ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Apr 2017

ਰਣਚੰਡੀ


Image result for shamshan ghat
ਅੱਗ ਦੀਆਂ ਲਪਟਾਂ ਚਿਤਾ ਨੂੰ ਪੂਰੀ ਤਰਾਂ ਆਪਣੇ ਆਗੋਸ਼ 'ਚ ਲੈ ਚੁੱਕੀਆਂ ਸਨ। ਅਰਥੀ ਦੇ ਨਾਲ਼ ਆਏ ਲੋਕ ਸ਼ਮਸ਼ਾਨ ਵੈਰਾਗ ਭਾਵ ਨਾਲ ਓਤ -ਪੋਤ ਦੂਰ ਵਰਾਂਡੇ 'ਚ ਜਾ ਖੜ੍ਹੇ। ਉਹ ਪੱਥਰ ਦੀ ਬੁੱਤ ਬਣੀ ਦੂਰ ਖੜ੍ਹੀ ਇੱਕ ਟੱਕ ਚਿਤਾ 'ਚ ਭਸਮ ਹੋ ਰਹੀ ਸੱਸ ਲਈ ਅੱਖਾਂ 'ਚੋਂ ਬੇਰੋਕ ਅੱਥਰੂ ਵਹਾਏ ਜਾ ਰਹੀ ਸੀ। ਔਰਤਾਂ ਦਾ ਇੱਕ ਝੁੰਡ ਖੁਸਰ -ਪੁਸਰ ਕਰ ਰਿਹਾ ਸੀ। ਕਿਵੇਂ ਪਖੰਡ ਕਰ ਰਹੀ ਹੈ ਜਿਵੇਂ ਇਸ ਦੀ ਮਾਂ ਦੀ ਚਿਤਾ ਮੱਚ ਰਹੀ ਹੋਵੇ। ਕੋਈ ਸੱਸ ਲਈ ਵੀ ਇਓਂ ਰੋਂਦਾ ਹੈ। ਅੰਦਰੋਂ ਤਾਂ ਖੁਸ਼ ਹੋਵੇਗੀ ਕਿ ਹੁਣ ਘਰ ਵਿੱਚ ਮੇਰਾ ਰਾਜ ਚੱਲੇਗਾ। 
       ਉਹ ਇਕਲੌਤੀ ਸੰਤਾਨ ਵਾਲ਼ੀ ਸ ਦੇ ਘਰ ਅੱਲੜ ਉਮਰੇ ਹੀ ਨੂੰਹ ਬਣ ਕੇ ਆਈ ਸੀ। ਨਵਾਂ ਮਾਹੌਲ, ਨਵੇਂ ਲੋਕਾਂ 'ਚ ਆਪਣੇ ਆਪ ਨੂੰ ਢਾਲਣ ਨੂੰਹ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ। ਸਭ ਜਾਣਦੇ ਨੇ ਕਿ ਨੂੰਹ -ਸੱਸ ਦਾ ਰਿਸ਼ਤਾ ਕਦੇ ਮਾਂ -ਧੀ ਦਾ ਰੂਪ ਲੈਂਦਾ ਹੀ ਨਹੀਂ। ਕਦੇ ਕਦੇ ਨਾ ਅਪਵਾਦ ਦਿਖਾਈ ਦੇ ਹੀ ਜਾਂਦਾ ਹੈ। 
         ਇਸ ਨੂੰਹ ਦੇ ਪਤੀ ਤੇ ਸੱਸ ਦਾ ਸੁਭਾਅ ਕੁਝ ਜ਼ਿਆਦਾ ਹੀ ਗਰਮ ਸੀ। ਅਕਸਰ ਦੋਵਾਂ 'ਚ ਠਣ ਜਾਂਦੀ। ਨੂੰਹ ਸਹਿਮ ਜਾਂਦੀ। ਬਿਨਾਂ ਕਿਸੇ ਵਿਸ਼ੇਸ਼ ਕਾਰਣ ਦੇ ਘਰ 'ਚ ਛੋਟੀ -ਮੋਟੀ ਗੱਲ ਨੂੰ ਲੈ ਕੇ ਤੇ ਭਾਂਡਾ ਫੁੱਟਦਾ ਨੂੰਹ ਸਿਰ। ਉਸ ਦਿਨ ਗੱਲ ਕੁਝ ਐਨੀ ਵੱਧ ਗਈ ਕਿ ਪੁੱਤ ਲੜਾਈ ਦੀ ਜੜ੍ਹ ਨੂੰ ਹੀ ਖਤਮ ਕਰਨ 'ਤੇ ਉਤਾਰੂ ਹੋ ਗਿਆ। ਨਾ ਜਾਣੇ ਕਿਵੇਂ ਉਸ ਨੇ ਰਸੋਈ 'ਚੋਂ ਲਿਆ ਕੇ ਮਿੱਟੀ ਦੇ ਤੇਲ ਦੀ ਪੂਰੀ ਬੋਤਲ ਪਤਨੀ ਉੱਪਰ ਪਾ ਮਾਚਿਸ ਲੈਣ ਦੌੜਿਆ। ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਪੁੱਤ ਨੂੰ ਧੱਕਾ ਮਾਰ ਨੂੰਹ ਨੂੰ ਕਿਸੇ ਦੂਜੇ ਕਮਰੇ 'ਚ ਧਕੇਲ ਦਿੱਤਾ। ਕੁੰਡੀ ਲਾ ਕੇ ਅੱਗੇ ਖੜ੍ਹੀ ਹੋ ਗਈ ਨੂੰਹ ਦੀ ਜਾਨ ਬਚਾਉਣ। ਨੂੰਹ ਹੈਰਾਨ ਸੀ ਸੱਸ ਦਾ ਇਹ ਰੂਪ ਵੇਖ ਕੇ। ਲੜਦੇ ਮਾਂ ਪੁੱਤ ਨੇ , ਮੈਂ ਦੋ ਪਾਟਾਂ 'ਚ ਉਂਝ ਹੀ ਪੀਸ  ਜਾਂਦੀ ਹਾਂ। ਅੱਜ ਕਿਉਂ ਉਹ ਮੇਰੀ ਜਾਨ ਬਚਾ ਰਹੀ ਹੈ ? ਬੋਲੀ ," ਮਾਂ ਜੇ ਕਲੇਸ਼ ਦੀ ਜੜ੍ਹ ਮੈਂ ਹਾਂ ਖ਼ਤਮ ਹੋ ਜਾਣ ਦੇ ਮੈਨੂੰ। " ਨੂੰਹ ਵੀ ਅੱਜ ਫੈਸਲਾ ਕਰਨ 'ਤੇ ਅੜ ਗਈ ਸੀ। 
         "ਨਹੀਂ ਕਲੇਸ਼ ਦੀ ਜੜ੍ਹ ਤੂੰ ਨਹੀਂ ਮੈਂ ਹਾਂ ਜੋ ਅਜਿਹੇ ਪੁੱਤ ਨੂੰ ਜਨਮ ਦਿੱਤਾ। ਜੋ ਆਪਣੇ ਬੱਚਿਆਂ ਦੀ ਮਾਂ ਨੂੰ ਮਾਰਨ ਜਾ ਰਿਹਾ ਹੈ। ਜਿੰਦਾ ਜਲਾਉਣ। ਮੱਤ ਮਾਰੀ ਗਈ ਹੈ ਇਸ ਦੀ। ਮੈਨੂੰ ਮਾਰ। ਕਾਤਿਲ ਪੁੱਤ ਦੀ ਮਾਂ ਕਹਾਉਣ ਨਾਲੋਂ ਤਾਂ ਚੰਗਾ ਹੈ ਅਜਿਹੇ ਪੁੱਤ ਦੇ ਹੱਥੋਂ ਖੁਦ ਮਰ ਜਾਣਾ। " ਪੁੱਤ ਦੀ ਜਾਨ ਤਾਂ ਮਾਂ 'ਚ ਵਸਦੀ ਸੀ। ਉਹ ਸ਼ਰਮ ਨਾਲ ਪਾਣੀ -ਪਾਣੀ ਹੋ ਗਿਆ। ਜਿਵੇਂ ਕਿਸੇ ਨੇ ਉਸ 'ਤੇ ਸੌ ਘੜਾ ਪਾਣੀ ਡੋਲ੍ਹ ਦਿੱਤਾ ਹੋਵੇ। ਇਸ ਗੱਲ ਨੂੰ ਹੁਣ ਅਰਸਾ ਬੀਤ ਗਿਆ ਸੀ। 
          ਅੱਜ ਓਹੀ ਸ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਚਿਤਾ 'ਤੇ ਪਈ ਰਾਖ 'ਚ ਤਬਦੀਲ ਹੋ ਰਹੀ ਸੀ। ਨੂੰਹ ਲਪਟਾਂ ਨੂੰ ਵੇਖ ਕੇ ਯਾਦਾਂ 'ਚ ਅਜਿਹੀ ਗੁਆਚੀ ਕਿ ਅੱਥਰੂ ਆਪ ਮੁਹਾਰੇ ਵਹਿ ਤੁਰੇ। ਉਸ ਨੂੰ ਨਾ ਭੁੱਲਣ ਵਾਲੀ ਇਸ ਯਾਦ ਨੇ ਆ ਘੇਰਿਆ। ਅੱਥਰੂ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਇੱਕ ਦਿਨ ਜਿੰਦਾ ਜਲ ਗਈ ਹੁੰਦੀ ਬੱਚਿਆਂ ਨੂੰ ਵਿਲਕਦਾ ਛੱਡ ,ਜੇ ਸ ਨੇ ਬਚਾਇਆ ਨਾ ਹੁੰਦਾ। ਜਿਵੇਂ ਜਿਵੇਂ ਚਿਤਾ ਦੀਆਂ ਲਪਟਾਂ ਤੇਜ਼ ਹੁੰਦੀਆਂ ਜਾ ਰਹੀਆਂ ਸਨ ਉਸ ਦੀਆਂ ਅੱਖਾਂ 'ਚੋਂ ਗੰਗਾ -ਜਮਨਾ ਦਾ ਪ੍ਰਵਾਹ ਵੱਧਦਾ ਜਾ ਰਿਹਾ ਸੀ। ਲੋਕਾਂ ਨੂੰ ਉਸ ਦੇ ਅੱਥਰੂ ਬਨਾਉਟੀ ਲੱਗ ਰਹੇ ਸਨ। ਪ੍ਰੰਤੂ  ਉਹ ਅੱਥਰੂਆਂ ਨਾਲ ਧੁੰਦਲਾਈਆਂ ਅੱਖਾਂ ਨਾਲ ਰਾਖ ਬਣਦੀ ਸੱਸ ਦੇ ਅਸ਼ੀਰਵਾਦ ਨੂੰ ਮਹਿਸੂਸ ਕਰ ਰਹੀ ਸੀ। 

ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ :ਡਾ.ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।


रणचंडी  ( एक लघु कथा )


अग्नि की लपटें  चिता को पूरी तरह अपने आगोश में ले चुकी थी । अर्थी के साथ आये लोग शमशान- वैराग्य भाव के वशी भूत होकर दूर वरामंडे  में चले  गये ।  वह पत्थर की मूर्त बनी कुछ दूरी पर खड़ी एक टक चिता में भस्म हो रही सास केलिये आँखों से झरझर आँसू बहाये जा रही थी । महिलायों का झुंड खुसर पुसर कर रहा था कैसा ढोंग कर रही है जैसे इसकी माँ की चिता जल रही हो ? कोई सास के लिये भी ऐसे रोता है ? अन्दर से तो खुश हो रही होगी अब घर में मेरा राज चलेगा ।...

वह एकलौती संतान वाली सास के घर किशोरावस्था से बहू बन कर आई थी । नये माहौल नये लोगों के बीच अपने को स्थापित करना बहू केलिये कितना कठिन होता है । सभी जानते हैं । सास बहू का रिश्ता कभी माँ - बेटी का रूप लेता ही नहीं । फिर भी कभी कभी अपवाद मिल जाता है ।

इस बहू के पति और सास का स्वभाव कुछ अधिक ही गर्माहट वाला था ।अक्सर दोनों में ठन जाती । बहू सहम जाती । बिना किसी विशेष कारण के घर की छोटी मोटी बात को लेकर और भांडा फूटता बहूके सिर पर । उस दिन बात कुछ इतनी बढ़ी कि बेटा झगड़े की जड़ को ही समाप्त करने पर उतारू हो गया । जाने कैसे उसने रसोई से लाकर मिट्टी के  तेल की पूरी बोतल पत्नि पर ऊंडेल दी और दिया सिलाई की और लपका । माँ के पैरों तले से जमीन खिसक गई । उसने बेटे को धक्का देकर बहू को उससे दूर कर कमरे में धकेला । कुंडी लगा कर आगे खड़ी हो गई बहू की जान बचाने को । बहू आवाक थी सास का यह  रूप देख कर  । लड़ते माँ बेटा है मैं दो पाटों के बीच यूँही पिस जाती हूँ  ।आज क्यों  वह मेरी जान बचा रही है ? बोली ,"माँ अगर क्लेश की जड़ मैं हूँ खतम होने दो मुझे ।" बहू भी आज फैसला करने पर अड़ गई ।

"नहीं , क्लेश की जड़ तुम नहीं मैं हूँ जो ऐसे पूत को जन्म दिया  । जो अपने बच्चों की माँ को मारने जा रहा है । जिंदा जलाने । मत मारी गई है इसकी ..... मारो मुझे । कातिल बेटे की माँ कहाने से अच्छा है , ऐसे बेटे के हाथों खुद मर जाना ।" बेटे के तो प्राण माँ में बसते थे । वह शर्मिंदगी से पानी पानी हो गया । जैसे किसी ने उसके सिर पर घड़ों पानी उंडेल दिया हो ।

सास ने आज रंणचंडी का रूप धर कर बहू को सिखा दिया था अत्याचार करने वाला सामने कोई भी क्यों न हो हमें डर कर नहीं डट कर सामना करना चाहिये ।

इस बात को गुजरा अरसा हो गया ।
आज वही सास साँसे पूरी करके चिता पर लेटी राख में तबदील हो रही थी । बहू उन लपटों  को देख कर यादों में ऐसी खोई कि आँसू स्वत: बहने लगे । उसे कभी न भूलने वाली इस याद ने आ घेरा ।और आँसू थे कि थमने का नाम नहीं ले रहे थे । एक दिन जिन्दा जल गई होती बच्चों को बिलखता छोड़ कर , अगर सास ने बचाया न होता । जैसे जैसे  चिता की लपटें तेज होती जा रही थी उसकी आँखों से गंगा जमुना का प्रवाह भी बढता जा रहा था । लोगों को उसके आँसू बनावटी लग रहे थे । लेकिन वह उन आँसुओं से धुँधली हुई आँखों से राख बनती सास के आशीर्वाद को महसूस कर रही थी ।

5 comments:

  1. ਕਹਾਣੀ ਆਪਣੇ ਨਾਲ ਹਰ ਪਾਠਕ ਨੂੰ ਉਂਗਲ ਲਾ ਤੁਰਦੀ ਜਾ ਰਹੀ ਹੈ ਤੇ ਆਪਣੀ ਗੱਲ ਕਰਦੀ ਜਾ ਰਹੀ ਹੈ। ਭਾਵਨਾਵਾਂ ਦਾ ਸੁਮੇਲ , ਕਿਤੇ ਇਹ ਭਾਵਨਾਵਾਂ ਸਹਿਮ ਜਾਂਦੀਆਂ , ਡਰ ਜਾਂਦੀਆਂ ਨੇ ਤੇ ਕਿਤੇ ਹਰ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਣ ਲਈ ਡੱਟ ਕੇ ਮੂਹਰੇ ਆ ਖਲੋਂਦੀਆਂ ਨੇ। ਕਮਲਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਕਹਾਣੀ ਕਾਫ਼ੀ ਸਮੇਂ ਤੋਂ ਅਧੂਰੀ ਪਈ ਸੀ ਤੇ 'ਪੀੜ ਪਰੁੰਨੇ ਵਾਲ਼' ਪੜ੍ਹਦਿਆਂ ਹੀ ਇਸ ਕਹਾਣੀ ਨੂੰ ਰਾਹ ਮਿਲ ਗਿਆ ਤੇ ਇਹ ਸੰਪੂਰਨ ਹੋ ਪਾਠਕਾਂ ਦੀ ਝੋਲੀ ਆ ਪਈ। ਸਹੀ ਹੈ ਜੇ ਜ਼ੁਲਮ ਕਰਨ ਵਾਲਾ ਗੁਨਾਹ ਕਰ ਰਿਹਾ ਤਾਂ ਸਹਿਣ ਵਾਲਾ ਉਸ ਤੋਂ ਵੀ ਵੱਡਾ ਗੁਨਾਹਗਾਰ ਹੈ। ਪਰ ਆਮ ਤੌਰ 'ਤੇ ਅਜਿਹੀ ਸਥਿਤੀ 'ਚ ਜ਼ੁਲਮ ਸਹਿੰਦਿਆਂ ਉਹ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਸ 'ਚ ਸ਼ਾਇਦ ਵਿਰੋਧ ਕਰਨ ਦੀ ਵੀ ਸਮਰੱਥਾ ਨਹੀਂ ਰਹਿੰਦੀ। ਪਰ ਇਹ ਤਾਂ ਅੰਤਿਮ ਹੱਲ ਨਹੀਂ ਹੁੰਦਾ।

    ਕਮਲਾ ਜੀ ਦੀ ਇਸ ਕਹਾਣੀ 'ਚ ਇਸੇ ਦਾ ਹੱਲ ਲੱਭਣ ਦੀ ਇੱਕ ਕਾਮਯਾਬ ਕੋਸ਼ਿਸ਼ ਹੈ। ਵਧੀਆ ਸੁਨੇਹਾ ਦਿੰਦੀ ਰਚਨਾ ਲਈ ਆਪ ਵਧਾਈ ਦੇ ਪਾਤਰ ਨੇ।

    ReplyDelete
  2. ਹਰਦੀਪ ਹੀ ਦਾ ਮੈਂ ਤਹੇ ਦਿਲੋਂ ਧਨਵਾਦ ਕਰਦੀ ਹਾਂ ਜੋ ਮੇਰੀ ਰਚਨਾ ਨੂੰ ਅਪਨੇ ਲੋਕਪਿਰਆ ਸਫਰਸਾਂਝ 'ਚ ਸ਼ਾਮਿਲ ਕਰਕੇ ਮੇਰਾ ਹੌਂਸਲਾ ਵਦੌਂਦੀ ਹੈ ।ਮੈਂਨੁ ਪੱਂਜਾਬੀ ਲਿਖਨ ਪੜਣ ਨੂੰ ਪਰੇਰਿਤ ਕਰਦੀ ਹੈ ।
    ਉਸ ਦੀ ਹਰ ਰਚਨਾ ਪੜ ਕੇ ਮੈਂ ਕੁਝ ਨ ਕੁਝ ਲਿਖਨ ਦੀ ਉਰਜਾ ਪਾ ਲੈਂਦੀ । ਸੁਕਰਿਆ ਹਰਦੀਪ ਜੀ ।

    ReplyDelete
  3. ਮੇਰਾ ਨਿੱਜੀ ਵਿਚਾਰ: ਕਹਾਣੀ "ਰਣ-ਚੰਡੀ'

    ਮਨੁੱਖੀ ਸੋਚ, ਭਾਵਨਾਵਾਂ ਦੇ ਕਰਮ ਚੱਕਰ ਵਿਚ ਲਗਾਤਾਰ ਤੀਬਰਤਾ ਨਾਲ ਕਰਮਸ਼ੀਲ ਹੁੰਦੀ ਰਹਿੰਦੀ ਹੈ,ਸਾਗਰ ਦੇ ਜਵਾਰ ਭਾਟੇ ਵਾਂਗ। ਕਦੇ ਇਨ੍ਹਾਂ ਤੇ ਬਾਹਰੀ ਪ੍ਰਭਾਵਾਂ ਕਾਰਨ ਦਿਲ ਦੇ ਜਜ਼ਬਾਤਾਂ 'ਚ ਉਥੱਲ ਪਥੱਲ ਭਾਰੂ ਹੋ ਜਾਂਦੀ ਹੈ ਤੇ ਕਦੇ ਦਿਮਾਗ਼ ਦੀ ਮੰਥਨ ਕੀਤੀ ਭਾਵਨਾਤਮਕ ਅਨੁਭਵੀ ਵਿਚਾਰਧਾਰਾ ਵਿਚ ਪਰਵਰਤਨ ਰਾਹੀਂ। ਇਸ ਕਾਰਜ ਵਿਚ ਵਿਅਕਤੀ ਦਾ ਅਸਤਿਤਵ ਆਪਣੇ ਜ਼ਾਤੀ ਤਜਰਬਿਆਂ ਦੇ ਆਧਾਰ ਤੇ ਜਾਂ ਕਿਸੇ ਸਿਆਣੇ ਮਹਾਂ ਪੁਰਸ਼ ਦੇ ਕਹੇ ਜਾਂ ਪੜ੍ਹੇ ਵਿਚਾਰਾਂ ਨੂੰ ਗ੍ਰਹਿਣ ਕਰਨਾ ਵੀ ਸ਼ਾਮਲ ਹੁੰਦਾ ਹੈ। ਬਸ,ਜਦ ਇਹੀ ਸੋਚ ਸਕਾਰਾਤਮਿਕ ਵਾਲੇ ਪਾਸੇ ਤੁਰ ਪੈਂਦੀ ਹੈ ਤਾਂ ਸਮਾਜ ਵਿਚ ਸੁਧਾਰਵਾਦੀ ਲਹਿਰ ਦੀ ਹਵਾ ਚੱਲ ਪੈਂਦੀ ਹੈ।

    ਉੱਪਰਲੇ ਮਨੋਵਿਗਿਆਨਕ ਮਨੁੱਖੀ ਵਿਵਹਾਰ ਦੇ ਪਰਿਪੇਖ ਹੀ ਕਮਲਾ ਘਟਾਔਰਾ ਜੀ ਦੀ ਮਿੰਨੀ ਕਹਾਣੀ "ਰਣ-ਚੰਡੀ'ਦੀ ਉਸਾਰੀ ਹੋਈ ਜਾਪਦੀ ਹੈ।

    ਇਹ ਨਵਾਂ ਸਾਹਸ ਭਰਿਆ ਸੱਸ-ਨੂੰਹ ਦਾ ਰਿਸ਼ਤਾ ਕੇਵਲ ਉਨ੍ਹਾਂ ਦੋਹਾਂ ਵਿਚਕਾਰ ਪੁੰਗਰ ਕੇ ਨਰੋਇਆ ਹੋਇਆ,ਜਿਸ ਦੇ ਫਲ ਸਰੂਪ ਨੂੰਹ ਅੱਜ ਚਿਤਾ ਦੀ ਆਗੋਸ਼ ਚ ਬੈਠਣੋਂ ਬਚ ਗਈ ਹੈ ਤੇ ਉਸ ਦੀਆਂ ਲਪਟਾਂ ਨੂੰ ਦੇਖ ਬੀਤੇ ਦੀਆਂ ਯਾਦਾਂ ਨਾਲ ਅੱਥਰੂਆਂ ਦਾ ਠੁਮਕਣਾ ਲੈਂਦੀ ਲੈਂਦੀ ਸੱਸ ਦੇ ਅਸ਼ੀਰਵਾਦ ਨੂੰ ਮਹਿਸੂਸ ਕਰ ਰਹੀ ਸੀ ਭਾਵੇਂ ਲੋਕੀਂ ਇਸ ਦੇ ਵਿਪਰੀਤ ਸੋਚਦੇ ਸੀ।

    ਇਹ ਕਹਾਣੀ ਪ੍ਰਭਾਵਮਈ ਤਰੀਕੇ ਨਾਲ ਸਮਾਜ ਨੂੰ ਸੇਧ ਦਿੰਦੀ ਹੋਈ ਬਹੁਤ ਮਨੋਹਰ ਕਿਰਤ ਹੈ।
    ਮੈਂ ਦਿਲੋਂ ਕਮਲਾ ਘਟਾਔਰਾ ਜੀ ਨੂੰ ਵਧਾਈ ਦਿੰਦਾ ਹਾਂ।
    ਮੈਂ ਸਫ਼ਰ ਸਾਂਝ ਅਦਾਰੇ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਇਸ ਹਿੰਦੀ ਲਘੂ ਕਹਾਣੀ ਦਾ ਪੰਜਾਬੀ ਵਿਚ ਰੂਪਾਂਤਰ ਕਰ ਕੇ ਹੋਰ ਪਾਠਕਾਂ ਦੇ ਪੜ੍ਹਨ ਲਈ ਘੇਰਾ ਵਧਾਇਆ।

    ਸੁਰਜੀਤ ਸਿੰਘ ਭੁੱਲਰ-19-04-2017

    ReplyDelete
  4. आदरणीय सुरजीत जी आपने कहानी को सराहा ਅਪਨੇ ਵਡਮੁੱਲੇ ਵਿਚਾਰ ਲਿਖੇ ਮੁਝੇ ਮਾਨੋ ਬੜੋਂ ਕਾ ਅਸ਼ੀਰਵਾਦ ਮਿਲ ਗਆ । ਸਮਾਜ ਕੀ ਸੋਚ ਕੋ ਬਦਲਨਾ ਅਬ ਜਰੂਰੀ ਲਗਤਾ ਹੈ ।ਸਕਾਰਾਤਮਕ ਰਚਨਾਏਂ ਲਿਖੀ ਜਾਏ ।ਇਸੀ ਭਾਵ ਸੇ ਰਚਨਾ ਕਾ ਸਿਰਜਨ ਹੋ ਗਆ । ਮੇਰੀ ਅਨੁਵਾਦ ਕਰਤਾ ਹੀ ਵਧਾਈ ਕੀ ਹਕਦਾਰ ਹੈ । ਮੈਂ ਨਹੀ ।ਆਪ ਕੋ ਨਮਨ ।

    ReplyDelete
  5. ਬਹੁਤ ਸੁੰਦਰ ਰਚਨਾ , ਪੜ ਕੇ ਇਨਸਾਨੀ ਰਿਸ਼ਤਿਆਂ ਦੀ ਗਹਿਰਾਈ ਦੀ ਸਮਝ ਆਉਂਦੀ ਹੈ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ