......ਤੇ ਫ਼ੇਰ ਇੱਕ ਦਿਨ ਉਹ ਘਰ ਆ ਗਏ। ਅਸੀਂ ਮੋਹ ਭਿੱਜੇ ਗੁੱਸੇ ਦੀ ਬੁਸ਼ਾਰ ਕਰਦਿਆਂ ਭੱਜ ਕੇ ਜਾ ਗਲਵਕੜੀ ਪਾਈ, " ਤੁਸੀਂ ਕਿੱਥੇ ਗੁੰਮ ਹੋ ਗਏ ਸੀ ? ਅਸੀਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ।" ਪਰ ਓਸ ਰਾਤ ਖੌਫ਼ ਦੇ ਬੱਦਲ਼ ਦੁਬਾਰਾ ਮੰਡਰਾਉਣ ਲੱਗੇ ਜਦੋਂ ਉਹ ਕਾਲ਼ੇ ਪ੍ਰਛਾਵੇਂ ਪਾਪਾ ਨੂੰ ਫ਼ੇਰ ਲੈਣ ਆ ਗਏ। ਡਰ ਨਾਲ਼ ਸੁੰਨ ਖੜ੍ਹੀ ਦਾ ਮੇਰਾ ਤ੍ਰਾਹ ਨਿਕਲ਼ ਗਿਆ," ਮਾਂ ! ਮਾਂ ! ਪਾਪਾ ਨੂੰ ਕਿਤੇ ਲੁਕੋ ਲਵੋ, ਨਹੀਂ ਤਾਂ ਉਹ ਲੈ ਜਾਣਗੇ।" ਤ੍ਰਭਕ ਕੇ ਮੇਰੀ ਅੱਖ ਖੁੱਲ੍ਹ ਗਈ। ਮੈਂ ਮੁੜ੍ਹਕੇ ਨਾਲ਼ ਭਿੱਜੀ ਪਈ ਸਾਂ । ਪਾਪਾ ਤਾਂ ਏਸ ਜਹਾਨੋਂ ਕਈ ਵਰ੍ਹੇ ਪਹਿਲਾਂ ਰੁਖ਼ਸਤ ਹੋ ਚੁੱਕੇ ਸਨ। ਅੱਜ ਫ਼ੇਰ ਮੇਰੀ ਦਿਲੀ ਹੂਕ ਮੇਰੇ ਸਾਹਾਂ 'ਚ ਜਜ਼ਬ ਹੋਣ ਤੋਂ ਅਸਮਰੱਥ ਰਹਿ ਗਈ ਸੀ। ਇੱਕ ਠੰਡਾ ਹਾਉਕਾ ਭਰਦਿਆਂ ਮੈਂ ਤਰਲ ਅੱਖਾਂ ਨਾਲ਼ ਧੁੰਦਲੀ ਜਿਹੀ ਛੱਤ ਵੱਲ ਹੁਣ ਅਪਲਕ ਨਿਹਾਰ ਰਹੀ ਸਾਂ ।
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ