਾ ਆਮਦ ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 432 ਵਾਰ ਪੜ੍ਹੀ ਗਈ ਹੈ।

ਸੁੰਦਰ
ReplyDeleteਖ਼ੂਬਸੂਰਤ !!
ReplyDelete