ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Jan 2016

ਨਵਾਂ ਸਾਲ -2016 (ਚੋਕਾ)

ਚੜ੍ਹਿਆ ਸਾਲ
ਜਿਵੇਂ ਕੋਰਾ ਕਾਗਜ਼ 
ਨਵਾਂ ਨਕੋਰ
ਖੜਾ 
​ਅੱਜ ਬੂਹੇ 'ਤੇ 
ਦੇਖੇ ਰੀਝਾਂ ਲਾ 
ਜੀ ਆਇਆਂ ਕਹਿੰਦਾ 
ਕੋਈ ਬੁਲਾਵੇ
ਮੈਨੂੰ ਅੰਦਰ ਲੈ ਜਾ  
ਪੰਘੂੜਾ ਡਾਹ 
ਬੈਠਾਵੇ ਸਤਿਕਾਰੇ 
ਦੇਵਾਂ ਮੈਂ ਸ਼ੀਸ਼ਾ
ਕਰੀਏ ਸੰਕਲਪ  
ਹੋਵੇ ਓ ਪੂਰਾ 
ਰਹੇ ਨਾ ਦਹਿਸ਼ਤ 
ਸ਼ਾਂਤੀ ਪਸਰੇ
ਹੋਵੇ ਦੁੱਖ ਤੇ ਸੁੱਖ 
ਸਭ ਦਾ ਸਾਂਝਾ
ਰੋਂਦੇ ਨੂੰ ਵਰਾਈਏ 
ਹੱਸਦਾ ਤਾਂ ਹੱਸੀਏ। 

ਕਮਲਾ ਘਟਾਔਰਾ 
ਯੂ ਕੇ 
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ

3 comments:

  1. ਕਮਲਾ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਨਵੇਂ ਸਾਲ ਦਾ ਸੁਆਗਤ ਕੀਤਾ ਹੈ। ਨਵਾਂ ਸਾਲ ਬੂਹੇ 'ਤੇ ਖੜ੍ਹਾ ਹੈ ਆਓ ਓਸ ਨੂੰ ਰੰਗਲੇ ਪੀੜ੍ਹੇ 'ਤੇ ਬੈਠਾਈਏ। ਸਭ ਰਲ-ਮਿਲ ਕੇ ਦੁੱਖ -ਸੁੱਖ ਸਾਂਝਾ ਕਰੀਏ। ਕਮਲਾ ਜੀ ਆਪ ਵਧਾਈ ਦੇ ਪਾਤਰ ਹੋ ਇਹ ਸੋਹਣੀ ਲਿਖਤ ਸਾਂਝਾ ਕਰਨ ਲਈ।
    ਹਰਦੀਪ

    ReplyDelete
  2. ਹਰਦੀਪ ਤੇਰੀ ਹੌਂਸਲਾ ਅਫਜਾਈ ਨਿਤ ਨਵੀ ਰਾਹ ਦਿਖਾਂਦੀ ਆ ਮੇਨੂ । ਮੇਨੁ ਅਪਨੇ ਹਾੲਕੁ ਲੋਕ ਨਾਲ ਜੋਝਨ ਦਾ ਧਨਬਾਦ। ਆਭਾਰ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ