ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Aug 2017

15 ਅਗਸਤ ਦੇ ਨਾਂ .....! ( ਗਲ ਘੋਟੂ ਆਜ਼ਾਦੀ )

ਗਲ ਘੋਟੂ ਆਜ਼ਾਦੀ ਹੈ । ਹਰ ਪਾਸੇ ਬਰਬਾਦੀ ਹੈ । । ਰਾਜ ਹੈ ਕੂੜ੍ਹ ਹਨ੍ਹੇਰੇ ਦਾ ਹਰ ਬੰਦਾ ਫ਼ਰਿਆਦੀ ਹੈ । । ਗੱਲ ਕਰਾਂ ਜੇ ਸੱਚੀ ਮੈਂ ਕਾਨੂੰਨ ਕਹੇ ਅੱਤਵਾਦੀ ਹੈ । । ਫਾਹੇ ਲਾ ਦਿਓ ਲਾਲੋ ਨੂੰ ਗਲੀ - ਗਲੀ ਮੁਨਾਦੀ ਹੈ । । ਵਾਅਦੇ ਕਰਕੇ ਮੁਕਰਨਾ ਨੇਤਾ ਇਸ ਦਾ ਆਦੀ ਹੈ । । ਮਰ-ਮਰ ਜੀਣਾ ਪੈਂਦਾ ਹੈ ਲੋਕੋ ਜ਼ਿੰਦਗੀ ਕਾਹਦੀ ਹੈ । । ਸੁਰਿੰਦਰ ਤੇਰੇ ਦੁੱਖਾਂ ਦੀ ਕਾਨੀ ਭਰਦੀ ਸ਼ਾਹਦੀ ਹੈ । । ਐਸ ਸੁਰਿੰਦਰ ਯੂ ਕੇ

ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।

ਲਿੰਕ 1 ਲਿੰਕ 2 ਲਿੰਕ 3

2 comments:

  1. ਇੰਡੀਆ ਵਿਚ ਗਲ ਘੋਟੂ ਅਜ਼ਾਦੀ ਹੀ ਹੈ .ਸਚ ਲਿਖਿਆ ਤੁਸੀਂ .ਜਦ ਏਅਰਪੋਰਟ ਤੇ ਲੈੰਡ ਹੁੰਦੇ ਹਾਂ, ਇੱਕ ਭੈ ਜਿਹਾ ਲਗਣ ਲਗ ਪੈਂਦਾ ਹੈ ਤੇ ਜਦ ਵਾਪਸ ਆਉਂਦੇ ਹਾਂ ਤਾਂ ਜਹਾਜ਼ ਵਿਚ ਬੈਠਦਿਆਂ ਸਾਰ ਹੀ ਸਾਹ ਜਿਹਾ ਆਉਂਦਾ ਹੈ .ਕਵਿਤਾ ਬਹੁਤ ਅਛੀ ਲਗੀ .

    ReplyDelete
  2. ਗਲ ਘੋਟੂ ਆਜ਼ਾਦੀ
    ਸੁਰਿੰਦਰ ਜੀ ਸਹੀ ਤਸਵੀਰ ਖਿੱਚੀ ਆਜ਼ਾਦੀ ਦੀ। ਸੱਤਰ ਦਹਾਕੇ ਜੀ ਚੂਕੈ ਆਜ਼ਾਦੀ ਦੇ। ਭਾਰਤ ਮਾਂ ਦੇ ਲਾਲ ਗਰੀਬੀ ਬਿੱਚ ਜੀ ਰਹੇ ਹਨ।ਔਰਤਾਂ ਕਿਤੇ ਸੁਰਕ੍ਸ਼ਿਤ ਨਹੀਂ। ਜਵਾਕ ਡਿਗਰੀਆਂ ਲੈਕੇ ਨੌਕਰੀ ਲੇਈ ਰੁਲ ਰਹੇਂ ਹਨ। ਕਿ ਹੋਊ ਦੇਸ਼ ਦਾ ਕੁਰਸੀ ਕੇ ਗੁਲਾਮ ਪਬਲਿਕ ਕਾ ਖੂਨ ਚੂਸ ਲੈ ਥੋੜਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ