ਏਅਰ ਇੰਡੀਆ ਦੀ ਇਸ ਉਡਾਣ 'ਤੇ ਮੈਂ 7-8 ਵਾਰ ਸਫਰ ਕਰ ਚੁੱਕਾ ਸੀ। ਮੇਰੀ ਸਨਕ ਹੈ ਕਿ ਮੈਂ ਹਮੇਸ਼ਾਂ ਇੱਕ ਖਾਸ ਨੰਬਰ ਦੀ ਸੀਟ ਤੇ ਹੀ ਸਫਰ ਕਰਦਾ ਹਾਂ ।ਥੋੜੇ ਸਮੇਂ ਬਾਦ ਜਦ ਮੈਂ ਸਿਰ ਨੀਵਾਂ ਕਰ ਕੇ ਬੈਠਾ ਸੀ......ਆਵਾਜ਼ ਆਈ, "ਅੰਕਲ ਸਤਿ ਸ੍ਰੀ ਅਕਾਲ।" ਮੈਂ ਸਿਰ ਚੁੱਕ ਕੇ ਦੇਖਿਆ .... ਇੱਕ ਮੁਸਕਰਾਉਂਦੀ ਹੋਈ ਏਅਰ ਹੋਸਟਸ ਦੇ ਬੋਲ ਸਨ," ਮੈਂ ਤੁਹਾਨੂੰ ਪਛਾਣਦੀ ਹਾਂ , ਮੈਂ ਆਪ ਨਾਲ ਕਈ ਵਾਰ ਸਫਰ ਕਰ ਚੁੱਕੀ ਹਾਂ ।ਅੱਜ ਇੱਕਲੇ ਜਾ ਰਹੇ ਹੋ , ਆਂਟੀ ਜੀ ਕਿੱਥੇ ਨੇ ?.......ਉਹ ਹਮੇਸ਼ਾਂ ਆਪਣਾ ਖਾਣਾ ਨਾਲ ਲੈ ਕੇ ਆਉਂਦੇ ਸੀ...... ਜਹਾਜ਼ ਦਾ ਖਾਣਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ।
ਮੇਰੀ ਪਤਨੀ ਜਦ ਜਹਾਜ਼ 'ਚ ਆਪਣੀ ਰੋਟੀ ਖੋਲਦੀ ਤਾਂ ਉਸ ਦੇ ਪਰੌਠਿਆਂ ਦੀ ਖੁਸ਼ਬੂ ਚੁਫੇਰੇ ਫੈਲ ਜਾਂਦੀ ਸੀ ।ਜਹਾਜ਼ 'ਚ ਬਹੁਤੇ ਭਾਰਤੀ ਲੋਕ ਹੋਣ ਕਰਕੇ ਕੋਈ ਦਿੱਕਤ ਵਾਲੀ ਗੱਲ ਨਾ ਹੁੰਦੀ । ਮੈਂ ਉਸ ਨੂੰ ਪਤਨੀ ਦੀ ਮੌਤ ਬਾਰੇ ਦੱਸਿਆ। ਉਹ ਸੁਣ ਕੇ ਉਦਾਸ ਹੋ ਗਈ ਤੇ ਗੱਲ ਬਦਲਣ ਲਈ ਪੁੱਛਿਆ, "ਕੀ ਪੀਓਗੇ ?" ਉਹ ਜੂਸ ਵੰਡ ਰਹੀ ਸੀ ।ਮੈਂ ਜੂਸ ਲੈ ਲਿਆ ।
ਮੈਂ ਸ਼ਰਾਬ ਦਾ ਸ਼ੌਕੀਨ ਨਹੀਂ । ਮੈਂ ਜਹਾਜ ਦੇ ਸਫਰ ਵਿਚ ਸ਼ਰਾਬ -ਵਾਇਨ ਵਗੈਰਾ ਕਦੀ ਨਹੀਂ ਪੀਤੀ ।ਪਤਨੀ ਦੇ ਸਾਥ ਕਰਕੇ ਕਦੇ ਇਸ ਬਾਰੇ ਸੋਚਿਆ ਹੀ ਨਹੀਂ ਸੀ। ਅੱਜ ਮੇਰੇ ਹੱਥ ਪਤਾ ਨਹੀਂ ਕਿਓਂ ਇਸ ਵੱਲ ਮੱਲੋ -ਮੱਲੀ ਵਧੇ। ਅੱਖਾਂ ਦਾ ਪਾਣੀ ਰੋਕ ਮੈਂ ਗਲਾਸ ਖਾਲੀ ਕਰ ਦਿੱਤਾ ।ਸਫਰ ਅਜੇ ਮੁੱਕਿਆ ਨਹੀਂ ਸੀ ........।
ਲੰਮੀ ਉਡਾਣ
ਨਾਲ ਦੀ ਸੀਟ ਖਾਲੀ
ਜਹਾਜ਼ ਡੋਲੇ ।
ਨਾਲ ਦੀ ਸੀਟ ਖਾਲੀ
ਜਹਾਜ਼ ਡੋਲੇ ।
ਦਿਲਜੋਧ ਸਿੰਘ
(ਯੂ. ਐਸ. ਏ. )
ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।