ਹੁਣ ਮੇਰੀ ਰੂਹ ਖਿੜ ਗਈ ਸੀ। ਮੈਨੂੰ ਇਓਂ ਲੱਗਾ ਜਿਵੇਂ ਪੂਰਾ ਆਲਮ ਹੀ ਖੁਸ਼ੀਆਂ- ਖੇੜੇ ਤੇ ਨਵੀਆਂ ਤਰੰਗਾਂ ਨਾਲ ਨਸ਼ਿਆਇਆ ਹੋਇਆ ਹੋਵੇ । ਅੱਜ ਨਵੇਂ ਸਾਲ ਵਾਲੇ ਦਿਨ ਰੁੱਖਾਂ ਦੀਆਂ ਟਹਿਣੀਆਂ ਵਿੱਚੋਂ ਪੱਤਿਆਂ ਨਾਲ ਖਹਿ-ਖਹਿ ਕੇ ਲੰਘਦੀ ਠੰਡੀ ਹਵਾ ਵੀ ਕੁਦਰਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੀ ਲੱਗੀ | ਜ਼ਮੀਨ 'ਤੇ ਅੱਧ ਲਿਟਿਆ ਘਾਹ ਧਰਤੀ ਨੂੰ ਪਿਆਰ ਤੇ ਮਮਤਾਮਈ ਚੁੰਬਣ ਦੇ ਕੇ 'ਨਵਾਂ ਸਾਲ ਮੁਬਾਰਕ' ਹੀ ਤਾਂ ਕਹਿ ਰਿਹਾ ਹੈ | ਬਗੀਚੀ ਦੀਆਂ ਕਿਆਰੀਆਂ ਵਿੱਚ ਖਿੜੀਆਂ ਫੁੱਲ -ਪੱਤੀਆਂ ਵੀ ਹਵਾ ਦੇ ਬੁੱਲੇ ਸੰਗ ਨੱਚਦੇ ਪ੍ਰਤੀਤ ਹੋ ਰਹੇ ਹਨ।
ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੇਰੇ ਕਦਮ ਧੂਹ ਕੇ ਮੈਨੂੰ ਨਦੀ ਕਿਨਾਰੇ ਲੈ ਆਏ। ਕੂਲੀ -ਕੂਲੀ ਤ੍ਰੇਲ ਭਿੱਜੀ ਘਾਹ 'ਤੇ ਪੋਲੇ ਪੱਬ ਧਰਦਿਆਂ ਇਓਂ ਲੱਗਾ ਜਿਵੇਂ ਇਹ ਤ੍ਰੇਲ ਬੂੰਦਾਂ ਵੀ ਚੜ੍ਹਦੇ ਸੁੂਰਜ ਦੀ ਲਾਲੀ ਵਾਲੀ ਧੁੱਪ ਨਾਲ ਹੀ ਲਿਸ਼ਕਾਂ ਮਾਰਦੀਆਂ ਨਵੇਂ ਸਾਲ ਨੂੰ ਜੀ ਆਇਆਂ ਕਹਿ ਰਹੀਆਂ ਹੋਣ। ਵਗਦੀ ਸਿਹਤ ਅਫਜ਼ਾ ਪੌਣ ਨੇ ਫੂਕ ਮਾਰ ਜ਼ਿੰਦ ਨੂੰ ਨਵੀਂ ਨਰੋਈ ਕਰ ਦਿੱਤਾ ਸੀ । ਭੌਰਿਆਂ ਦਾ ਮਸਤੀ ਭਰਿਆ ਸੰਗੀਤ ਹਵਾ ਦੀ ਸ਼ਾਂ -ਸ਼ਾਂ 'ਚ ਘੁਲ ਕੇ ਮੋਹ ਦਾ ਅਹਿਸਾਸ ਕਰਵਾ ਰਿਹਾ ਸੀ। ਕਹਿੰਦੇ ਨੇ ਕਿ ਮੋਹ ਉਹ ਦੌਲਤ ਹੈ ਜਿਸ ਨੂੰ ਜਿੰਨਾ ਖਰਚ ਕਰੋ ਓਨੀ ਵੱਧਦੀ ਹੈ। ਇਹ ਕੋਈ ਮਹਜ਼ਬ ਤਾਂ ਨਹੀਂ ਹੈ ਪਰ ਐਸੀ ਦਰਗਾਹ ਹੈ ਜਿੱਥੇ ਹਰ ਸਿਰ ਝੁੱਕਦਾ ਹੈ।
ਟਾਹਲੀ ਦੇ ਪੱਤਿਆਂ 'ਚੋਂ ਪੁਣ -ਪੁਣ ਲੰਘਦੀ ਸੂਰਜ ਦੀ ਲੋਅ ਮੈਨੂੰ ਜ਼ਿੰਦਗੀ 'ਚ ਤਰੱਕੀ ਦੀਆਂ ਬੁਲੰਦੀਆਂ ਛੂਹਣ ਲਈ ਸੰਘਰਸ਼ ਕਰਨ ਦਾ ਸੰਕਲਪ ਲੈਣ ਦਾ ਸੁਨੇਹਾ ਦਿੰਦੀ ਜਾਪਦੀ ਲੱਗੀ ।
ਰੰਗਲਾ ਪਾਣੀ -
ਪੱਤਿਆਂ 'ਚੋਂ ਛਣਦੀ
ਸੂਰਜੀ ਲੋਅ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ
ਨਮੇ ਸਾਲ ਦੀ ਨਮੀ ਸਵੇਰ ਨੂ ਕੁਦਰਤ ਦੇ ਸਤਰੰਗਾ ‘ਚ ਰੰਗ ਕੇ ਹਾਇਬਨ ਨੂ ਸੁੰਦਰ ਚਿਤ੍ਰ ਬਣਾ ਦਿੱਤਾ ਤੁਸਾਂ। ਬਹੁਤ ਸੁੰਦਰ ਹੈ। ਕੁਦਰਤ ਦੇ ਸੁਨੇਹੇ ਨੂ ਮਾਨ ਅਸਾਂ ਨੂ ਭੀ ਆਪਣੀ ਪ੍ਰਾਪਤੀ ਲੇਈ ਸੰਘਰਸ਼ ਕਰਨ ਦਾ ਸੰਕਲਪ ਲੇਣਾ ਚਾਈਦਾ ਹੈ ।
ReplyDeleteਇਹੀ ਕਾਮਨਾ ਹੈ ਇਸ ਸਨੇਹੇ ਤੇ ਅਸੀਂ ਅਮਲ ਕਰੀਏ।
ਕੁਦਰਤ ਵਿੱਚੋਂ ਨਵੇਂ ਵਰ੍ਹੇ ਦੀ ਖੁਸ਼ੀ ਲੱਭਣਾ ਕਿੰਨਾ ਸੁਖਦਾਈ ਅਨੁਭਵ ਹੈ। ਸੁੰਦਰ ਹਾਇਬਨ।
ReplyDeleteਦਵਿੰਦਰ
ਸੁੰਦਰ ਚਿੱਤਰਣ
ReplyDeleteਨਵੇਂ ਸਾਲ ਦੀ ਨਵੀਂ ਤਾਜ਼ਗੀ , ਮੁਬਾਰਕ
ReplyDeleteਵਧੀਆ
ReplyDelete