ਮਾਹੌਲ ਬੇਹੱਦ ਸੋਗਮਈ ਸੀ। ਉਸ ਬੀਬਾ ਦਾ ਉਨ੍ਹਾਂ ਦੇ ਓਦੋਂ ਆਉਣਾ ਹੋਇਆ ਜਦੋਂ ਉਸ ਘਰ 'ਚ ਉਦਾਸੀ ਦਾ ਪਸਾਰਾ ਸੀ। ਉਨ੍ਹਾਂ ਦੇ ਵਿਹੜੇ 'ਚ ਪੀੜਾ ਉੱਗ ਆਈ ਸੀ। ਜੁਆਨ ਪੁੱਤ ਦੀ ਮੌਤ ਨੇ ਦੋਵੇਂ ਜੀਆਂ ਨੂੰ ਧੁਰ ਅੰਦਰ ਤੱਕ ਵਲੂੰਧਰ ਦਿੱਤਾ ਸੀ। ਉਸ ਦੀ ਅਣਹੋਂਦ ਘਰ ਦੀ ਹਰ ਨੁੱਕਰ 'ਚੋਂ ਝਾਕ ਰਹੀ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਸਾਹਾਂ ਦੀ ਸਰਦਲ 'ਤੇ ਕਿਸੇ ਨੇ ਸੇਹ ਦਾ ਤੱਕਲ਼ਾ ਧਰ ਦਿੱਤਾ ਹੋਵੇ। ਪਰ ਫੇਰ ਵੀ ਉਹ ਆਪਣੀ ਜਿਹੀ ਨਿੱਕੀ ਪੋਤੀ ਤੇ ਵਿਧਵਾ ਨੂੰਹ ਦੀਆਂ ਅੱਖਾਂ 'ਚ ਲੁਕੀ ਉਦਾਸੀ ਦੀ ਤਪਸ਼ ਨੂੰ ਮੋਹ ਫੁਹਾਰਾਂ ਨਾਲ ਠਾਰਨ ਲਈ ਆਪਣਾ ਪੂਰਾ ਤਾਣ ਲਾਉਂਦੇ ਰਹਿੰਦੇ ।
ਹੁਣ ਉਸ ਬੀਬਾ ਦਾ ਉਨ੍ਹਾਂ ਦੇ ਆਉਣਾ -ਜਾਣਾ ਪਹਿਲਾਂ ਨਾਲੋਂ ਵੱਧ ਗਿਆ ਸੀ।ਉਹ ਆਪਣੇ ਹੱਥਲੇ ਕੰਮ ਛੱਡ ਬੇਵਜ੍ਹਾ ਹੀ ਉਨ੍ਹਾਂ ਦੇ ਘਰ ਚਲੀ ਜਾਂਦੀ ਸ਼ਾਇਦ ਉਨ੍ਹਾਂ ਦੀਆਂ ਖ਼ਾਮੋਸ਼ ਸਿਸਕੀਆਂ ਚੁੱਗਣ। ਉਨ੍ਹਾਂ ਦੋਹਾਂ ਜੀਆਂ ਨੂੰ ਵੀ ਹੁਣ ਉਸ ਦੀ ਆਦਤ ਜਿਹੀ ਹੋ ਗਈ ਸੀ। ਪਰ ਘਰ ਦੀ ਨਵੀਂ ਬਣੀ ਤਾਮੀਰਦਾਰ ਦੀ ਬੇਰੁੱਖੀ ਉਸ ਦੇ ਆਉਣ ਦੀ ਵਜ੍ਹਾ ਤਲਾਸ਼ਣ ਲੱਗੀ। ਨਿੱਘੇ ਅਹਿਸਾਸਾਂ ਦੀਆਂ ਤੰਦਾਂ ਨਾਲ ਬੁਣਿਆ ਰਿਸ਼ਤਾ ਤਾਰ -ਤਾਰ ਹੋਣ ਲੱਗਾ। ਹੁਣ ਭੀੜੇ ਹੋਏ ਦਰਾਂ ਵੱਲ ਉੱਠਦੇ ਉਸ ਦੇ ਕਦਮ ਖੁਦ -ਬ -ਖੁਦ ਰੁਕ ਜਾਂਦੇ,"ਪਤਾ ਨਹੀਂ ਅਸੀਂ ਪੰਛੀਆਂ ਵਾਂਗਰ ਬੇਵਜ੍ਹਾ ਮਿਲਣਾ ਕਦੋਂ ਸਿਖਾਂਗੇ ?"
ਡਾ. ਹਰਦੀਪ ਕੌਰ ਸੰਧੂ
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ ਨੋਟ : ਇਹ ਪੋਸਟ ਹੁਣ ਤੱਕ 415 ਵਾਰ ਪੜ੍ਹੀ ਗਈ ਹੈ।
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ ਨੋਟ : ਇਹ ਪੋਸਟ ਹੁਣ ਤੱਕ 415 ਵਾਰ ਪੜ੍ਹੀ ਗਈ ਹੈ।
nice
ReplyDeleteVery nice .sach kiha tuc Hun ta Apne maa baap Bhai Behan nu Milan lai v koi wjah chahidi a
ReplyDeleteRgt dear par na ta milan Wala samjda na hi jihdi permission Leni hundi oh samjda. Phla dsna painda ki Kam a Jo Milan jana
Deleteਬੇਵਜ੍ਹਾ ਮਿਲਣ ਦਾ ਸਲੀਕਾ ਲੋਕਾਂ ਨੂੰ ਨਹੀਂ ਆਉਂਦਾ ਤੇ ਨਾ ਹੀ ਉਹ ਸਮਝ ਸਕਦੇ ਨੇ ਕਿ ਕੋਈ ਬੇਵਜ੍ਹਾ ਮਿਲਣ ਆਇਆ ਹੈ ਤਾਂ ਕਿੰਨਾ ਨੇਕ ਤਾਂ ਦਿਲ ਇਨਸਾਨ ਹੋਵੇਗਾ।
Deleteਥੋੜੇ ਲਫ਼ਜ਼ਾ ਵਿਚ ਬਹੁਤ ਹੀ ਭਾਵਪੂਰਤ ਸੁਨੇਹਾ !
ReplyDeleteਨਿੱਘੇ ਹੁੰਗਾਰੇ ਲਈ ਸ਼ੁਕਰੀਆ Swinder Singh Sangha ਜੀ।
Deleteਕਹਾਣੀ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤੁ ਦਰਦ ਭਰੀ ਕਹਾਣੀ ਹੈ.ਮਾਂ ਬਾਪ ਆਪਣੇ ਬੱਚਿਆ ਲਈ ਆਪਣਾ ਦਰਦ ਲਕੋ ਲੈਦੇ ਹਨ.
ReplyDeleteਇਹ ਕਹਾਣੀ ਮਾਂ -ਬਾਪ ਦੇ ਦਰਦ ਨੂੰ ਬਿਆਨਣ ਦੇ ਨਾਲ ਨਾਲ ਕਿਸੇ ਹੋਰ ਗੱਲ ਵੀ ਇਸ਼ਾਰਾ ਕਰਦੀ ਹੈ ਜਿਸ ਨੂੰ ਆਪ ਨੇ ਖੁੰਝਾ ਦਿੱਤਾ ਹੈ। ਉਹੀਓ ਇਸ਼ਾਰਾ ਇਸ ਕਹਾਣੀ ਦਾ ਅਸਲ ਨੁਕਤਾ ਹੈ।
Deleteੲਿਸ ਰਚਨਾਂ ਦੀ ਭਾਵਪੂਰਵਕ ਕਹਿਣ ਜਾਚ ਤੇ ਸ਼ਬਦੀ ਸੁਹਜ ਲੲੀ, ਸ਼ਬਦ ਹੀ ਨਹੀ
ReplyDeleteਸਵਰਾਜ ਕੌਰ ਭੈਣ ਜੀ ,ਆਪ ਦਾ ਤਹਿ ਦਿਲੋਂ ਧੰਨਵਾਦ। ਆਪ ਦੇ ਸ਼ਬਦ ਮੇਰੇ ਲਈ ਅਨਮੋਲ ਹਨ। ਸਾਂਝੇ ਕਰਨ ਲਈ ਸ਼ੁਕਰੀਆ।
Deletehun te j bina vjah te chache Taaye de ghr chl jo oh v pushn lg jnde ne k kidr aye c. koi km c? rishte reh hi nhi gye agge ale
ReplyDeleteਸਹੀ ਕਿਹਾ ਆਪ ਨੇ Maninder Waraich ji ਇੱਕ ਪੰਛੀ ਹੀ ਨੇ ਜੋ ਬਿਨਾ ਵਜ੍ਹਾ ਇੱਕ ਦੂਜੇ ਨਾਲ ਬੈਠਦੇ ਨੇ ਪਰ ਅਸੀਂ ਇਨਸਾਨ ਕਿਸੇ ਦੇ ਜੇ ਦੋ ਵਾਰ ਵੀ ਵੱਧ ਜਾ ਆਈਏ ਤਾਂ ਸੋਚਣ ਲੱਗ ਜਾਂਦੇ ਹਾਂ ਕਿ ਇਸ ਦਾ ਜ਼ਰੂਰ ਕੁਝ ਮਤਲਬ ਹੋਵੇਗਾ ਤਾਂ ਹੀ ਸਾਡੇ ਬਾਰ ਬਾਰ ਆਉਂਦਾ ਹੈ।
Deleteਵੇਬਜ੍ਹਾ ਕਹਾਨੀ ਸਮਾਜ ਦੇ ਬਦਲੇ ਵਰਤਾਰੇ ਦਾ ਖੂਬਸੁਰਤ ਵਿਆਨ ਕਰ ਰਹੀ ਹੈ । ਮੋਹ ਪਿਆਰ ਨਾਲ ਪਿੱਜੀ ਬੀਬਾ ਬਜੁਰਗ ਦਮਪਤੀ ਦੇ ਦੁਖ ਨੂੰ ਹਲਕਾ ਕਰਨ ਦੇ ਇਰਾਦੇ ਨਾਲ ਮਿਲਨ ਜਾਂਦੀ ਹੈ ਤੋ ਉਸ ਕਾ ਆਨਾ ਘਰ ਕੇ ਤਿਸਰੇ ਪਰਾਣੀ ਕੋ ਖੁਸ਼ਗਬਾਰ ਨਹੀ
ReplyDeleteਲਗਤਾ । ... ਜਾਨੇ ਕਿਉਂ ਕੋਈ ਦਿਲ ਸੇ ਕਿਸੀ ਕੋ ਮਿਲਨੇ ਵੀ ਨਹੀ ਜਾ ਸਕਤਾ । ਲੋਗ ਬੜੇ ਬੇਰੁਖੇ ਕਿਉੰ ਹੋ ਗਏ ਹੈਂ ? ਇਨ ਸਵਾਲੋਂ ਕੋ ਉਪਜਾਤੀ ਕਹਾਨੀ ਲੇਖਕ ਕੋ ਸੋਚਨੇ ਪਰ ਮਜਬੁਰ ਕਰ ਰਹੀ ਕਿ ਇਨਸਾਨੋ ਸੇ ਤੋ ਪਰਿਂਦੇ ਬੇਹਤਰ ਹੈ ਜੋ ਮਿਲਨੇ ਕੀ ਕੋਈ ਬਜ੍ਹਾ ਨਹੀ ਤਲਾਸ਼ਤੇ ।ਦਿਲ ਖੋਲ ਕਰ ਮਿਲਤੇ ਹੈਂ ।
'ਬੇਵਜ੍ਹਾ' ਕਹਾਣੀ ਬਹੁਤ ਹੀ ਉਮਦਾ ਤੇ ਸਿਖਿਆਦਾਇਕ ਰਚਨਾ ਹੈ। ਅੱਜ ਦੇ ਸੱਭਿਅਕ ਸਮਾਜ ਦੇ ਮੂੰਹ 'ਤੇ ਕਰਾਰਾ ਜਵਾਬ ਹੈ। ਬਜ਼ੁਰਗ ਮਾਂ -ਬਾਪ ਦਾ ਜਵਾਨ ਬੇਟਾ ਆਪਣੀ ਬੀਵੀ ਤੇ ਬੱਚੀ ਨੂੰ ਛੱਡ ਕੇ ਬੇਵਕਤ ਹੀ ਮਰ ਜਾਂਦਾ ਹੈ। ਮਾਂ -ਬਾਪ ਉਸ ਦੀ ਮੌਤ ਨਾਲ ਟੁੱਟ ਜਾਂਦੇ ਨੇ। ਉਨ੍ਹਾਂ ਦਾ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ। ਉਸ ਸਮੇਂ ਅਚਾਨਕ ਇੱਕ ਬੀਬਾ ਜੋ ਕੋਮਲ ਹਿਰਦੇ ਵਾਲੀ ਤੇ ਇਨਸਾਨੀਅਤ ਨੂੰ ਸਮਝਦੀ ਹੋਈ ਦੂਜਿਆਂ ਨਾਲ ਰਿਸ਼ਤਾ ਨਾ ਵੀ ਹੋਣ 'ਤੇ ਉਨ੍ਹਾਂ ਦੇ ਘਰ ਆਉਂਦੀ ਹੈ। ਉਨ੍ਹਾਂਨੂੰ ਦੁੱਖ ਦੀ ਘੜੀ 'ਚ ਸਹਾਰਾ ਦਿੰਦੀ ਹੈ। ਉਨ੍ਹਾਂ ਨੂੰ ਦੁੱਖ 'ਚੋਂ ਬਾਹਰ ਕੱਢਦੀ ਹੈ। ਉਹ ਰੋਜ਼ ਆਉਣੇ ਜ਼ਰੂਰੀ ਕੰਮ ਛੱਡ ਕੇ ਵੀ ਉਹਨਾਂ ਦੇ ਘਰ ਜਾਂਦੀ ਹੈ ਤੇ ਉਨ੍ਹਾਂ ਨੂੰ ਸਮਝਾਉਂਦੀ ਰਹਿੰਦੀ ਹੈ। ਬਜ਼ੁਰਗਾਂ ਨੂੰ ਉਸਦਾ ਰੋਜ਼ ਆਉਣਾ ਹੈ ਪਰ ਉਹਨਾਂ ਦੀ ਨੂੰਹ ਨੂੰ ਨਹੀਂ ਚੰਗਾ ਲੱਗਦਾ। ਅਕੱਜ ਦੇ ਮਸ਼ੀਨੀ ਯੁਗ 'ਚ ਕੋਈ ਵੀ ਵਿਹਲਾ ਨਹੀਂ ਕਿ ਕੋਈ ਵਜ੍ਹਾ ਹੋਣ 'ਤੇ ਵੀ ਕਿਸੇ ਕੋਲ ਜਾ ਸਕੇ। ਕਿਸੇ ਕੋਲ ਵੀ ਟਾਈਮ ਨਹੀਂ ਹੈ। ਇਨਸਾਨੀਅਤ ਤਾਂ ਰਹੀ ਨਹੀਂ। ਪੁਰਾਣੇ ਸਮੇਂ 'ਚ ਲੋਕ ਬਿਨਾ ਵਜ੍ਹਾ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੇ ਤੇ ਸਭ ਮਾਣ ਦਿੰਦੇ ਸੀ। ਉਹ ਬੀਬਾ ਵੀ ਇਨਸਾਨੀਅਤ ਦੇ ਫਰਜ਼ ਪੂਰਾ ਕਰਦੀ ਹੈ। ਡਾ ਹਰਦੀਪ ਜੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਵੀ
ReplyDeleteਦਿਲੋਂ ਰਿਸ਼ਤੇ ਨਿਭਾਉਣੇ ਚਾਹੀਦੇ ਹਨ। ਇਨਸਾਨੀਅਤ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ। ਪੰਛੀ ਵੀ ਤਾਂ ਸਭ ਬਿਰਖਾਂ 'ਤੇ ਇੱਕਠੇ ਹੋ ਕੇ ਬੈਠਦੇ ਨੇ। ਸਾਨੂੰ ਵੀ ਇਨਸਾਨੀਅਤ ਦਾ ਰਿਸ਼ਤਾ ਰੱਖਣਾ ਚਾਹੀਦਾ ਸਭ ਨਾਲ।
ਸੁਖਜਿੰਦਰ ਸਹੋਤਾ।
ਬੇਵਜਹ ਕਹਾਣੀ, ਅਰਥ ਭਰਪੂਰ ਹੈ .ਅੱਜ ਦੇ ਜ਼ਮਾਨੇ ਵਿਚ ਕਿਸੇ ਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੈ . ਕਿਸੇ ਦੇ ਦਿਮਾਗ ਵਿਚ ਕੀ ਲੁਕਿਆ ਹੋਇਆ ਹੈ ,ਕੋਈ ਨਹੀਂ ਜਾਣ ਸਕਦਾ, ਇਸ ਦੇ ਅਰਥ ਇਹ ਨਹੀਂ ਕਿ ਕੋਈ ਸਚਾ ਹਮਦਰਦ ਹੈ ਨਹੀਂ ਲੇਕਿਨ ਇਹੋ ਜਿਹੇ ਹਾਲਾਤਾਂ ਵਿਚ ਇਨਸਾਨ ਫੂਕ ਫੂਕ ਕੇ ਪੈਰ ਰਖਦਾ ਹੈ . ਕਹਾਣੀ ਬਹੁਤ੍ ਅਛੀ ਲਗੀ .
ReplyDelete