ਚਰਨੇ ਨੇ ਆਪਣੇ ਐਬ ਪੂਰੇ ਕਰਨ ਵਾਸਤੇ ਘਰ ਦੀ ਹਰ ਚੀਜ ਵੇਚ ਦਿੱਤੀ ਸੀ ਤੇ ਅੱਜ ਰਹਿੰਦਾ ਖੂੰਹਦਾ ਘਰ ਵੀ ਵੇਚ ਦਿੱਤਾ। ਉਸ ਦੀ ਬਜੁਰਗ ਮਾਤਾ ਦਾ ਦੁੱਖ ਦੇਖਿਆ ਸੀ ਨਹੀਂ ਜਾ ਰਿਹਾ। ਘਰ ਵਿਕਿਆ ਨਹੀਂ ਸੀ ਉਸ ਦੇ ਸਾਥੀ ਦੀ ਮੌਤ ਸੀ। ਉਸ ਦੇ ਸੁਫਨੇ ਦਾ ਅੰਤ ਸੀ। ਉਸ ਨੇ ਤੇ ਉਸ ਦੇ ਘਰਵਾਲੇ ਨੇ ਦਿਹਾੜੀਆਂ ਕਰ ਤੇ ਮਿਹਨਤ ਮਜਦੂਰੀ ਕਰ ਕੇ ਭੁੱਖੇ ਰਹਿ ਰਹਿ ਕੇ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਸੀ ਇਹ ਘਰ। ਘਰ ਦੀਅਾਂ ਕੰਧਾ 'ਚ ਇੱਟਾਂ ਨਹੀਂ ਉਨ੍ਹਾਂ ਦੋਹਾਂ ਦੇ ਇੱਕ ਇੱਕ ਦਿਨ ਤੇ ਕਈ ਸਾਲ ਹਨ। ਸਾਰੀ ਉਮਰ ਦੀ ਮਿਹਨਤ ਹੈ ਇਹ ਘਰ।
ਉਸ ਦਾ ਘਰਵਾਲਾ ਇਸ ਦੁਨੀਆਂ ਤੋਂ ਚਲਾ ਗਿਆ ਤਾਂ ਉਸ ਇੱਕਲੀ ਨੇ ਦਿਨ ਰਾਤ ਮਿਹਨਤ ਕੀਤੀ। ਇਸ ਘਰ ਨੂੰ ਬਣਾੳੁਣ ਲਈ। ਅੱਜ ਉਹ ਘਰ ਉਸ ਲਈ ਬੇਗਾਨਾ ਹੋ ਗਿਆ। ਉਸ ਦਾ ਇਸ ਘਰ 'ਤੇ ਹੱਕ ਵੀ ਨਾ ਰਿਹਾ। ਉਸ ਦਾ ਸੁਫਨਾ ਵੇਚ ਦਿੱਤਾ ਉਸ ਦੇ ਪੁੱਤ ਨੇ। ਉਸ ਦਾ ਜੀਅ ਕਰਦਾ ਉਹ ਉੱਚੀ ਉੱਚੀ ਰੋਵੇ ਵੈਣ ਪਾਵੈ। ਉਸ ਦਾ ਘਰ ਨਹੀਂ ਵਿਕਿਆ ਅੱਜ ਉਸ ਦਾ ਆਪਣਾ ਕੋਈ ਮਰ ਗਿਆ ਹੈ। ਉਸ ਦਾ ਸੁਫਨਾ ਮਰ ਗਿਆ ਹੈ ਤੇ ਇਸ ਸੁਫਨੇ ਦਾ ਕਾਤਿਲ ਉਸ ਦਾ ਆਪਣਾ ਪੁੱਤ ਹੈ। ਪਰ ਉਸ ਦਾ ਰੋਣ ਨਹੀਂ ਸੀ ਨਿਕਲ ਰਿਹਾ। ਉਸ ਦਾ ਗੱਚ ਭਰਿਆ ਹੋਇਆ ਸੀ। ਉਹ ਪੱਥਰ ਬਣ ਗਈ ਸੀ। ਉਹ ਸੁੰਨ ਸੀ। ਉਸ ਦੀ ਰੂਹ ਉਸ ਦੇ ਟੁੱਟੇ ਸੁਫਨੇ ਨੂੰ ਨਾਲ ਲੈ ਕੇ ਉੱਡ ਗਈ।
ਸਤਨਾਮ ਸਿੰਘ ਮਾਨ
(ਬਠਿੰਡਾ)
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
(ਬਠਿੰਡਾ)
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ