ਮੈਂ ਅਜ਼ਾਦ ਹਾਂ......ਮੈਂ ਅਜ਼ਾਦ ਹਾਂ......ਇੰਨਕਲਾਬ ਜ਼ਿੰਦਾਬਾਦ ਕਹਿੰਦੀ ਹੋਈ ਇੱਕ ਛੋਟੀ ਜਿਹੀ ਬੱਚੀ ਜੋ ਟੀ.ਵੀ. 'ਤੇ 15 ਅਗਸਤ ਦਾ ਪ੍ਰੋਗਰਾਮ ਦੇਖ ਰਹੀ ਸੀ, ਬਾਹਰ ਆ ਕੇ ਕਹਿ ਰਹੀ ਸੀ। ਮੈਂ ਅਜ਼ਾਦ ਹਾਂ ਤੇ ਵਿਹੜੇ ਦੇ ਵਿਚਕਾਰ ਲੱਗੇ ਨਿੰਮ ਦੇ ਦਰੱਖਤ ਥੱਲੇ ਬੈਠੀ ਆਪਣੀ ਦਾਦੀ ਦੀ ਬੁੱਕਲ ਵਿੱਚ ਜਾ ਬੈਠੀ ਤੇ ਜਦੋਂ ਆਪਣੀ ਦਾਦੀ ਦੀਆਂ ਅੱਖਾਂ ਵੱਲ ਵੇਖਿਆ ਤਾਂ ਉਹਨਾਂ ਵਿੱਚੋਂ ਹੂੰਝ ਵਹਿ ਰਹੇ ਸਨ।
ਬੱਚੀ ਨੇ ਪੱਛਿਆ ਦਾਦੀ ਜੀ ਤੁਸੀਂ ਰੋ ਕਿਉਂ ਰਹੇ ਹੋ ? ਅੱਜ ਤਾਂ ਅਜ਼ਾਦੀ ਦਿਵਸ ਹੈ। ਅੱਜ ਦੇ ਦਿਨ ਤਾਂ ਅਸੀਂ ਅਜ਼ਾਦ ਹੋਏ ਸਾਂ। ਬੱਚੀ ਦੇ ਵਾਰ-ਵਾਰ ਪੁੱਛਣ 'ਤੇ ਕੁਝ ਚਿਰ ਪਿੱਛੋਂ ਇੱਕ ਲੰਮਾ ਸਾਰਾ ਸਾਹ ਲਿਆ ਤੇ ਬੋਲੀ," ਅਜ਼ਾਦ....ਅਜ਼ਾਦ... ਨਹੀਂ ਧੀਏ, ਔਰਤ ਅੱਜ ਵੀ ਅਜ਼ਾਦ ਨਹੀਂ ਹੋਈ। " ਬੱਚੀ ਇਹ ਸ਼ਬਦ ਸੁਣ ਕੇ ਉਸੇ ਤਰ੍ਹਾਂ ਨੱਚਦੀ ਹੋਈ ਚੱਲੀ ਗਈ ਤੇ ਵਾਰ-ਵਾਰ ਗਾ ਰਹੀ ਸੀ। ਮੈਂ ਅਜ਼ਾਦ ਹਾਂ...ਮੈਂ ਅਜ਼ਾਦ ਹਾਂ........!
ਰਾਜਪਾਲ ਸਿੰਘ ਬਰਾੜ
ਕਰਾਰਾ ਅਤੇ ਦੁਖਦ ਵਿਅੰਗ.
ReplyDeleteਤਹਿ ਦਿਲੋਂ ਧੰਨਵਾਦ ਜੀ
Deleteਵਾਰਤਾ ਦਿਲ ਨੂੰ ਛੂਹਣ ਵਾਲੀ ਹੈ । ਸਮਾਜ 'ਚ ਔਰਤ ਦੀ ਇਜ਼ਤ ਤੇ ਸਤਿਕਾਰ ਹੋਣਾ ਹੀ ਅਸਲ ਮਾਅਨੇ 'ਚ ਅਜ਼ਾਦੀ ਹੋਵੇਗੀ ।
ReplyDeleteਬਹੁਤ ਬਹੁਤ ਧੰਨਵਾਦ ਜੀ
Deleteਵਾਰਤਾ ਦਿਲ ਨੂੰ ਛੂਹਣ ਵਾਲੀ ਕਹਾਣੀ ...
ReplyDeleteਸੁਕਰੀਆਂ ਜੀ
Deleteਮੈਂ ਆਜ਼ਾਦ ਹਾਂ ਕਹਾਣੀ ਦਿਲ ਕੋ ਛੂ ਗਈ। ਦਾਦੀ ਦੇ ਹੋਕੇ ਨੇ ਸਬ ਔਰਤਾਂ ਦੇ ਦਰਦ ਗੁਲਾਮੀ ਦੀ ਕਥਾ ਸੁਣਾ ਦਿੱਤੀ। ਲੇਖਣ ਨੇ ਥੋੜੇ ਸ਼ਬਦਾਂ ਵਿੱਚ ਨਾਰੀ ਦੇ ਸਾਰੇ ਜੀਵਨ ਦਾ ਕਿੱਸਾ ਕਹ ਦਿੱਤਾ।ਬਹੁਤ ਅੱਛਾ ਲਿਖਾ ਰਾਜਪਾਲ ਜੀ
ReplyDeleteਤਹਿ ਦਿਲੋਂ ਧੰਨਵਾਦ ਜੀ ਇਨ੍ਹਾਂ ਹੋਸਲਾ ਦੇਣ ਲਈ...ਮੈਂ ਅੱਗੇ ਤੋਂ ਪੂਰੀ ਕੋਸ਼ਿਸ਼ ਕਰਾਂਗਾ ਹੋਰ ਵੀ ਵਧੀਆ ਲਿਖਣ ਦੀ ਇਹ ਮੇਰੀ ਪਹਿਲੀ ਵਾਰਤਾ ਹੈ ਜੀ।...ਮੈਨੂੰ 16 ਅਗਸਤ ਦੀ ਸਵੇਰ ਨੂੰ ਬਹੁਤ ਖੁਸ਼ੀ ਮਿਲੀ ਜਦੋਂ ਮੇਰੀ ਫੇਸਬੁੱਕ ਦੇ ਮਸੈਜਰ ਤੇ ਮੈਸਿਜ਼ ਦੇਖਿਆ ਕਿ ਸਫ਼ਰਸਾਂਝ ਰਿਸਾਲੇ ਵਿੱਚ ਮੇਰੀ ਵਾਰਤਾ ਛੱਪੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਹ ਖੁਸ਼ੀ ਆਪਣੀ ਦਾਦੀ ਮਾਂ ਨਾਲ ਸਾਂਝੀ ਕੀਤੀ....ਮੈ ਫਿਰ ਤੋ ਧੰਨਵਾਦ ਕਰਦਾ ਹਾਂ ਭੈਣ ਡਾ.ਹਰਦੀਪ ਕੌਰ ਸੰਧੂ ਜੀ ਦਾ ਜਿੰਨ੍ਹਾਂ ਨੇ ਮੈਨੂੰ ਇਨ੍ਹਾਂ ਮਾਣ ਦਿੱਤਾ....
ReplyDeleteLajwaab ji
ReplyDelete