ਹੁਣ ਆਉਂਦੀ ਬੱਤੀ
ਸਾਨੂੰ ਬੜਾ ਹੀ
ਸਤਾਉਂਦੀ ਏ ਬੱਤੀ
ਲੰਮੀ ਫਰਲੋ
ਜਦ ਮਾਰ ਕੇ ਜਾਂਦੀ
ਥਓ-ਪਤਾ ਨਾ
ਸਾਨੂੰ ਦੱਸ ਕੇ ਜਾਂਦੀ
ਪੂਰੇ ਵੋਲਟ
ਇਹ ਕਦੇ ਨਾ ਆਵੇ
ਵਾਂਗ ਦੀਵਿਆਂ
ਫਿਰ ਲਾਟੂ ਜਗਾਵੇ
ਅਵਾਜ਼ਾਂ ਘੂੰ-ਘੂੰ
ਸਭ ਪੱਖੇ ਚੱਲਦੇ
ਫਰ ਭੋਰਾ ਨਾ
ਕਦੇ ਅੱਗੇ ਹਿੱਲਦੇ
ਤੇਰਾ ਜਾ-ਜਾ ਕੇ
ਆਉਣਾ ਨੀ ਅੜਿਆ
ਟੀ.ਵੀ. ਫਰਿੱਜ਼
ਵੇਖ ਸਾਡਾ ਸੜਿਆ
ਨਿੱਕੜੇ ਸਾਰੇ
ਬੰਨ ਕੇ ਦੋਵੇਂ ਹੱਥ
ਆਖਣ ਭਾਈ
ਨਾ ਲਾਵੋ ਹੁਣ ਕੱਟ
ਕਰਨੀ ਅਸੀਂ
ਅੱਜ ਖੂਬ ਪੜ੍ਹਾਈ
ਕੱਲ ਨੂੰ ਸਾਡਾ
ਵੱਡਾ ਪਰਚਾ ਭਾਈ
ਹਾਲ ਏ ਮੰਦਾ
ਬਿਜਲੀ ਬੋਰਡ ਦਾ
ਕਰਦੇ ਸਾਰੇ
ਕੋਈ ਗੋਰਖ ਧੰਦਾ
ਚਾਰ ਕੁ ਘੰਟੇ
ਹੁਣ ਬਿਜਲੀ ਆਵੇ
ਸਾਡੀ ਜਾਨ ਨੂੰ
ਫਿਰ ਸੁੱਕਣੀ ਪਾਵੇ
ਮੁੜ ਉਹੀਓ
ਕਾਲੀ -ਬੋਲੀ ਰਾਤ ਏ
ਨਾ ਮੁੱਕਦੀ ਬਾਤ ਏ !
ਵਰਿੰਦਰਜੀਤ ਸਿੰਘ ਬਰਾੜ
(ਬਰਨਾਲਾ)
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ।
Good Work
ReplyDeleteChawla
ਵਰਿੰਦਰ ਤੇਰੀ ਹਰ ਰਚਨਾ ਆਮ ਲੋਕਾਂ ਨਾਲ ਜੁੜੀ ਹੋਣ ਕਰਕੇ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ।ਇਸ ਚੋਕਾ ਵਿੱਚ ਪੰਜਾਬ 'ਚ ਬਿਜਲੀ ਦੀ ਹਾਲਤ ਦਾ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ । ਵੋਲਟੇਜ਼ ਵੱਧ -ਘੱਟ ਹੋਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਪਤਾ ਨਹੀਂ ਸੁਧਾਰ ਕਦੋਂ ਹੋਵੇਗਾ ?
ReplyDeleteਵਰਿੰਦਰ ਤੂੰ ਬਹੁਤ ਹੀ ਸਰਲ ਸ਼ਬਦਾਵਲੀ ਵਿੱਚ ਸਮਾਜਿਕ ਸਮੱਸਿਆ ਨੂੰ ਪੇਸ਼ ਕਰਦਾ ਸੁੰਦਰ ਚੋਕਾ ਲਿਖਿਆ ਹੈ।
ReplyDeleteਵਧਾਈ ਦਾ ਪਾਤਰ ਹੈਂ।
ਵਰਿੰਦਰ ਜੀ, ਚੋਕਾ ਬਹੁਤ ਵਧੀਆ ਲਿਖਆ ਹੈ॥ ਵਧਾਈ ਹੋਵੇ॥
ReplyDeleteਮੇਰੀ ਲਿਖਤ ਨੂੰ ਪਸੰਦ ਕਰਨ ਤੇ ਮੇਰੀ ਹੌਸਲਾ ਅਫਜਾਈ ਲਈ ਆਪ ਸਭ ਦਾ ਬਹੁਤ -ਬਹੁਤ ਧੰਨਵਾਦ ਜੀ।
ReplyDeleteਵਰਿੰਦਰਜੀਤ
true and bitter narration of present day life
ReplyDelete