ਚੜ੍ਹਿਆ ਸਾਲ
ਜਿਵੇਂ ਕੋਰਾ ਕਾਗਜ਼
ਨਵਾਂ ਨਕੋਰ
ਖੜਾ
ਅੱਜ ਬੂਹੇ 'ਤੇ
ਦੇਖੇ ਰੀਝਾਂ ਲਾ
ਜੀ ਆਇਆਂ ਕਹਿੰਦਾ
ਕੋਈ ਬੁਲਾਵੇ
ਮੈਨੂੰ ਅੰਦਰ ਲੈ ਜਾ
ਪੰਘੂੜਾ ਡਾਹ
ਬੈਠਾਵੇ ਸਤਿਕਾਰੇ
ਦੇਵਾਂ ਮੈਂ ਸ਼ੀਸ਼ਾ
ਕਰੀਏ ਸੰਕਲਪ
ਹੋਵੇ ਓ ਪੂਰਾ
ਰਹੇ ਨਾ ਦਹਿਸ਼ਤ
ਸ਼ਾਂਤੀ ਪਸਰੇ
ਹੋਵੇ ਦੁੱਖ ਤੇ ਸੁੱਖ
ਸਭ ਦਾ ਸਾਂਝਾ
ਰੋਂਦੇ ਨੂੰ ਵਰਾਈਏ
ਹੱਸਦਾ ਤਾਂ ਹੱਸੀਏ।
ਕਮਲਾ ਘਟਾਔਰਾ
ਯੂ ਕੇ
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ
ਕਮਲਾ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਨਵੇਂ ਸਾਲ ਦਾ ਸੁਆਗਤ ਕੀਤਾ ਹੈ। ਨਵਾਂ ਸਾਲ ਬੂਹੇ 'ਤੇ ਖੜ੍ਹਾ ਹੈ ਆਓ ਓਸ ਨੂੰ ਰੰਗਲੇ ਪੀੜ੍ਹੇ 'ਤੇ ਬੈਠਾਈਏ। ਸਭ ਰਲ-ਮਿਲ ਕੇ ਦੁੱਖ -ਸੁੱਖ ਸਾਂਝਾ ਕਰੀਏ। ਕਮਲਾ ਜੀ ਆਪ ਵਧਾਈ ਦੇ ਪਾਤਰ ਹੋ ਇਹ ਸੋਹਣੀ ਲਿਖਤ ਸਾਂਝਾ ਕਰਨ ਲਈ।
ReplyDeleteਹਰਦੀਪ
ਵਧੀਆ
ReplyDeleteਹਰਦੀਪ ਤੇਰੀ ਹੌਂਸਲਾ ਅਫਜਾਈ ਨਿਤ ਨਵੀ ਰਾਹ ਦਿਖਾਂਦੀ ਆ ਮੇਨੂ । ਮੇਨੁ ਅਪਨੇ ਹਾੲਕੁ ਲੋਕ ਨਾਲ ਜੋਝਨ ਦਾ ਧਨਬਾਦ। ਆਭਾਰ ।
ReplyDelete