ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
30 Oct 2013
27 Oct 2013
24 Oct 2013
ਪੱਤਝੜ
ਪੱਤਝੜ ਆਉਣ ‘ਤੇ ਰੁੱਖਾਂ ਦਾ ਵਾਧਾ ਆਰਜ਼ੀ ਤੌਰ ‘ਤੇ ਰੁਕ ਜਾਂਦਾ ਹੈ ਕਿਉਂਕਿ ਆਉਣ ਵਾਲੀ ਠੰਢ ਤੋਂ ਬਚਾਓ ਲਈ ਤਿਆਰੀ ਹੁਣੇ ਤੋਂ ਅਰੰਭੀ ਜਾਂਦੀ ਹੈ ।ਸਰਦੀਆਂ ‘ਚ ਦਿਨ ਛੋਟੇ ਤੇ ਧੁੱਪ ਘੱਟ ਹੋਣ ਕਾਰਨ ਰੁੱਖਾਂ ਦੀ ਰਸੋਈ ਵੀ ਠੰਢੀ ਪੈ ਜਾਂਦੀ ਹੈ । ਜਾਣੀ ਕਿ ਹਰੇ ਪੱਤਿਆਂ ਨੂੰ ਭੋਜਨ ਤਿਆਰ ਕਰਨ ਲਈ ਜ਼ਿਆਦਾ ਊਰਜਾ ਲਾਉਣੀ ਪੈਂਦੀ ਹੈ…ਕਿਉਂ ਜੋ ਇੱਕ ਪਾਸੇ ਭੋਜਨ ਤਿਆਰ ਕਰਨਾ ਤੇ ਦੂਜੇ ਪਾਸੇ ਠੰਢ ਤੋਂ ਬਚਣ ਲਈ ਜਰੂਰੀ ਤੱਤ।
ਵੇਖੋ ਕੁਦਰਤ ਦਾ ਕਮਾਲ…
ਰੁੱਖ ਪੱਤਿਆਂ ‘ਚ ਮੌਜੂਦ ਤੱਤਾਂ ਨੂੰ ਅਤਿ ਸੂਖਮ ਭਾਗਾਂ ‘ਚ ਵਿਭਾਜਤ ਕਰਕੇ, ਪੁੰਗਰਨ ਯੋਗ ਟਹਿਣੀਆਂ ਨੂੰ ਭੇਜ ਦਿੰਦੇ ਨੇ ਤਾਂ ਜੋ ਬਸੰਤ ਆਉਣ ‘ਤੇ ਫੁਟਾਰਾ ਪੈ ਸਕੇ ।ਕਲੋਰੋਫਿਲ (ਪੱਤਿਆਂ ‘ਚ ਮੌਜੂਦ ਹਰੇ ਰੰਗ ਦਾ ਤੱਤ) ਦੇ ਟੁੱਟਣ ਨਾਲ਼ ਪੱਤਿਆਂ ਦਾ ਰੰਗ ਪੀਲ਼ਾ ਤੇ ਫਿਰ ਭੂਰਾ ਹੋ ਜਾਂਦਾ ਹੈ, ਇਸ ਅਵਸਥਾ ‘ਚ ਪੱਤੇ ਝੜ ਜਾਂਦੇ ਨੇ ਤੇ ਅਸੀਂ
ਇਸ ਨੂੰ ਪੱਤਝੜ ਦਾ ਨਾਂ ਦਿੰਦੇ ਹਾਂ ।ਜੇ ਪੱਤੇ ਠੰਢ ‘ਚ ਵੀ ਲੱਗੇ ਰਹਿਣਗੇ ਤਾਂ ਅਣਸੁਖਾਵੇਂ ਮੌਸਮ ‘ਚ ਫੋਟੋਸਿੰਥਸਿਜ਼ (ਭੋਜਨ ਬਨਾਉਣ ਦੀ ਕਿਰਿਆ) ਬਹੁਤ ਹੀ ਹੌਲੀ ਗਤੀ ‘ਚ ਹੁੰਦੀ ਹੈ, ਜਿਸ ਕਰਕੇ ਰੁੱਖ ਨੂੰ ਬਹੁਤ ਸਾਰੇ ਤੱਤ ਵਰਤਣੇ ਪੈ ਜਾਂਦੇ ਨੇ ਤੇ ਉਸ ਕੋਲ਼ ਠੰਢ ਤੋਂ ਬਚਣ ਲਈ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਕਰਕੇ ਰੁੱਖ ਪੱਤੇ ਝਾੜ ਕੇ ਆਪਣੀ ਸਾਰੀ ਊਰਜਾ ਠੰਢ ਤੋਂ ਬਚਣ ਲਈ ਖਾਸ ਤੱਤਾਂ ਨੂੰ ਬਨਾਉਣ ਦੇ ਲੇਖੇ ਲਾਉਂਦੇ ਨੇ।

ਇਹ ਖੋਜ ਕਾਰਜ ਮੇਰੀ ਪੀ. ਐਚ. ਡੀ. ਦੀ ਡਿਗਰੀ ਦਾ ਹਿੱਸਾ ਸੀ ਜਿਸ ਨੂੰ ਅੱਜ ਮੈਂ ਹਾਇਕੁ ਕਾਵਿ 'ਚ ਬੰਨ ਕੇ ਪੇਸ਼ ਕਰ ਰਹੀ ਹਾਂ।
ਨੋਟ: ਇਹ ਪੋਸਟ ਹੁਣ ਤੱਕ 35 ਵਾਰ ਖੋਲ੍ਹ ਕੇ ਪੜ੍ਹੀ ਗਈ।
23 Oct 2013
21 Oct 2013
19 Oct 2013
ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ
ਬਚਪਨ ਦੀਆਂ ਯਾਦਾਂ ਨੂੰ ਹਾਇਕੁ ਕਾਵਿ 'ਚ ਪਰੋ ਕੇ ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ ਦਾ ਵੀ ਜ਼ਿਕਰ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਸਾਡੀ ਹਾਇਕੁ ਕਲਮ ਨੇ ! ਅੰਮ੍ਰਿਤ ਪਾਲ ਦੇ ਆਪਣੇ ਸ਼ਬਦਾਂ 'ਚ.........
"ਬਚਪਨ ਕਿੰਨਾ ਚੰਗਾ ਹੁੰਦਾ ਹੈ । ਕੋਈ ਫਿਕਰ ਨਹੀਂ ਹੁੰਦਾ - ਨਾ ਪੈਸੇ ਕਮਾਉਣ ਦਾ ਹੈ ਤੇ ਨਾ ਹੀ ਆਉਣ ਵਾਲੀ ਜਿੰਦਗੀ ਬਾਰੇ । ਆਪਣੀ ਮਸਤੀ ਹੀ ਮਗਨ ਰਹਿੰਦਾ ਹੈ ਇਹ ਬਚਪਨ।
1
ਬੈਠੀਆਂ ਭੁੰਜੇ
ਇੱਕਠੀਆਂ ਕੁੜੀਆਂ
ਖੇਡਣ ਗੀਟੇ।
2
ਫੱਟੀ ਪੋਚਣ
ਨੰਨੇ-ਪਿਆਰੇ ਬੱਚੇ
ਟੋਭੇ ਦੁਆਲੇ।
3
ਖੁੱਲ੍ਹਾ ਮੈਦਾਨ
ਠੀਕਰੀਆਂ ਜੁੜੀਆਂ
ਖੇਡਣ ਪਿੱਠੂ।
ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 220 ਵਾਰ ਖੋਲ੍ਹ ਕੇ ਪੜ੍ਹੀ ਗਈ।
1
ਬੈਠੀਆਂ ਭੁੰਜੇ
ਇੱਕਠੀਆਂ ਕੁੜੀਆਂ
ਖੇਡਣ ਗੀਟੇ।
2
ਫੱਟੀ ਪੋਚਣ
ਨੰਨੇ-ਪਿਆਰੇ ਬੱਚੇ
ਟੋਭੇ ਦੁਆਲੇ।
3
ਖੁੱਲ੍ਹਾ ਮੈਦਾਨ
ਠੀਕਰੀਆਂ ਜੁੜੀਆਂ
ਖੇਡਣ ਪਿੱਠੂ।
ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 220 ਵਾਰ ਖੋਲ੍ਹ ਕੇ ਪੜ੍ਹੀ ਗਈ।
17 Oct 2013
Subscribe to:
Posts (Atom)