ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
28 Aug 2016
24 Aug 2016
ਚਾਹ ਦਾ ਕੱਪ (ਹਾਇਬਨ )
ਚੁੱਪੀ ਦਾ ਆਲਮ ਸੀ ਪਰ ਦਿਲ ਦੀ ਜ਼ੁਬਾਨ ਬੇਹਰਕਤ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਅੱਜ ਉਹ ਅਣਗਿਣਤ ਸੁਆਲਾਂ ਦੀ ਬੁਛਾੜ ਕਰੇਗੀ ਜਿੰਨਾਂ ਦਾ ਉਸ ਕੋਲ ਸ਼ਾਇਦ ਕੋਈ ਜਵਾਬ ਵੀ ਨਹੀਂ ਹੋਣਾ। ਪਤਾ ਨਹੀਂ ਉਹ ਮੇਰੀ ਜੀਵਨ ਸਾਥਣ ਬਣ ਮੇਰੀ ਜ਼ਿੰਦਗੀ ਨੂੰ ਭਾਗ ਲਾਉਣ ਦੀ ਹਾਮੀ ਭਰੇਗੀ ਵੀ ਜਾਂ ਨਹੀਂ।
ਉਹ ਇੱਕ ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ। ਉਹ ਇੱਕ ਅਮੀਰਜ਼ਾਦਾ ਸੀ ਤੇ ਸਾਰੇ ਮੁੰਡੇ -ਕੁੜੀਆਂ ਦਾ ਚਹੇਤਾ। ਸਭ ਉਸ ਦੁਆਲੇ ਮੰਡਰਾਉਂਦੇ ਰਹਿੰਦੇ। ਬੇਰੋਕ -ਟੋਕ ਜ਼ਿੰਦਗੀ ਉਸ ਦੇ ਸੁਭਾਅ 'ਚ ਖੁੱਲ੍ਹਾਪਣ ਲੈ ਆਈ ਤੇ ਧਨ ਦੀ ਬਹੁਲਤਾ ਐਸ਼ਪ੍ਰਸਤੀ। ਮਹਿੰਗੇ ਕੱਪੜੇ , ਬੇਸ਼ਕੀਮਤੀ ਕਾਰ ਤੇ ਆਸ਼ਕ ਮਿਜ਼ਾਜ ਉਸ ਦੀ ਪਛਾਣ। ਉਹ ਸੋਚ ਉਡਾਣਾਂ ਨੂੰ ਤਾਰਿਆਂ ਦਾ ਹਾਣੀ ਬਣਾ ਸਭ ਨੂੰ ਕੀਲਣ ਦਾ ਪੂਰਾ ਟਿੱਲ ਲਾਉਂਦਾ , ਪਰ ਉਹ ਉਸ ਤੋਂ ਕਦੇ ਪ੍ਰਭਾਵਿਤ ਨਾ ਹੁੰਦੀ।
ਉਹ ਮੱਧ ਵਰਗੀ ਪਰਿਵਾਰ ਤੋਂ ਸੀ। ਕੁਦਰਤੀ ਸੁਹੱਪਣ ਦੀ ਮਲਿਕਾ ਤੇ ਇੱਕ ਆਤਮਵਿਸ਼ਵਾਸੀ ਕੁੜੀ। ਮਿਹਨਤਕਸ਼ , ਪੜ੍ਹਾਈ 'ਚ ਅਵੱਲ ਤੇ ਘਰੇਲੂ ਕੰਮਾਂ 'ਚ ਨਿਪੁੰਨ। ਸਾਦੇ ਲਿਬਾਸ ਤੇ ਉਚੇ ਇਖਲਾਕ ਵਾਲੀ। ਉਹ ਕਿਸੇ ਵੀ ਸਫ਼ਰ ਤੇ ਤੁਰਨ ਤੋਂ ਪਹਿਲਾਂ ਆਪਣੀ ਕਮਜ਼ੋਰੀ ਤੇ ਸਮਰੱਥਾ ਨੂੰ ਜੋਖਣ 'ਚ ਵਿਸ਼ਵਾਸ ਰੱਖਦੀ ਸੀ। ਅੱਜ ਉਹ ਉਚ ਅਹੁਦੇ 'ਤੇ ਕਾਰਜਸ਼ੀਲ ਸੀ।
ਜ਼ਿੰਦਗੀ ਅੱਜ ਫੇਰ ਉਹਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਲੈ ਆਈ ਸੀ, ਦਿਲਾਂ ਦੀਆਂ ਬਾਤਾਂ ਪਾਉਣ। ਸੋਚਾਂ ਦਾ ਪ੍ਰਵਾਹ ਉਸ ਨੂੰ ਡਾਹਢਾ ਪ੍ਰੇਸ਼ਾਨ ਕਰ ਰਿਹਾ ਸੀ। ਉਹਨਾਂ ਦੋਹਾਂ ਦਰਮਿਆਨ ਕੁਝ ਵੀ ਤਾਂ ਇੱਕਸਮਾਨ ਨਹੀਂ ਸੀ ਜੋ ਉਹਨਾਂ ਦੀਆਂ ਰੂਹਾਂ ਦੇ ਮਿਲਾਪ ਦਾ ਸਬੱਬ ਬਣੇ। ਉਹ ਤਾਂ ਉਸ ਨੂੰ ਬੇਲੋੜਾ ਦਿਖਾਵਾ ਕਰਨ ਵਾਲਾ ਇੱਕ ਅਮੀਰਜ਼ਾਦਾ ਸਮਝਦੀ ਸੀ ਜਿਸ ਨੂੰ ਜੀਵਨ ਸੱਚ ਦੇ ਕਰੀਬ ਹੋ ਕੇ ਜਿਉਣ ਦਾ ਹੁਨਰ ਕਦੇ ਨਹੀਂ ਆਇਆ। ਹੁਣ ਬੋਝਲ ਸੋਚਾਂ ਉਸ ਦੇ ਸਾਹ ਪੀਂਦੀਆਂ ਜਾਪ ਰਹੀਆਂ ਸਨ। ਅਚਾਨਕ ਗਰਮ ਚਾਹ ਦਾ ਕੱਪ ਫੜਦਿਆਂ ਉਸ ਹੱਥੋਂ ਛੁੱਟ ਗਿਆ। ਉਸ ਦਾ ਕੋਮਲ ਹੱਥ ਤਾਂ ਲੱਗਭੱਗ ਸੜ ਹੀ ਜਾਂਦਾ ਜੇ ਉਹ ਆਪਣਾ ਹੱਥ ਮੂਹਰੇ ਕਰਕੇ ਉਸ ਨੂੰ ਨਾ ਬਚਾਉਂਦਾ।
ਕਹਿੰਦੇ ਨੇ ਕਿ ਕਿਸੇ ਦੇ ਦਿਲ 'ਚ ਸਦੀਵੀ ਜਗ੍ਹਾ ਬਨਾਉਣ ਲਈ ਯੁੱਗਾਂ ਲੱਗ ਜਾਂਦੇ ਨੇ। ਪਰ ਚਾਹ ਦਾ ਡੁੱਲਣਾ ਇੱਕ ਦੇ ਸਾਹੀਂ ਦੂਜੇ ਦੀ ਰਵਾਨੀ ਧਰ ਗਿਆ। ਅਮੀਰੀ ਠਾਠ ਪਿੱਛੇ ਲੁਕੇ ਸੁੱਚੇ ਦਿਲ ਦੀ ਲੋਅ ਉਜਾਗਰ ਕਰ ਗਿਆ ਜਿਸ ਨੂੰ ਉਹ ਹੁਣ ਤੱਕ ਕਦੇ ਵੇਖ ਹੀ ਨਹੀਂ ਸਕੀ ਸੀ। ਆਪਣੀ ਜ਼ਿੰਦਗੀ 'ਚ ਆਉਣ ਵਾਲੇ ਤੱਤੇ ਬੁੱਲਿਆਂ ਨੂੰ ਰੋਕਣ ਲਈ ਅੱਜ ਉਸ ਨੇ ਕਿਸੇ ਨੂੰ ਢਾਲ ਬਣਦੇ ਤੱਕਿਆ ਸੀ। ਉਸ ਦੇ ਜੀਵਨ ਦੀ ਢਾਲ ਉਦੋਂ ਤਿੜਕ ਗਈ ਸੀ ਜਦੋਂ ਉਸ ਦੇ ਬਾਪ ਨੇ ਪੁੱਤਰ ਨਾ ਹੋਣ ਕਰਕੇ ਉਸਦੀ ਮਾਂ ਤੇ ਭੈਣਾਂ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ ਸੀ। ਮਰਦ ਜਾਤ ਤੋਂ ਉਸ ਦਾ ਵਿਸ਼ਵਾਸ ਉਠ ਗਿਆ ਸੀ।
ਅੱਜ ਦੋਹਾਂ ਦੀ ਮਨ ਲੋਚਾ ਇੱਕ ਹੋ ਗਈ ਸੀ। ਸੂਹੀ ਭਾਅ ਮਾਰਦੀਆਂ ਨਵੀਨ ਉਮੀਦਾਂ ਮਨ 'ਚ ਉਗਮ ਆਈਆਂ ਸਨ। ਦਿਲ 'ਚ ਯਕੀਨੀ ਖੁਸ਼ੀ ਦਾ ਰਲਿਆ ਮਿਲਿਆ ਅਹਿਸਾਸ ਹੰਝੂ ਬਣ ਅੱਖਾਂ 'ਚੋਂ ਵਹਿ ਤੁਰਿਆ ਸੀ ।
ਚਾਹ ਦਾ ਕੱਪ
ਪਹਿਲੀ ਮੁਲਾਕਾਤ
ਸੂਹੀ ਪ੍ਰਭਾਤ।
ਡਾ ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 220 ਵਾਰ ਪੜ੍ਹੀ ਗਈ।
17 Aug 2016
ਆਜ਼ਾਦ ਪਰਿੰਦਾ (ਹਾਇਬਨ)
ਓ ਮੇਰੇ ਅਭਾਗੇ ਮਨ ! ਅੰਨ੍ਹੇ ਮੋਹ 'ਚ ਫਸੇ, ਅੰਨ੍ਹੇ ਪ੍ਰੇਮੀ , ਪੱਖਪਾਤੀ ਤੂੰ। ਤੂੰ ਖੁਦ ਨੂੰ ਇੱਕ ਡੱਬੀ 'ਚ ਬੰਦ ਕਰਕੇ, ਸ਼ਾਹੂਕਾਰ ਕੋਲ ਗਹਿਣੇ ਰੱਖ ਕੇ ਮੈਨੂੰ ਬਿਲਕੁਲ ਭੁੱਲ ਗਿਆ। ਇੱਕ ਲੰਬੇ ਸੰਭਾਵਿਤ ਜੀਵਨ ਭਰ ਦੀ ਕੈਦ। ਸੂਦ -ਦਰ -ਸੂਦ ਵਿਆਜ ਚੁਕਾਉਂਦਿਆਂ ਤੇਰਾ ਲੱਕ ਟੁੱਟ ਗਿਆ। ਬੱਸ ਸ਼ਾਹੂਕਾਰ ਬਦਲਦੇ ਰਹੇ ਤੇ ਕਰਜ਼ਾ ਨਿਰੰਤਰ ਵੱਧਦਾ ਗਿਆ। ਹਰ ਵਾਰ ਕਰਜ਼ੇ ਦੀਆਂ ਸ਼ਰਤਾਂ ਕਠੋਰ ਤੋਂ ਕਠੋਰਤਮ ਹੁੰਦੀਆਂ ਗਈਆਂ। ਨਤੀਜਾ ? ਕੈਦ ਵੀ ਬਿਖਮ ਹੁੰਦੀ ਗਈ।
ਮੈਨੂੰ ਇੱਕਲਤਾ ਨੇ ਆ ਘੇਰਿਆ। ਪਿੱਛੇ ਰਹਿ ਗਈ। ਤੈਨੂੰ ਲੱਭਣ ਅੰਨੀ ਗਲੀਆਂ 'ਚ ਭਟਕਦੇ -ਭਟਕਦੇ ਬੇਦਮ ਹੋ ਗਈ। ਪਰ ਤੂੰ ਤਾਂ "ਕਾਲੇ ਜਾਦੂ' ਦੀ ਡੱਬੀ 'ਚ ਕੈਦ ਸੀ। ਮੇਰੀ ਪੁਕਾਰ ਤੇਰੇ ਤੱਕ ਕਿਵੇਂ ਪਹੁੰਚਦੀ ?ਤਾਜ਼ੀ ਪੌਣ ਦਾ ਕੋਈ ਬੁੱਲਾ ਤੇਰੇ ਤੱਕ ਕਿਵੇਂ ਆਉਂਦਾ ?
ਤੂੰ ਦਗੇਬਾਜ਼, ਵਿਸ਼ਵਾਸਘਾਤੀ , ਬੇਈਮਾਨ। ਮੇਰੇ ਹੋ ਕੇ ਵੀ ਕਦੇ ਮੇਰੇ ਨਾ ਹੋਏ। ਜਿੰਨਾ ਤੈਨੂੰ ਹੋਰ ਨੇੜੇ ਕਰਨ ਦਾ ਯਤਨ ਕਰਦੀ , ਓਨਾ ਹੀ ਤੂੰ ਗੈਰਾਂ ਦੇ ਨੇੜੇ ਹੁੰਦਾ ਗਿਆ। ਜਿੰਨਾ ਮੋਹ ਤੇਰੇ 'ਤੇ ਲੁਟਾਉਂਦੀ, ਓਨੇ ਹੀ ਨਿਰਮੋਹ ਨਾਲ ਤੂੰ ਮੈਨੂੰ ਪਰੇ ਧਕੇਲ ਦਿੰਦਾ।
ਬੇਚੈਨ ਉਡੀਕ 'ਚ ਯੁੱਗਾਂ ਦਾ ਸਮਾਂ ਬੀਤ ਗਿਆ। ਫਿਰ ਇੱਕ ਦਿਨ ਤੈਨੂੰ ਪਾਉਣ ਦੀ ਆਸ ਦੇ ਨਿਰਦਈ ਫੰਦਿਆਂ ਨੂੰ ਹੀ ਮੈਂ ਤੋੜ ਦਿੱਤਾ। ਜਾ, ਭਟਕ, ਮਰੇਂ ਜਾਂ ਜੀਵੇਂ। ਮੈਂ ਤੈਥੋਂ ਕੁਝ ਵੀ ਲੈਣਾ -ਦੇਣਾ ਨਹੀਂ ਹੈ। ਕੈਦ 'ਚ ਸੜਦੇ -ਗਲਦੇ ਰਹਿ ਤਾਂ ਵੀ ਮੇਰੇ 'ਤੇ ਕੋਈ ਅਸਰ ਨਹੀਂ ਪੈਣ ਵਾਲਾ।
ਅਸਹਿ ਵੇਦਨਾ ਦੀ ਅਤਿਅੰਤ ਛਟਪਟਾਹਟ ਤੋਂ ਮੁਕਤੀ ਪਾਉਣ ਲਈ ਮੈਂ ਤੇਰੇ ਨਾਲ ਹੀ ਵਿਦਰੋਹ ਕਰ ਬੈਠੀ। ਸੁਤੰਤਰਤਾ ਦਾ ਆਪਣਾ ਅਨੰਦ ਹੈ ਜੋ ਮੈਂ ਪਾ ਲਿਆ ਹੈ।
ਤੋੜ ਸਲਾਖਾਂ
ਆਜ਼ਾਦ ਹੈ ਪਰਿੰਦਾ
ਅਤੇ ਖੁਸ਼ ਵੀ।
ਡਾ. ਸੁਧਾ ਗੁਪਤਾ
ਹਿੰਦੀ ਤੋਂ ਅਨੁਵਾਦ - ਡਾ ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ।
15 Aug 2016
ਪੱਛੋਂ ਦਾ ਬੁੱਲਾ

ਰਾਵਲਪਿੰਡੀ ਤੋਂ ਕੁਝ ਮੀਲਾਂ ਦੀ ਵਿੱਥ 'ਤੇ ਹਸਨ ਅਬਦਾਲ ਦਾ ਗੁਰੂਦੁਆਰਾ ਪੰਜਾ ਸਾਹਿਬ। ਗੁਰਧਾਮਾਂ ਦੇ ਦਰਸ਼ਨ ਤੇ ਵਿਸਾਖੀ ਪੁਰਬ ਮਨਾਉਣ ਲਈ ਭਾਰਤ ਤੋਂ ਸਿੱਖ ਜੱਥੇ ਨਾਲ ਬੇਬੇ ਵੀ ਓਥੇ ਗਈ ਹੋਈ ਸੀ। ਇਲਾਹੀ ਬਾਣੀ ਦਾ ਨਿਰੰਤਰ ਪ੍ਰਵਾਹ, ਤੇਰੇ ਭਾਣੇ ਸਰਬਤ ਦਾ ਭਲਾ, ਅਚੇਤ ਮਨ ਦੀ ਜੂਹੇ ਸੱਚ ਦਾ ਟਿਕਾਅ । ਧੁਰ ਕੀ ਬਾਣੀ ਦੀ ਅਖੰਡ ਧੁਨੀ ਸੰਗਤਾਂ ਨੂੰ ਰੂਹਾਨੀ ਸਕੂਨ ਦਿੰਦੀ ਤੇ ਮਨ ਤ੍ਰਿਪਤ ਕਰਦੀ ਜਾਪ ਰਹੀ ਸੀ। "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" ਸ਼ਬਦ ਸੁਣਦਿਆਂ ਹੀ ਬੇਬੇ ਦੇ ਕੰਨੀ ਰਸ ਘੁਲਣ ਲੱਗਾ ਪਰ ਨਾਲ ਹੀ ਤਨ ਦੀਆਂ ਲੀਰਾਂ ਪੀੜ ਪੀੜ ਹੋਈਆਂ ਰੋ ਪਈਆਂ ਸਨ ਜਾਰੋ -ਜਾਰ। ਲੈ ਕੇ ਆਸਾਂ ਤੇਰੇ ਦਰ ਆਈ ਹਾਂ,ਮੇਰੇ ਦਾਤਾ ਮੇਰੇ ਸਾਈਆਂ। ਇਹ ਕੇਹਾ ਦਰਦ ਸੀ ਜੋ ਉਸ ਸਾਰੀ ਜ਼ਿੰਦਗੀ ਹੰਢਾਇਆ ਤੇ ਆਪਣੇ ਹੱਥੀਂ ਆਪਣੀ ਹੋਂਦ ਦਾ ਮਾਤਮ ਮਨਾਇਆ।
"ਵੇ ਪੁੱਤ ਤੂੰ ਮੁਜ਼ਫਰਾਬਾਦ ਰਹਿੰਦੈਂ ?"ਇੱਕ ਸੱਜਣ ਦੇ ਗਲ 'ਚ ਪਾਈ ਫੀਤੀ ਨੂੰ ਤੱਕਦਿਆਂ ਉਸ ਪੁੱਛਿਆ।"ਹਾਂ ਬੇਬੇ। "ਇਹ ਪਲ ਉਸ ਦੇ ਸੁੰਘੜਦੇ ਸਾਹਾਂ ਨੂੰ ਜਿਵੇਂ ਰਾਹਤ ਦਿਵਾ ਗਿਆ। "ਉਥੇ ਮੇਰੇ ਦੋ ਪੁੱਤ ਰਹਿੰਦੇ ਨੇ।ਕੁਦਰਤ ਤੇ ਕਰਾਮਤ ਉਲਾ, ਤੂੰ ਉਹਨਾਂ ਮੈਨੂੰ ਮਿਲਾ ਸਕਦੈਂ ਪੁੱਤ। " ਬੇਬੇ ਦੀ ਫਰਿਆਦ ਨੇ ਉਸ ਦਾ ਆਪਾ ਝੰਜੋੜ ਦਿੱਤਾ। ਉਹ ਬੇਬੇ ਦੇ ਗਮਾਂ ਦੀ ਹਾਥ ਪਾਉਣ ਤੇ ਚਸਕਦੇ ਜ਼ਖਮਾਂ 'ਤੇ ਮਰਹਮ ਲਾਉਣ ਲਈ ਹੁਣ ਉਤਾਵਲਾ ਸੀ।
"ਪੁੱਤ ਮੈਂ ਸੋਲਾਂ ਵਰ੍ਹਿਆਂ ਦੀ ਸਾਂ ਬਟਵਾਰੇ ਵੇਲੇ। ਮੌਤ ਦੇ ਨੰਗੇ ਨਾਚ 'ਚ ਮੇਰਾ ਪਿੰਡ ਕੁਟਲੀ ਵੀ ਵੱਢਿਆ -ਟੁੱਕਿਆ ਗਿਆ। ਚਾਰੇ ਪਾਸੇ ਅੰਬਰ ਪਾੜ ਦੇਣ ਵਾਲੀਆਂ ਚੀਕਾਂ ਸਨ ਤੇ ਗਲੀਆਂ 'ਚ ਕੁੱਤੇ ਰੋ ਰਹੇ ਸਨ। ਮੈਂ ਲਾਸ਼ਾਂ ਦੇ ਢੇਰ ਕੋਲ ਪਈ ਸਾਂ। ਕਿਸੇ ਸਈਅਦ ਨੇ ਦੇਖਿਆ ਕਿ ਸਾਹ ਚੱਲਦੇ ਨੇ। ਘਰ ਲੈ ਗਏ ਤੇ ਧੀ ਬਣਾ ਕੇ ਰੱਖਿਆ। ਦੋ ਸਾਲਾਂ ਬਾਦ ਟੰਡਾਲੀ ਦੇ ਸਖੀ ਉਲਾ ਨਾਲ ਵਿਆਹ ਦਿੱਤਾ। ਮੇਰੀ ਬਗੀਚੀ ਨੂੰ ਕੁਦਰਤ ਤੇ ਕਰਾਮਤ ਉਲਾ ਨੇ ਭਾਗ ਲਾਏ। ਖਿੜਦੀਆਂ ਡੋਡੀਆਂ ਨੂੰ ਸਿੰਜਦੀ ਨਿੱਤ ਆਪਣੇ ਘਰ ਨੂੰ ਵੱਸਦੇ ਰਹਿਣ ਦੀ ਦੁਆ ਮੰਗਦੀ। ਪਰ ਭਲਾ ਚੰਦਰੀਆਂ ਸਰਕਾਰਾਂ ਵੀ ਕਿਸੇ ਦੀਆਂ ਹੋਈਆਂ ਨੇ। ਧੀਆਂ ਭੈਣਾਂ ਦੀ ਆਪੋ -ਆਪਣੇ ਦੇਸ ਵਾਪਸੀ ਵਾਲੇ ਨਵੇਂ ਫਤਵੇ ਨੇ ਅਸਹਿ ਭਾਣਾ ਵਰਤਾ ਦਿੱਤਾ। ਵੱਡਾ ਓਦੋਂ ਦੋ ਸਾਲ ਤੇ ਛੋਟਾ ਨੌਂ ਮਹੀਨਿਆਂ ਦਾ ਸੀ ਜਦ ਫੌਜੀ ਇੱਕ ਦਿਨ ਆ ਧਮਕੇ। ਅਖੇ ਤੁਸੀਂ ਠਾਣੇ ਜਾ ਕੇ ਆਪਣਾ ਨਾਂ ਦਰਜ ਕਰਾਉਣਾ ਹੈ। ਬੱਸ ਫੇਰ ਮੈਂ ਮੁੜ ਆਪਣੇ ਟੱਬਰ ਦਾ ਮੂੰਹ ਨਹੀਂ ਤੱਕਿਆ। ਓਥੋਂ ਹੀ ਮੈਨੂੰ ਭਾਰਤ ਰਵਾਨਾ ਕਰ ਦਿੱਤਾ। ਪੌਣੇ ਕੁ ਦਹਾਕੇ ਵਿੱਚ ਮੈਂ ਦੂਜੀ ਵਾਰ ਬੇਘਰ ਹੋ ਗਈ ਸਾਂ। " ਬੇਬੇ ਦੇ ਹੰਝੂਆਂ ਦੀ ਨੈਂ ਨੂੰ ਤੈਰ ਕੇ ਆਪਣੇ ਆਪ ਨੂੰ ਪੁਨਰ ਸਿਰਜਣ ਦਾ ਇਹ ਪੈਂਡਾ ਬੜਾ ਹੀ ਬਿਖਮ ਤੇ ਬਿਖੜਾ ਸੀ।
"ਪੁੱਤ ਓਸ ਬਟਵਾਰੇ ਨੇ ਪਤਾ ਨਹੀਂ ਕਿੰਨੇ ਮਸੂਮਾਂ ਤੋਂ ਉਹਨਾਂ ਦੀਆਂ ਮਾਵਾਂ ਖੋਹੀਆਂ ਹੋਣਗੀਆਂ। ਮਜ਼ਹਬ ਦੇ ਨਾਂ 'ਤੇ ਮਾਂਵਾਂ ਨੂੰ ਵੀ ਬਲੀ ਚੜ੍ਹਾ ਦਿੱਤਾ। ਇਹਨਾਂ ਅਧਰਮੀਆਂ ਨੇ ਇੱਕ ਮਾਂ ਦੀ ਝੋਲੀ ਸੁੰਨੀ ਕਰ ਦਿੱਤੀ । ਦੁੱਧ ਚੁੰਘਦੇ ਆਪਣੇ ਛੋਟੇ ਨੂੰ ਮੈਂ ਛੱਡ ਆਈ ਸੀ।ਮੇਰੇ ਬੋਟਾਂ ਦੀ ਹਿੱਕ ਚੀਰਵੀਂ ਹੂਕ ਕਿਸੇ ਨਾ ਸੁਣੀ। ਬੇਬਸੀ ਦਾ ਪਸਾਰਾ ਸੀ। ਬੱਸ ਇਸੇ ਭਰਮ 'ਚ ਸਾਹ ਚੱਲਦੇ ਰਹੇ ਕਿ ਮੈਂ ਜਿਉਂਦੀ ਹਾਂ। ਆਤਮਿਕ ਤੌਰ 'ਤੇ ਤਾਂ ਮੈਂ ਕਦੋਂ ਦੀ ਮਰ ਚੁੱਕੀ ਸਾਂ।ਅਸਹਿ ਗ਼ਮ ਨੂੰ ਜੀਰ ਜਾਣ ਦੇ ਹੌਸਲੇ ਨਾਲ ਸੱਚੇ ਪਰਮਾਤਮਾ ਅੱਲ੍ਹਾ ਤਾਲਾ ਅੱਗੇ ਨਿੱਤ ਇਹੋ ਦੁਆ ਕੀਤੀ ਹੈ ਕਿ ਜਿੰਨਾ ਚਿਰ ਤੂੰ ਮੇਰੇ ਪੁੱਤਾਂ ਨੂੰ ਨਹੀਂ ਮਿਲਾਉਂਦਾ ਮੇਰੀ ਜਾਨ ਨਾ ਕੱਢੀਂ। ਪੁੱਤ ਮੇਰੇ ਚਿੱਤ 'ਚ ਕੋਈ ਜ਼ਲਜ਼ਲਾ ਆਇਆ ਮੇਰੇ ਪੁੱਤ ਜਿਉਂਦੇ ਨੇ। ਤੂੰ ਮੇਰੇ ਪੁੱਤ ਮਿਲਾ ਸਕਦੈਂ।" ਬੇਬੇ ਦੀ ਹਉਕਿਆਂ ਦੀ ਵਾਰਤਾ ਅੰਬਰ 'ਚ ਛੇਕ ਕਰਦੀ ਲੇਰ ਬਣ ਫੈਲਣ ਲੱਗੀ।

"ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ।" ਉਹ ਬੇਬੇ ਦੇ ਪਿੰਡ ਗਿਆ ਤੇ ਸਖੀ ਉਲਾ ਬਾਰੇ ਪਤਾ ਕੀਤਾ। "ਸਖੀ ਉਲਾ ਤਾਂ ਫੌਤ ਹੋ ਗਿਆ। ਹਾਂ ਅਸੀਂ ਕੁਦਰਤ ਤੇ ਕਰਾਮਤ ਉਲਾ ਨੂੰ ਜਾਣਦੇ ਹਾਂ। ਕੀ ਤੂੰ ਹਰਬੰਸ ਕੌਰ ਦਾ ਪੁੱਤਰ ਏਂ ? " ਦਾਤੇ ਨੇ ਉਸ ਨੂੰ ਸਬੱਬ ਬਣਾ ਕੇ ਭੇਜਿਆ ਸੀ ਬੇਬੇ ਦੀ ਪੁੱਤਾਂ ਸੰਗ ਮਿਲਣੀ ਦਾ। ਪੰਜ ਦਹਾਕਿਆਂ ਬਾਦ ਜਦ ਬੇਬੇ ਆਪਣੇ ਪੁੱਤਰਾਂ ਨੂੰ ਮਿਲੀ ਤਾਂ ਹੱਥਲੀ ਸੋਟੀ ਪਰ੍ਹਾਂ ਵਗ੍ਹਾ ਮਾਰੀ। ਅਣਕਹੇ ਬੋਲਾਂ ਦੀ ਧੁੰਨ ਸੁਣਾਈ ਦੇਣ ਲੱਗੀ ਤੇ ਪੌਣ ਲੋਰੀਆਂ ਸੁਨਾਉਣ ਲੱਗੀ। ਜ਼ਿੰਦਗੀ ਦਾ ਬਹੁਪੱਖੀ ਪਸਾਰਾ ਮੁੜ ਤੋਂ ਰੰਗਲਾ ਦਿਖਾਈ ਦੇਣ ਲੱਗਾ ਸੀ । ਲੱਗਦਾ ਸੀ ਕਿ ਜਿਵੇਂ ਉਸ ਦੇ ਜੀਵਨ ਦਾ ਤਾਬੂਤ ਕਿਸੇ ਤਰੰਗਤ ਸਾਜ਼ 'ਚ ਬਦਲ ਗਿਆ ਹੋਵੇ। ਪੱਛੋਂ 'ਚੋਂ ਆਉਂਦੇ ਠੰਢੇ ਬੁੱਲੇ ਨੇ ਬੇਬੇ ਦੇ ਤਪਦੇ ਸੀਨੇ ਨੂੰ ਠਾਰ ਦਿੱਤਾ ਸੀ ।
13 Aug 2016
ਮੇਰੀ ਪਛਾਣ (ਹਾਇਬਨ )
1962 ਤੋਂ ਰਿਟਾਇਰ ਹੋਣ ਤੱਕ ਪੂਰੀ ਤਰਾਂ ਦਿੱਲੀ ਵਿੱਚ ਜ਼ਿੰਦਗੀ ਜੀਵੀ। ਵਿਆਹ ਹੋਇਆ ,ਬੱਚੇ ਹੋਏ , ਬੱਚੇ ਪਾਲੇ , ਪੜਾਏ ਲਿਖਾਏ , ਵੱਡੇ ਹੋਏ , ਵਿਆਹ ਕੀਤੇ ਅਤੇ ਫਿਰ ਉਹ ਆਪਣੇ ਆਪਣੇ ਟੱਬਰਾਂ ਨਾਲ ਆ ਕੇ ਅਮਰੀਕਾ ਵਿੱਚ ਨੌਕਰੀਆਂ ਕਰਣ ਲੱਗੇ ਅਤੇ ਅਮਰੀਕਾ ਹੀ ਵਸ ਗਏ। ਰਹਿ ਗਏ ਪਿੱਛੇ ਦਿੱਲੀ ਵਿੱਚ , ਮੈਂ ਅਤੇ ਮੇਰੀ ਪਤਨੀ। ਆਪਣੇ ਮਾਂ -ਪਿਉ ਦੀ ਕਹਾਣੀ ਫਿਰ ਤੋਂ ਦੁਹਰਾਈ ਗਈ।
ਮੈਂ ਅਤੇ ਮੇਰੀ ਪਤਨੀ ਅਮਰੀਕਾ ਆਉਂਦੇ ਜਾਂਦੇ ਰਹੇ ਪਰ ਜ਼ਿਆਦਾ ਸਮਾਂ ਦਿੱਲੀ ਹੀ ਗੁਜ਼ਾਰਿਆ। ਆਪਣੇ ਘਰ ਦੇ ਮੋਹ ਨੇ ਦਿੱਲੀ ਨਾਲ ਬੰਨਿਆ ਹੋਇਆ ਸੀ। ਫਿਰ ਇੱਕ ਦਿਨ ਪਤਨੀ ਵੀ ਸਾਥ ਛੱਡ ਗਈ ਅਤੇ ਮੈਂ ਰਹਿ ਗਿਆ ਦਿੱਲੀ ਇੱਕਲਾ। ਜ਼ਿੰਦਗੀ ਨੇ ਆਪਣਾ ਕੌੜਾ ਜਿਹਾ ਰੂਪ ਦਿਖਾਉਣਾ ਸ਼ੁਰੂ ਕੀਤਾ। ਮੇਰੀ ਇੱਕਲਤਾ ਦੇ ਕਾਰਨ ਮੈਨੂੰ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ ਪਿਆ ਅਤੇ ਮੈਂ ਅਮਰੀਕਾ ਦਾ ਵਾਸੀ ਹੋ ਗਿਆ ਪਰ ਸ਼ਹਿਰੀ ਅਜੇ ਤੱਕ ਭਾਰਤ ਦਾ ਹੀ ਹਾਂ। ਭਾਰਤ ਦੀ ਮਿੱਟੀ ਦੀ ਖੁਸ਼ਬੂ ਅਤੇ ਆਪਣੇ ਘਰ ਦਾ ਮੋਹ ਘੁੱਟ ਕੇ ਨਾਲ ਚੁੱਕੀ ਫਿਰਦਾ ਹਾਂ। ਅਮਰੀਕਾ ਮੇਰਾ ਆਪਣਾ ਘਰ ਨਹੀਂ। ਇੱਥੇ ਬੱਚਿਆਂ ਦੇ ਘਰ ਹਨ ਜਿੰਨਾ ਕੋਲ ਮੈਂ ਸਿਰਫ ਸਾਲ ਵਿੱਚ ਛੇ ਮਹੀਨੇ ਰੁਕਦਾ ਹਾਂ ਅਤੇ ਫਿਰ ਝੱਟ ਕੀਤੇ ਦਿੱਲੀ ਜਾ ਪਹੁੰਚਦਾ ਹਾਂ। ਘਰ ਦਾ ਜੰਦਰਾ ਖੋਲ ਕੇ , ਘਰ ਨੂੰ ਖੁੱਲ੍ਹਾ ਡੁੱਲਾ ਸਾਹ ਲੈਣ ਦੇ ਕਾਬਿਲ ਕਰਦਾ ਹਾਂ ਅਤੇ ਪੂਰੀਆਂ ਸਰਦੀਆਂ ਘਰ ਦਾ ਨਿੱਘ ਮਾਣਦਾ ਹਾਂ।
ਜੰਮਣ ਮਿੱਟੀ ਮੈਨੂੰ ਸਿਆਲਕੋਟ ਦੀ ਲੱਗੀ ਹੈ ਅਤੇ ਉਹ ਸ਼ਹਿਰ ਵੀ ਮੇਰੇ ਦਿਲ ਦਾ ਇੱਕ ਕੋਨਾ ਮੱਲ ਕੇ ਬੈਠਾ ਹੈ। ਮੂਲ ਪਛਾਣ ਮੇਰੀ ਬਟਾਲਾ ਸ਼ਹਿਰ ਨਾਲ ਜੁੜੀ ਹੈ। ਇਸ ਨੂੰ ਮੈਂ ਆਪਣੇ ਮਾਂ ਪਿਉ ਦਾ ਸ਼ਹਿਰ ਕਹਿੰਦਾ ਹਾਂ ਅਤੇ ਉਸ ਸ਼ਹਿਰ ਦੇ ਮੈਂ ਸਭ ਤੋ ਵੱਧ ਸੁਪਨੇ ਦੇਖਦਾ ਹਾਂ। ਵਾਸੀ ਮੈਂ ਆਪਣੇ ਨੂੰ ਦਿੱਲੀ ਦਾ ਕਹਿੰਦਾ ਹਾਂ ਕਿਉਂਕਿ ਜ਼ਿੰਦਗੀ ਨੂੰ ਬਣਾਇਆ ਸਵਾਰਿਆ ਉਥੇ ਹੈ। ਹੁਣ ਕਾਗਜ਼ਾਂ 'ਤੇ ਵਾਸੀ ਅਮਰੀਕਾ ਦਾ ਹਾਂ ਪਰ ਭਾਰਤ ਨਾਲ ਰਿਸ਼ਤਾ ਫਿੱਕਾ ਨਹੀਂ ਹੋਣ ਦੇਂਦਾ।
ਇਸ ਵੇਲੇ ਮੈਂ ਅਮਰੀਕਾ ਬੈਠਾ ਹਾਂ। ਰਾਤ ਦੇ ਬਾਰਾਂ ਵੱਜਣ ਵਾਲੇ ਹਨ ਅਤੇ ਮੈਂ ਉਹਨਾਂ ਸਾਰੇ ਸ਼ਹਿਰਾਂ ਨਾਲ ਘਿਰਿਆਂ ਬੈਠਾ ਹਾਂ , ਜਿਥੇ ਜਿਥੇ ਮੈਂ ਜੀਵਿਆਂ ਹਾਂ ਅਤੇ ਜਿੰਨਾ ਧਰਤੀਆਂ ਨੇ ਮੇਰਾ ਮੂੰਹ ਮੁਹਾਂਦਰਾ ਤੇ ਮੇਰੀ ਪਛਾਣ ਸਵਾਰੀ ਹੈ। ਹੁਣ ਇਸ ਜਗ੍ਹਾ 'ਤੇ ਪਲਾਸਟਿਕ ਦੇ ਕਾਰਡ (ਗ੍ਰੀਨ ਕਾਰਡ) ਵਿੱਚੋਂ ਆਪਣਾ ਰਿਸ਼ਤਾ ਤੇ ਪਛਾਣ ਲੱਭ ਰਿਹਾ ਹਾਂ । ਖਿੜਕੀ 'ਚੋਂ ਬਾਹਰ ਦੇਖਦਾ ਹਾਂ , ਆਸਮਾਨ 'ਤੇ ਤਾਰੇ ਨਜ਼ਰ ਆਉਂਦੇ ਹਨ ਪਰ ਓਪਰੇ ਜਿਹੇ ਲੱਗਦੇ ਹਨ ।
ਅੰਬਰੀਂ ਤਾਰੇ
ਗ੍ਰੀਨ ਕਾਰਡ ਤੱਕਾਂ
ਲੱਭਾਂ ਪਛਾਣ।
ਦਿਲਜੋਧ ਸਿੰਘ
ਵਿਸਕੋਨਸਿਨ ਅਮਰੀਕਾ
ਨੋਟ : ਇਹ ਪੋਸਟ ਹੁਣ ਤੱਕ 63 ਵਾਰ ਪੜ੍ਹੀ ਗਈ।
Attachments area
4 Aug 2016
ਇਖਲਾਕੀ ਬੰਦਾ

ਜਿੰਦਗੀ ਦੇ ਸਫਰ 'ਚ ਆਪਾ ਸਾਰੇ ਹੀ ਆਪਣਿਆਂ ਬਿਗਾਨਿਆਂ ਨਾਲ ਹੱਸਦੇ ਖੇਡਦੇ ਹਾਂ। ਬਹੁਤੀ ਵਾਰ ਤਾਂ ਕਈ ਬੰਦੇ ਉਮਰ ਭਰ ਦੁਬਾਰਾ ਨਹੀਂ ਮਿਲਦੇ। ਕਿਸੇ ਸਫਰ 'ਚ ਸਾਡੇ ਹਮਸਫਰ ਹੁੰਦੇ ਹਨ ਤੇ ਆਪਣੇ ਪੜਾਅ 'ਤੇ ਪਹੁੰਚ ਸਾਡੇ ਕੋਲੋਂ ਸਦਾ ਲਈ ਵਿੱਛੜ ਜਾਂਦੇ ਹਨ । ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਸਾਡੇ ਚੇਤਿਆਂ 'ਚ ਵੱਸਦੇ ਹਨ। ਮੇਰੀ ਸੋਚਾਂ ਦੀ ਲੜੀ ਟੁੱਟੀ ਤੇ ਅਸੀਂ ਸ਼ੰਭੂ ਉਤਰੇ ਤਾਂ ਚਾਰ ਚੁਫੇਰੇ ਨੇ ਹਨੇਰੇ ਦੀ ਬੁੱਕਲ ਮਾਰੀ ਹੋਈ ਸੀ । ਸ਼ੰਭੂ ਤੋਂ ਸਾਡੇ ਪਿੰਡ ਦੀ ਦੂਰੀ ਪੰਜ ਕਿਲੋਮੀਟਰ ਸੀ ਤੇ ਉੱਤੋਂ ਸਿਆਲੀ ਸ਼ਾਮ ਦਾ ਸਿਖਰ । ਸਾਡਾ ਪਿੰਡ ਵੀ ਜੀ.ਟੀ ਰੋਡ ਤੇ ਹੀ ਆਉਂਦਾ ਪਰ 'ਕੱਲੀ ਸਵਾਰੀ 'ਕੱਲਾ ਬੰਦਾ 'ਕੱਲਾ ਹੀ ਹੁੰਦਾ ।
ਪੰਦਰਾਂ ਵੀਹ ਮਿੰਟ ਗੁਜਰ ਗਏ ਸੀ ਪਰ ਕੋਈ ਸਵਾਰੀ ਨਾ ਮਿਲੀ। ਮੈਂ ਬੇਵੱਸ ਹੋਇਆ ਸੜਕ ਕਿਨਾਰੇ ਖੜਿਆ ਰਿਹਾ । ਇੱਕ ਮੋਟਰ ਸਾਇਕਲ ਆਉਂਦਾ ਦੇਖਿਆ ਮੈਂ ਹੱਥ ਦਿੱਤਾ। ਮੋਟਰ ਸਾਇਕਲ ਰੁਕਿਆ ਨਾ । ਅੱਧਾ ਮਿੰਟ ਵੀ ਨਾ ਲੰਘਿਆ ਉਹੀ ਮੋਟਰ ਸਾਇਕਲ ਵਾਪਸ ਆਣ ਸਾਡੇ ਕੋਲ ਰੁਕਿਆ ।
“ ਬਹਿਜੋ ”
ਅਸੀਂ ਦੋਵੇਂ ਚੁੱਪ ਚਾਪ ਮੋਟਰ ਸਾਇਕਲ 'ਤੇ ਬਹਿ ਗਏ ਤੇ ਕੁਝ ਕੁ ਮਿੰਟਾਂ 'ਚ ਪਿੰਡ ਪਹੁੰਚ ਗਏ ।
“ ਮਿਹਰਬਾਨੀ ਭਾਅ ਜੀ, ਤੁਸੀਂ ਕਿੱਥੇ ਜਾਣਾ ? ” ਮੈਂ ਪੁੱਛਿਆ ।
ਜਿਹੜਾ ਪਿੰਡ ਉਸ ਇਖਲਾਕੀ ਬੰਦੇ ਦੱਸਿਆ, ਉਹ ਪਿੰਡ ਤਾਂ ਦੋ ਕਿਲੋਮੀਟਰ ਪਿੱਛੇ ਰਹਿ ਗਿਆ ਸੀ ,ਜੀ.ਟੀ ਰੋਡ ਤੋਂ ਨਿਕਲਦੇ ਲਿੰਕ ਰੋਡ ਤੋਂ ਚਾਰ ਕਿਲੋ ਮੀਟਰ ਦੀ ਦੂਰੀ 'ਤੇ ਸੀ।
“ ਜਦੋਂ ਮੈਂ ਤੁਹਾਡੇ ਕੋਲੋਂ ਲੰਘਿਆ ਤਾਂ ਆ ਮੋਢੇ ਚੁੱਕੇ ਮੁੰਡੇ ਨੂੰ ਵੇਖਿਆ ਤਾਂ ਦਿਲ ਨਾ ਕੀਤਾ ਤੁਹਾਨੂੰ ਕੱਲਿਆ ਛੱਡ ਕੇ ਜਾਣ ਨੂੰ ।” ਇਹ ਆਖ ਉਹ ਇਖਲਾਕੀ ਬੰਦਾ ਤੁਰ ਗਿਆ । ਪਰ ਉਹ ਮੇਰੇ ਲਈ ਖਾਸ ਤੇ ਅਣਮੁੱਲਾ ਬਣ ਗਿਆ ਤੇ ਯਾਦਾਂ ਦੀ ਸੰਦੂਕੜੀ 'ਚ ਭਰਿਆ ਸਰਮਾਇਆ।
ਜੀ ਟੀ ਰੋਡ ਤੋਂ ਪਿੰਡ
ਦਿਲ ਤੋਂ ਦਿਲ।
ਬਾਜਵਾ ਸੁਖਵਿੰਦਰ
ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ।
Subscribe to:
Posts (Atom)