ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
12 Sept 2014
11 Sept 2014
8 Sept 2014
7 Sept 2014
ਪੀਲੀ ਫ਼ਰਾਕ
ਇੱਕ ਦਿਨ ਮੈਨੂੰ ..........ਮਸਤ ਪੌਣ ਦੇ ਹੁਲਾਰੇ ਝੁਟਦੀ ਨੂੰ ....ਮੇਰੀ ਵੱਡੀ ਮਮੇਰੀ ਭੈਣ ਨੇ ਕੋਲ਼ ਬੁਲਾਉਂਦਿਆਂ ਕਿਹਾ, " ਐਧਰ ਆ .....ਤੇਰਾ ਮੇਚਾ ਲੈਣਾ ਹੈ।" ਭੈਣ ਦੀ ਸਿਲਾਈ ਮਸ਼ੀਨ ਕੋਲ਼ ਪੀਲੇ ਰੰਗ ਦਾ ਕੱਪੜਾ, ਰੰਗ ਤੇ ਬੁਰਸ਼ ਵੇਖ ਮੇਰੇ ਮਨ 'ਚ ਜਿਗਿਆਸਾ ਦੇ ਜੁਗਨੂੰ ਬਲ਼ ਉੱਠੇ। ਮੈਂ ਕੀ, ਕਿਓਂ, ਕਿਵੇਂ ਦੇ ਸਵਾਲਾਂ ਦਾ ਮੀਂਹ ਵਰ੍ਹਾ ਦਿੱਤਾ। ਹਾਣੀਆਂ ਨਾਲ ਖੇਡਦੀ......ਸੁਆਦਲੀਆਂ ਖੇਡਾਂ ਛੱਡ ਕੇ ਮੈਂ ਉਥੇ ਹੀ ਚੌਂਕੜੀ ਮਾਰ ਕੇ ਬੈਠ ਗਈ। ਦੋ ਖੜੀਆਂ ਇੱਟਾਂ 'ਤੇ ਸ਼ੀਸ਼ਾ ਧਰ ਕੇ ਭੈਣ ਨੇ ਛੋਟਾ ਜਿਹਾ ਇੱਕ ਮੇਜ਼ ਬਣਾਇਆ। ਮੇਜ਼ ਥੱਲੇ ਬਲਬ ਜਗਾ ਕੇ ......ਕਾਗਜ਼ 'ਤੇ ਵਾਹੀ ਫੁੱਲਾਂ ਵਾਲੀ ਬੱਤਖ ਨੂੰ ਪੀਲੇ ਕੱਪੜੇ 'ਤੇ ਉਕਰਿਆ। ਆਪਣੀਆਂ ਕਲਾਤਮਿਕ ਛੋਹਾਂ ਨਾਲ ਗੁਲਾਬੀ -ਹਰਾ ਰੰਗ ਭਰ ਕੇ ਬੱਤਖ ਨੂੰ ਸੱਚੀ ਹੀ ਜਿਉਂਦੀ ਕਰ ਦਿੱਤਾ ਸੀ। .......ਤੇ ਫੇਰ .......ਚੱਲਦੀ ਸਿਲਾਈ ਮਸ਼ੀਨ ਦਾ ਸੁਰ ਮੈਨੂੰ ਕਿਸੇ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਦੇਣ ਲੱਗਾ। ਸਰਕਦੇ ਦਿਨ ਦਾ ਮੈਨੂੰ ਪਤਾ ਹੀ ਨਾ ਲੱਗਾ। ਆਥਣ ਨੂੰ ਪੀਲੇ ਰੰਗ ਦੀ ਫ਼ਰਾਕ ਜਦੋਂ ਮੈਂ ਪਾਈ ਤਾਂ ਛਣ -ਛਣ ਕਰਦੇ ਮੇਰੇ ਹਾਸੇ ਨਾਲ ਵਿਹੜਾ ਭਰ ਗਿਆ।
ਸੰਦਲੀ ਯਾਦਾਂ ਦੀ ਗੱਠੜੀ ਖੋਲ੍ਹ ........ਅੱਜ ਵੀ ਜਦੋਂ ਕਦੇ ਮੈਂ ਉਹ ਪੀਲੀ ਫ਼ਰਾਕ ਪਾਉਂਦੀ ਹਾਂ ਤਾਂ ਵੱਡੀ ਭੈਣ ਦੇ ਦਿੱਤੇ ਨਿੱਘੇ ਮੋਹ ਤੇ ਅਪਣੱਤ ਦੀ ਮਹਿਕ ਨਾਲ ਮੇਰਾ ਆਪਾ ਭਰ ਜਾਂਦਾ ਹੈ। ਮੈਂ ਕਿਸੇ ਬਾਗ ਦੀ ਨੁੱਕਰੇ ਤਰਕਾਲਾਂ ਵੇਲੇ ਖਿੜੇ ਗੁਲਾਬ ਵਾਂਗ ਟਹਿਕਣ ਲੱਗ ਜਾਂਦੀ ਹਾਂ।
ਪੀਲੀ ਫ਼ਰਾਕ -
ਮੋਹ ਧਾਗੇ ਸਿਉਂਤੀ
ਨੱਚੀ ਨਿੱਕੜੀ।
ਡਾ. ਹਰਦੀਪ ਕੌਰ ਸੰਧੂ
(ਅੱਜ ਵੱਡੀ ਭੈਣ ਦਵਿੰਦਰ ਦੇ ਜਨਮ ਦਿਨ 'ਤੇ ਇਹ ਹਾਇਬਨ ਤੋਹਫ਼ਾ)
ਨੋਟ : ਇਹ ਪੋਸਟ ਹੁਣ ਤੱਕ 40 ਵਾਰ ਪੜ੍ਹੀ ਗਈ।
5 Sept 2014
ਗੀਤ ਸੁਰੀਲੇ
ਇਹ ਵੀਡੀਓ ਸ਼ਾਇਦ ਤੁਹਾਨੂੰ ਵੀ ਪ੍ਰਭਾਵਿਤ ਕਰੇ।
ਸਾਜ਼ ਪਤੀਲੇ
ਗਾਉਣ ਮੰਗਤੀਆਂ
ਗੀਤ ਸੁਰੀਲੇ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ।
4 Sept 2014
2 Sept 2014
ਸਾਉਣ ਦੀ ਝੜੀ
ਸ਼ਾਮ ਦਾ ਵੇਲ਼ਾ ......ਅਤਿ ਦੀ ਗਰਮੀ........ਸਾਰਿਆਂ ਦੇ ਨਾਲ ਮੈਨੂੰ ਵੀ ਮੀਂਹ ਦੀ ਉਡੀਕ ਸੀ। ਦੇਖਦੇ ਹੀ ਦੇਖਦੇ ਬੱਦਲਾਂ ਦੀ ਇੱਕ ਟੁਕੜੀ ਪੁਰੇ ਵੱਲੋਂ ਆਈ ਤੇ ਮੇਰੇ ਘਰ ਦੇ ਅਸਮਾਨ 'ਤੇ ਛੱਤਰੀ ਬਣ ਖਲੋਤੀ ........ਤੇ ਹੌਲੀ -ਹੌਲੀ ਅਸਮਾਨ ਬੱਦਲਾਂ ਨਾਲ ਭਰ ਗਿਆ। ਰੁੱਖਾਂ ਪੌਦਿਆਂ ਦੇ ਕੁਮਲਾਏ ਪੱਤਿਆਂ 'ਤੇ ਇੱਕ ਟਹਿਕ ਜਿਹੀ ਆ ਗਈ। ਕਲੀਆਂ ਦੀ ਮਹਿਕ ਦੂਣੀ ਹੋ ਗਈ ਸੀ। ਚੰਬੇਲੀ ਦੀ ਸੁਗੰਧੀ.......ਚਿੜੀਆਂ ਦੀ ਚਹਿਚਹਾਟ ........ਠੰਡੀ ਹਵਾ ਦੇ ਬੁੱਲੇ .........ਮਨ ਬਾਉਰਾ ਹੋ ਗਿਆ ਸੀ। ਦਿਲ ਕਰੇ ਦੌੜਦੀ ਫਿਰਾਂ........ ਪੇੜਾਂ ਵਿੱਚ ........ਫੁੱਲਾਂ ਵਿੱਚ।
.............ਪਰ ਕਿਤੇ ਇੱਕ ਇੱਕਲ ਸੀ ਜੋ ਉਦਾਸੀ ਲੈ ਆਈ ਸੀ। ਸਬੱਬੀਂ ਓਹਨਾਂ ਪਲਾਂ 'ਚ ਮੇਰੀ ਕਲਮ ਮੇਰੇ ਬਿਲਕੁਲ ਪਾਸ ਸੀ। ਮੈਂ ਡਾਇਰੀ ਕੱਢੀ ਤਾਂ ਕਵਿਤਾ ਮੇਰੇ ਸਾਹਮਣੇ ਆ ਖਲੋਤੀ.......ਤੇ ਮੇਰੀ ਇੱਕਲ ਟੁੱਟ ਗਈ। ਏਸ ਖੁਸ਼ੀ 'ਚ ਬੱਦਲਾਂ ਨੇ ਝੜੀ ਲਾ ਦਿੱਤੀ।
ਸਾਉਣ ਝੜੀ
ਵਗਦੀ ਪੌਣ ਸੰਗ
ਕਵਿਤਾ ਘੜੀ।
ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।
Subscribe to:
Posts (Atom)

