ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2013

ਬਾਲ ਵਿਆਹ

ਸੰਸਾਰ ਭਰ ਵਿੱਚ ਹੋਣ ਵਾਲੇ ਕੁੱਲ ਬਾਲ ਵਿਆਹਾਂ ਵਿੱਚੋਂ 40 ਫੀਸਦੀ ਬਾਲ ਵਿਆਹ ਇਕੱਲੇ ਭਾਰਤ ਦੇਸ਼ ਦੀ ਧਰਤੀ 'ਤੇ ਹੁੰਦੇ ਹਨ। ਦੇਸ਼ ਭਰ ਵਿੱਚ ਬਾਲ ਉਮਰੇ ਵਿਆਹੀਆਂ ਜਾਣ ਵਾਲੀਆਂ ਬਾਲੜੀਆਂ ਵਿੱਚੋਂ 56 ਫੀਸਦੀ ਪੇਂਡੂ ਖੇਤਰ ਵਿੱਚੋਂ ਅਤੇ 30 ਫੀਸਦੀ ਸ਼ਹਿਰੀ ਖੇਤਰਾਂ ਵਿੱਚੋਂ ਹਨ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਚਾਈਲਡ ਮੈਰਿਜ਼ ਐਕਟ ਬਣਨ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਸਾਡੇ ਮੁਲਕ ਦੀਆਂ ਇਹਨਾਂ ਬਾਲੜੀਆਂ ਦੀ ਤਕਦੀਰ ਨਹੀਂ ਬਦਲ ਸਕੀਆਂ। ਸਾਡੀ ਸੰਵੇਦਨਸ਼ੀਲ ਹਾਇਕੁ ਕਲਮ ਨੇ ਇਸੇ ਸੰਤਾਪ ਨੂੰ ਹਾਇਕੁ-ਕਾਵਿ 'ਚ ਪਰੋਇਆ ਹੈ।




ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

30 Mar 2013

ਮੇਰੇ ਪਿੰਡ 'ਚ

ਡਾ. ਸਤੀਸ਼ ਰਾਜ ਪੁਸ਼ਕਰਣਾ ਹਿੰਦੀ ਸਾਹਿਤ ਦੇ ਉੱਘੇ ਹਸਤਾਖਰ ਹਨ ਤੇ ਪਟਨਾ (ਬਿਹਾਰ) ਨਾਲ਼ ਸਬੰਧ ਰੱਖਦੇ ਹਨ। ਆਪ ਹਿੰਦੀ ਸਾਹਿਤ ਦੀਆਂ ਲੱਗਭੱਗ ਸਾਰੀਆਂ ਵਿਧਾਵਾਂ 'ਚ ਨਿਰੰਤਰ ਲੇਖਣ ਕਰ ਰਹੇ ਹਨ। ਆਪ ਲਘੂਕਥਾ, ਹਾਇਕੁ, ਸਮੀਖਿਆ, ਸਾਹਿਤਕ ਲੇਖ, ਸੰਪਾਦਨ, ਪ੍ਰਕਾਸ਼ਨ ਆਦਿ ਖੇਤਰਾਂ 'ਚ ਕਾਰਜਸ਼ੀਲ ਹਨ। ਆਪ ਦੇ ਹੁਣ ਤੱਕ ਆਏ ਹਾਇਕੁ ਸੰਗ੍ਰਹਿ- ਬੂੰਦ-ਬੂੰਦ ਰੌਸ਼ਨੀ, ਖੋਲ੍ਹ ਦੋ ਖਿੜਕੀਆਂ,ਹਾਇਕੁ ਕਿਆ ਹੈ, ਆਸਥਾ ਕੇ ਸਵਰ।ਜਲੇਂਗੇ ਦੀਪ ਨਏ ਤੇ ਚਿੰਦੀ-ਚਿੰਦੀ ਜ਼ਿੰਦਗੀ ਦਾ ਆਪ ਵਲੋਂ ਸੰਪਾਦਨ। 
            ਡਾ. ਪੁਸ਼ਕਰਣਾ ਹਿੰਦੀ ਭਾਸ਼ਾ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਦਾ ਵੀ ਗਿਆਨ ਰੱਖਦੇ ਹਨ। ਪਿਛਲੇ ਕੁਝ ਅਰਸੇ ਤੋਂ ਆਪ ਪਾਠਕ ਦੇ ਤੌਰ 'ਤੇ ਹਾਇਕੁ-ਲੋਕ ਨਾਲ਼ ਜੁੜੇ ਹੋਏ ਹਨ ਤੇ ਸਮੇਂ-ਸਮੇਂ 'ਤੇ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਹਨ। ਅੱਜ ਪਹਿਲੀ ਵਾਰ ਆਪ ਪੰਜਾਬੀ ਹਾਇਕੁਕਾਰ ਵਜੋਂ ਸਾਡੇ ਨਾਲ਼ ਆ ਜੁੜੇ ਹਨ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ। ਆਸ ਕਰਦੀ ਹਾਂ ਕਿ ਅਗਲੇਰੇ ਦਿਨਾਂ 'ਚ ਆਪ ਇਸੇ ਤਰਾਂ ਹਾਇਕੁ-ਲੋਕ ਮੰਚ ਨਾਲ਼ ਜੁੜੇ ਰਹਿਣਗੇ ਤੇ ਹਾਇਕੁ ਸਾਹਿਤ 'ਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ। 


1.
ਮੇਰੇ ਪਿੰਡ 'ਚ
ਦਾਦੇ ਜਿਹਾ ਬੋਹੜ
ਯਾਦਾਂ 'ਚ ਵਸੇ

2.


ਮਾਂ ਦੀ ਅਵਾਜ਼
ਪੂਜਾ ਦੀ ਘੰਟੀ ਜਿਹੀ
ਅੱਜ ਵੀ ਯਾਦ 

3.
ਬੀਤੇ ਦਿਨਾਂ 'ਚ
ਸੱਚ ਹੀ ਸਾਂ ਬੋਲਦੇ
ਹੁਣ ਸਜ਼ਾ ਏ 

ਡਾ. ਸਤੀਸ਼ ਰਾਜ ਪੁਸ਼ਕਰਣਾ 
(ਪਟਨਾ-ਬਿਹਾਰ) 
ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ ।

29 Mar 2013

ਬੁੱਢਾ ਬੋਹੜ - 3

ਅੱਜ ਹਾਇਕੁ ਲੋਕ ਮੰਚ 'ਤੇ ਬੁੱਢੇ ਬੋਹੜ ਦੀ ਸੰਘਣੀ ਛਾਂ ਵੇਖਣ ਨੂੰ ਮਿਲ਼ੀ, ਜਿਸ ਥੱਲੇ ਖੂਬ ਰੌਣਕਾਂ ਲੱਗੀਆਂ। ਹੁਣ ਰੌਣਕ ਵਧਾਉਣ ਤੇ ਜੁਗਲਬੰਦੀ 'ਚ ਸਾਂਝ ਪਾਉਣ ਆ ਰਹੇ ਨੇ ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'  ।  'ਹਿੰਮਾਂਸ਼ੂ' ਜੀ  ਨੇ ਹਾਇਕੁ ਕਾਵਿ ਨੂੰ ਹੋਰ ਹੁਲਾਰਾ ਦਿੰਦੇ ਆਪਣੀਆਂ ਯਾਦਾਂ ਨੂੰ ਖਰੋਚ ਕੇ ਹਾਇਕੁ ਕਾਵਿ 'ਚ ਪਰੋ ਬੁੱਢੇ ਬੋਹੜ ਥੱਲੇ ਖੇਡਦੇ ਨਿਆਣਿਆਂ ਨੂੰ ਸਾਡੇ ਸਾਹਮਣੇ ਖੇਡਣ ਲੱਗਾ ਦਿੱਤਾ। 

8.
ਬੋਹੜ ਦਾੜ੍ਹੀ
ਦੁਪਹਿਰੇ ਝੂਟਣ
ਚੀਕਣ ਬੱਚੇ ..............ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' 


ਬੁੱਢਾ ਬੋਹੜ - 2

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਪ੍ਰੋ. ਹਰਿੰਦਰ ਕੌਰ ਸੋਹੀ । ਆਪ ਐਸ. ਜੀ. ਜੀ. ਜੰਨਤਾ ਗਰਲਜ਼ ਕਾਲਜ ਰਾਏਕੋਟ ਜ਼ਿਲ੍ਹਾ - ਲੁਧਿਆਣਾ (ਪੰਜਾਬ) ਵਿਖੇ ਪੜ੍ਹਾਉਂਦੇ ਰਹੇ ਹਨ। ਅੱਜ ਕੱਲ ਕਨੇਡਾ ਦੇ ਸਰੀ ਸ਼ਹਿਰ ਦੇ ਨਿਵਾਸੀ ਹਨ। ਆਪ ਇੱਕ ਚੰਗੇ ਬੁਲਾਰੇ ਹਨ । ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਆਪ ਨੇ ਭਾਸ਼ਣ ਮੁਕਾਬਲਿਆਂ, ਨਾਟਕਾਂ ਤੇ ਕਵਿਤਾ ਬੋਲਣ ਦੇ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਭਾਗ ਲਿਆ। ਨੌਕਰੀ ਦੌਰਾਨ ਆਪ ਨੇ ਕੁੜੀਆਂ ਨੂੰ ਗਿੱਧਾ ਸਿਖਾਉਣ ਤੇ ਸਟੇਜਾਂ ਨੂੰ ਸੰਭਾਲਣ ਦੀ ਭੂਮਿਕਾ ਬਾਖੂਬੀ ਨਿਭਾਈ ਹੈ। ਆਪ ਦੀ ਇੱਕ ਕਹਾਣੀਆਂ ਦੀ ਕਿਤਾਬ 'ਹੌਲ਼ਾ ਫੁੱਲ' 2011 'ਚ ਆਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲ਼ਿਆ। ਅੱਜ 'ਬੁੱਢਾ ਬੋਹੜ' ਜੁਗਲਬੰਦੀ 'ਚ ਆਪ ਨੇ ਆਪਣੇ ਪਲੇਠੇ ਹਾਇਕੁ ਨਾਲ਼ ਸਾਡੇ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਨਿੱਘਾ ਸੁਆਗਤ ਕਰਦੀ ਹਾਂ। 

5.
ਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ ............ਪ੍ਰੋ. ਹਰਿੰਦਰ ਕੌਰ ਸੋਹੀ 





ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ ।

ਬੁੱਢਾ ਬੋਹੜ - 1

ਅੱਜ ਹਾਇਕੁ-ਲੋਕ ਮੰਚ ਇੱਕ ਕਦਮ ਹੋਰ ਅੱਗੇ ਵਧਿਆ ਹੈ ਜਿੱਥੇ ਪਾਠਕ ਤੇ ਰਚਨਾਕਾਰ ਇੱਕ ਦੂਜੇ ਦੀ ਹੌਸਲਾ ਅਫ਼ਜਾਈ ਦੇ ਨਾਲ਼-ਨਾਲ਼ ਹਾਇਕੁ-ਜੁਗਲਬੰਦੀ 'ਚ ਵੀ ਸ਼ਾਮਲ ਹੋਏ। ਪੁਰਾਣੇ ਘਰ ਨੂੰ ਲੈ ਕੇ ਕੀਤੀ ਹਾਇਕੁ-ਜੁਗਲਬੰਦੀ ਸ਼ਲਾਘਾਯੋਗ ਹੈ। ਇਸ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਅੱਜ 'ਬੁੱਢੇ ਬੋਹੜ' ਨੂੰ ਇਸ ਕੜੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਢਲਾ ਹਾਇਕੁ (ਹਾਇਗਾ) ਸਾਡੀ ਨਿੱਕੀ ਹਾਇਕੁਕਾਰਾ ਸੁਪ੍ਰੀਤ ਦਾ ਹੈ। ਇਸ ਨੂੰ ਹਾਇਕੁ ਜੁਗਲਬੰਦੀ ਦੇ ਰੂਪ 'ਚ ਮੈਂ ਅੱਗੇ ਵਧਾਉਂਦੀ ਹੋਈ ਸਾਡੇ ਮੰਚ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੰਦੀ ਹਾਂ। ਆਸ ਕਰਦੀ ਹਾਂ ਕਿ ਆਪ ਇਸ ਨਿੱਘੇ ਸੱਦੇ ਨੂੰ ਕਬੂਲਦੇ ਹੋਏ ਆਪਣੀਆਂ ਹਾਇਕੁ ਪੈੜਾਂ ਜ਼ਰੂਰ ਪਾਓਗੇ।



1.
ਬੁੱਢਾ ਬੋਹੜ
ਬਾਬੇ ਦੀਆਂ ਝੁਰੀਆਂ
ਲੱਗਣ ਇੱਕੋ 

ਸੁਪ੍ਰੀਤ ਕੌਰ ਸੰਧੂ-ਜਮਾਤ ਨੌਵੀਂ 

2.
ਆਥਣ ਵੇਲ਼ਾ
ਨੀਝ ਲਾ ਬਾਬਾ ਤੱਕੇ
ਬੁੱਢਾ ਬੋਹੜ 

ਡਾ. ਹਰਦੀਪ ਕੌਰ ਸੰਧੂ

3.
ਬਾਬਾ ਬੋਹੜ 
ਦਾੜੀ ਬਣੀ ਏ ਪੀਂਘ
ਬੱਚੇ ਝੂਟਣ

ਦਿਲਜੋਧ ਸਿੰਘ 

4.
ਬੁੱਢਾ ਬੋਹੜ 
ਉਡੀਕੇ ਆਰੀ ਵਾਲੇ 
ਧੂੰਆਂ ਅਸਹਿ ।



ਬੁੱਢਾ ਬੋਹੜ
ਸੜਕ ਦੇ ਕਿਨਾਰੇ
ਕਾਰਾਂ ਗਿਣਦਾ ।

ਬੁੱਢਾ ਬੋਹੜ
ਬਰਖਾ ਨੂੰ ਉਡੀਕੇ
ਮਿੱਟੀ ਝੜ੍ਹ ਜੂ ।


ਜਨਮੇਜਾ ਸਿੰਘ ਜੌਹਲ 
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ।

25 Mar 2013

ਪੁਰਾਣਾ ਘਰ

ਪੁਰਾਣਾ ਘਰ ਜਿੱਥੇ ਸਾਡੀ ਰੂਹ ਵੱਸਦੀ ਹੋਵੇ ਚੇਤਿਆਂ 'ਚ ਸਦਾ ਸਾਡੇ ਅੰਗ-ਸੰਗ ਰਹਿੰਦਾ ਹੈ ਅਸੀਂ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਈਏ ! 

ਆਇਆ ਯਾਦ
ਚੇਤਿਆਂ 'ਚ ਵੱਸਦਾ
ਪੁਰਾਣਾ ਘਰ..............ਬਾਜਵਾ

ਪੁਰਾਣਾ ਘਰ
ਬੈਠਕ 'ਚ ਅੰਗੀਠੀ
ਬਾਬੇ ਦੀ ਫੋਟੋ ............ਸੰਧੂ 

ਪੁਸ਼ਤੀ ਘਰ
ਡਿਓੜ੍ਹੀ ਬੈਠਾ ਬਾਪੂ
ਮੰਜੇ 'ਤੇ ਖੂੰਡਾ ............ਥਿੰਦ

ਵਿਹੜੇ ਵਿੱਚ
ਇੱਕ ਰੁੱਖ ਸੁੱਕਿਆ
ਉਡੀਕਾਂ ਖਾਧਾ...........ਦਿਲਜੋਧ ਸਿੰਘ

ਬਾਜਵਾ ਸੁਖਵਿੰਦਰ- ਪਟਿਆਲ਼ਾ
ਡਾ. ਹਰਦੀਪ ਸੰਧੂ- ਬਰਨਾਲ਼ਾ 
ਜੋਗਿੰਦਰ ਸਿੰਘ 'ਥਿੰਦ'-ਅੰਮ੍ਰਿਤਸਰ
ਦਿਲਜੋਧ ਸਿੰਧ- ਨਵੀਂ ਦਿੱਲੀ 

23 Mar 2013

ਜੇਬਾਂ 'ਚ ਪੈਸਾ


1.
ਪੈਸੇ ਆਉਂਦੇ  
ਮਤਲਬ ਦੇ ਯਾਰ 
ਯਾਰੀ ਪਾਉਂਦੇ
2.
ਪੈਸਾ ਘੁੰਮਾਵੇ     
ਆਪਣੀ ਉਂਗਲ 'ਤੇ  
ਸਾਰੀ ਦੁਨੀਆਂ

3.
ਪੈਸੇ ਦਾ ਖੇਲ 
ਦਿਲਾਂ ਤੋਂ ਦੂਰ ਕੀਤੇ 
ਹਮਦਰਦੀ 
  
4.   
ਜੱਗ ਦੀ ਸੋਚ 
ਰਿਸ਼ਤੇ ਬੇਕਦਰੇ
ਪੈਸਾ ਜ਼ਰੂਰੀ 

5.
ਅੱਜ ਆਦਮੀ
ਜਜ਼ਬਾਤਾਂ ਤੋਂ ਖਾਲੀ 
ਜੇਬਾਂ 'ਚ ਪੈਸਾ 

ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ ।