ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
30 Nov 2013
28 Nov 2013
ਹਾਇਕੁ ਰਿਸ਼ਮਾਂ
ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਜਰਨੈਲ ਸਿੰਘ ਭੁੱਲਰ । ਆਪ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ। ਆਪ ਪਿੱਛਲੇ ਕਾਫ਼ੀ ਅਰਸੇ ਤੋਂ ਹਾਇਕੁ ਲਿਖਦੇ ਆ ਰਹੇ ਹਨ। ਆਪ ਨੇ 2005 'ਚ 'ਪੰਜਾਬੀ ਹਾਇਕੁ' ਨਾਂ ਦੀ ਹਾਇਕੁ ਪੁਸਤਕ ਆਪਣੇ ਸਾਹਿਤਕ ਸਾਥੀ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਸੰਗ ਰਲ਼ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈ ਸੀ। ਹੁਣ 2013 'ਚ ਆਪ ਦੀ ਪੁਸਤਕ 'ਹਾਇਕੁ ਰਿਸ਼ਮਾਂ' ਪ੍ਰਕਾਸ਼ਿਤ ਹੋਈ ਹੈ। ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਆਪਣੀ ਪੁਸਤਕ ਹਾਇਕੁ ਰਿਸ਼ਮਾਂ ਭੇਜ ਕੇ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।
1.
ਤ੍ਰੇਲ ਤੁਪਕਾ
ਘਾਹ ਉੱਤੇ ਲਮਕੇ
ਮੋਤੀ ਬਣ ਕੇ।
2.
ਮਿੱਠੀ ਸੁਗੰਧ
ਫੁੱਲਾਂ ਵਿੱਚੋਂ ਨਿਕਲ਼ੀ
ਫਿਜ਼ਾ 'ਚ ਘੁਲੀ ।
3.
ਆਥਣ ਵੇਲ਼ਾ
ਡੁੱਬਦਾ ਸੀ ਸੂਰਜ
ਲਿਸ਼ਕੇ ਪਾਣੀ।
ਜਰਨੈਲ ਸਿੰਘ ਭੁੱਲਰ
(ਮੁਕਤਸਰ)
('ਹਾਇਕੁ ਰਿਸ਼ਮਾਂ' 'ਚੋਂ ਧੰਨਵਾਦ ਸਹਿਤ)
25 Nov 2013
23 Nov 2013
22 Nov 2013
ਰਿਸ਼ਤੇ (ਸੇਦੋਕਾ)
1.ਰਿਸ਼ਤੇ ਬੜੇ
ਚਾਚੀਆਂ ਤੇ ਤਾਈਆਂ
ਭਰਾ - ਭਰਜਾਈਆਂ
ਪਿਓ ਜਿਹਾ ਨਾ
ਚਾਚਾ ਨਾ ਹੀ ਤਾਇਆ
ਨਾ ਹੀ ਹਮ -ਸਾਇਆ ।
2.
ਮਾਂ ਦੀ ਮਮਤਾ
ਸਦਾ- ਸਦਾ ਸਦੀਵੀ
ਨਿੱਘ ਅਨੋਖਾ ਭਾਸੇ
ਮਾਂ ਦੀ ਬੁੱਕਲ
ਖੁੱਸੇ ਤਾਂ ਦਿਲ ਖੁੱਸੇ
ਦੇਵੇ ਕੌਣ ਦਿਲਾਸੇ ।
ਇ: ਜੋਗਿੰਦਰ ਸਿੰਘ ਥਿੰਦ
(ਸਿਡਨੀ)
*ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ।
19 Nov 2013
16 Nov 2013
Subscribe to:
Posts (Atom)

