ਗੱਡੀ ਦੇ ਡੱਬੇ 'ਚ ਭੀੜ ਹੋਣ ਦੇ ਬਾਵਜੂਦ ਵੀ ਚੁੱਪ-ਚਾਂਦ ਸੀ। ਸਭ ਇੱਕ ਦੂਜੇ ਵੱਲੋਂ ਬੇਧਿਆਨੇ ਆਪੋ ਆਪਣੇ 'ਚ ਮਸਤ ਬੈਠੇ ਸਨ। ਕੋਈ ਕਿਤਾਬ ਲਈ ਬੈਠਾ ਸੀ,ਕੋਈ ਫੋਨ ਤੇ ਕੋਈ ਲੈਪਟਾਪ। ਕਿਤੇ ਕਿਤੇ ਥੋੜੀ ਬਹੁਤ ਘੁਸਰ -ਮੁਸਰ ਵੀ ਹੋ ਰਹੀ ਸੀ। ਜਦ ਗੱਡੀ ਕਿਸੇ ਸਟੇਸ਼ਨ 'ਤੇ ਰੁਕਦੀ ਤਾਂ ਦੋ ਯਾਤਰੀ ਉਤਰਦੇ ਤੇ ਚਾਰ ਹੋਰ ਚੜ੍ਹ ਜਾਂਦੇ। ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਕਦੋਂ ਉਹ ਗੱਡੀ 'ਚ ਸਵਾਰ ਹੋ ਗਿਆ ਸੀ। ਉਸ ਨੂੰ ਬੈਠਣ ਲਈ ਵੀ ਕੋਈ ਸੀਟ ਨਾ ਮਿਲੀ। ਕੰਨਾਂ 'ਚ ਈਅਰਫੋਨ ਲਾਈ ਉਹ ਆਪਣੀ ਹੀ ਧੁਨ 'ਚ ਇੱਕ ਪਾਸੇ ਹੋ ਕੇ ਖੜ੍ਹ ਗਿਆ।
ਅਚਾਨਕ ਉਹ ਉੱਚੀ ਉੱਚੀ ਹੱਸਣ ਲੱਗਾ। ਸਭ ਤੋਂ ਬੇਖ਼ਬਰ ਉਹ ਫੋਨ 'ਤੇ ਕੁਝ ਦੇਖਦਿਆਂ ਨਿਰੰਤਰ ਹੱਸੀ ਜਾ ਰਿਹਾ ਸੀ। ਹੌਲ਼ੀ -ਹੌਲ਼ੀ ਚੁੱਪੀ ਟੁੱਟਣ ਲੱਗੀ। ਹੁਣ ਉਸ ਦਾ ਹਾਸਾ ਹਵਾ ਤਰੰਗਾਂ ਦਾ ਸ਼ਾਹ -ਸਵਾਰ ਬਣ ਹਰ ਇੱਕ ਚਿਹਰੇ 'ਤੇ ਦਸਤਕ ਦੇਣ ਲੱਗਾ। ਪਹਿਲਾਂ ਸਭ ਦੀਆਂ ਅੱਖਾਂ ਹੱਸੀਆਂ ਅਤੇ ਫੇਰ ਬੁੱਲਾਂ 'ਤੇ ਮੁਸਕਾਨ ਫੈਲਣ ਲੱਗੀ। ਕੋਈ ਮੰਦ -ਮੰਦ ਮੁਸਕਰਾਇਆ ਤੇ ਕਿਸੇ ਦਾ ਮੱਧਮ ਜਿਹਾ ਹਾਸਾ ਆਪੂੰ ਖਿੜ ਉਠਿਆ। ਹੁਣ ਸਾਰਾ ਡੱਬਾ ਹਾਸੇ ਦੀ ਗ੍ਰਿਫ਼ਤ 'ਚ ਆ ਚੁੱਕਾ ਸੀ। ਉਸ ਦੇ ਹਾਸ ਫ਼ੁਹਾਰੇ ਦੇ ਸੀਤਲ ਛਿੱਟਿਆਂ ਨੇ ਸਭ ਦੇ ਮਨਾਂ ਨੂੰ ਪ੍ਰਫੁਲਿੱਤ ਕਰ ਇੱਕ ਅਲੌਕਿਕ ਖੇੜੇ ਦਾ ਸੰਚਾਰ ਕਰ ਦਿੱਤਾ ਸੀ।
Kise insan de fitrat hundi ha kesabh nu khus ker dinda
ReplyDeleteਹਰ ਵਾਰ ਦੀ ਤਰਾਂ ਇਸ ਵਾਰ ਵੀ ਡਾ ਹਰਦੀਪ ਸੰਧੂ ਦੀ ਬਹੁਤ ਵਧੀਆ ਰਚਨਾ ਪੜ੍ਹਨ ਨੂੰ ਮਿਲੀ ਹੈ। ਹੱਸਣਾ ਸਭ ਲਈ ਬਹੁਤ ਜ਼ਰੂਰੀ ਹੈ। ਗੱਡੀ ਵਿੱਚ ਕਾਫੀ ਸਵਾਰੀਆਂ ਹੋਣ ਤੇ ਵੀ ਆਪਣੇ ਆਪ 'ਚ ਮਗਨ ਸੀ। ਪਰ ਜਦੋਂ ਇੱਕ ਹੋਰ ਯਾਤਰੀ ਆਇਆ ਤਾਂ ਉਹ ਹੈਡਫੋਨ ਲੱਗਾ ਕੇ ਕੁਝ ਸੁਣ ਰਿਹਾ ਸੀ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਉਹ ਆਪ ਮੁਹਾਰਾ ਹੱਸ ਰਿਹਾ ਸੀ। ਸਭ ਵਾਰੀ ਵਾਰੀ ਉਸਨੂੰ ਦੇਖਦਿਆਂ ਹੱਸਣਾ ਸ਼ੁਰੂ ਕਰ ਦਿੰਦੇ ਹਨ। ਪੂਰੇ ਡੱਬੇ ਵਿੱਚ ਜਿੱਥੇ ਚੁੱਪ ਸ਼ਾਂਤੀ ਸੀ ਇੱਕਦਮ ਹਾਸਾ ਗੂੰਜਣ ਲੱਗਾ। ਸਭ ਦੇ ਚਿਹਰੇ ਖਿੜ ਗਏ। ਖੁਸ਼ੀਆਂ ਆ ਗਈਆਂ। ਹੱਸਣਾ ਤਾਂ ਜ਼ਰੂਰੀ ਹੈ ਪਰ ਕਿਸੇ ਦੂਜੇ ਨੂੰ ਹਸਾਉਣਾ ਬਹੁਤ ਵੱਡਾ ਕੰਮ ਹੈ। ਡਾ ਸੰਧੂ ਦੀ ਇਹ ਰਚਣ ਵੀ ਬਹੁਤ ਉਮਦਾ ਹੈ। ਆਸ ਹੈ ਕਿ ਹੋਰ ਸੀ ਉਮਦਾ .
ReplyDeleteਸੁਖਜਿੰਦਰ ਸਹੋਤਾ।
Nice
ReplyDeleteਬਹੁਤ ਵਧੀਆ ਰਚਨਾ ਹੈ ਜੀ
ReplyDeleteਬਹੁਤ ਹੀ ਵਧੀਆ ਲਿਖਿਆ ਭੈਣ ਜੀ,
ReplyDeleteਹਾਸੇ ਦੀ ਵਾਛੜ ਨੇ ਪੂਰੇ ਡੱਬੇ ਨੂੰ ਆਪਣੀ ਗ੍ਰਿਫਤ ਵਿੱਚ ਲੈਕੇ ਖੁਸ਼ੀਆਂ ਦਾ ਮੀਂਹ ਬਰਸਾ ਦਿੱਤਾ।
Boht hi kamaal da likhde ho Hardee'p bhain ji
ReplyDeleteਅੱਜ ਇਨਸਾਨ ਦਿਲ ਖੋਲ ਕੇ ਹਸਨਾ ਜਿਮੇ ਭੁਲ ਹੀ ਗਿਆ ਹੈ ।
ReplyDeleteਅਪਨੇ ਰੁਝੇਵਿਆਂ 'ਚ ਉਲਝਾ ਹੁਆ ਉਹ ਨਹੀ ਜਾਨਤਾ ਕੇ ਸੇਹਤ ਬਨਾਏ ਰਖਨੇ ਕੇ ਲਿਏ ਹਸਨਾ ਕਿਤਨਾ ਜਰੂਰੀ ਹੈ । ਹਾਸੇ ਕਾ ਚਮਤਕਾਰ ਦਿਖਾਨੇ ਕੇ ਲਿਏ ਹੀ ਹਰਦੀਪ ਜੀ ਨੇ ਕਹਾਨੀ ਕਾ ਸੁਂਦਰ ਤਾਨਾ ਵਾਣਾ ਬੁਨਾ ਹੈ ਜੋ ਏਕ ਚਮਤਕਾਰ ਕੀ ਤਰਹ ਡੱਬੇ ਕੇ ਸਾਰੇ ਸਵਾਰੋਂ ਕੋ ਅਪਨੀ ਸੀਤਲ ਫੁਹਾਰ ਕੇ ਪਰਭਾਵ ਮੇ ਲਿਏ ਵਿਨਾ ਨਹੀ ਰਹਤਾ ।ਕਹਾਨੀ ਅਪਨੇ ਮਕਸਦ ਮੇਂ ਪੂਰੀ ਤਰਹ ਕਾਮਯਾਬ ਰਹੀ ਹੈ । ਬਧਾਈ ਜੀ ।
ਹੱਸਣਾ ਸਿਹਤ ਲਈ ਬਹੁਤ ਹੀ ਜ਼ਰੂਰੀ ਏ। ਹੱਸਦਿਆਂ ਦੇ ਘਰ ਵਸਦੇ ਨੇ , ਕਹਾਣੀ ਵੱਧੀਆ ਲੱਗੀ ਭੈਣਜੀ। ❤️❤️❤️
ReplyDeleteਅਾਪ ਜੀ ਦੀਅਾਂ ਰਚਨਾਵਾਂ, ਪਰੇਰਨਾਂ ਮੲੀ ਹੁੰਦੀਅਾ, ਸਾਡੇ ਮਨਾਂ ਦੀਅਾਂ ਮਹੀਨ ਤੰਦਾਂ ਦੀ ਕੋੲੀ ਗੰਢ ਖੋਲਦੀਅਾਂ
ReplyDeleteਭੈਣ ਜੀ ਆਪ ਦੇ ਨਿੱਘੇ ਹੁੰਗਾਰੇ ਤੇ ਮੋਹ ਸਦਕਾ ਸਾਡੇ ਆਲੇ ਦੁਆਲ਼ੇ 'ਚੋਂ ਹੀ ਕੁਝ ਨਾ ਕੁਝ ਲਿਖਣ ਦੀ ਪ੍ਰੇਰਨਾ ਮਿਲਦੀ ਰਹਿੰਦੀ ਹੈ। ਆਪ ਜਿਹੀਆਂ ਭੈਣਾਂ ਦੇ ਸਾਥ ਦਾ ਨਿੱਘ ਮੇਰੀ ਰੂਹ ਨੂੰ ਸਰਸ਼ਾਰ ਕਰ ਦਿੰਦਾ ਹੈ। ਤਹਿ ਦਿਲੋਂ ਸ਼ੁਕਰੀਆ ਜੀ।
Deleteਕਹਾਣੀ, ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਅੱਜ ਦੀ ਭੱਜ ਦੌੜ ਵਿਚ ਕਿਸੇ ਪਾਸ ਹੱਸਣ ਲਈ ਵਕਤ ਨਹੀਂ ਇੱਕ ਆਦਮੀ ਦੀ ਮੁਸਕਰਾਤ ਨੇ ਬਾਕੀ ਲੋਕਾਂ ਨੂੰ ਹਸਾ ਦਿੱਤਾ .ਇਸ ਤੋਂ ਮੈਨੂੰ ਪੁਰਾਣੀ ਗੱਲ ਯਾਦ ਆ ਗਈ .ਕੋਈ ਵੀਹ ਸਾਲ ਪਹਲਾਂ ਮੈਂ ਕਿਸੇ ਦੇ ਅਫਸੋਸ ਤੇ ਗਿਆ .ਸਾਰਾ ਕਮਰਾ ਲੋਕਾਂ ਨਾਲ ਭਰਿਆ ਹੋਇਆ ਸੀ, ਪਰ ਕੋਈ ਬੋਲ ਨਹੀਂ ਰਿਹਾ ਸੀ .ਪੰਜ ਕੁ ਮਿੰਟ ਬਾਅਦ ਮੇਰਾ ਮਨ ਅਜੀਬ ਘੁਟਣ ਜਿਹੀ ਮਹਸੂਸ ਕਰਨ ਲੱਗਾ . ਫਿਰ ਮੈਨੇ ਕੋਈ ਗੱਲ ਸ਼ੁਰੂ ਕਰ ਦਿੱਤੀ, ਮੇਰੇ ਸ਼ੁਰੂ ਕਰਨ ਦੀ ਦੇਰ ਸੀ, ਸਭ ਬੋਲਣ ਲੱਗ ਪਏ .
ReplyDeleteਆਪ ਨੇ ਆਪਣੇ ਵੱਡਮੁਲੇ ਵਿਚਾਰਾਂ ਨਾਲ ਸਾਂਝ ਪਾਈ। ਬਹੁਤ ਵਧੀਆ ਲੱਗਾ। ਆਪ ਨੂੰ ਕਹਾਣੀ ਪਸੰਦ ਆਈ ਤੇ ਨਾਲ ਹੀ ਆਪ ਨੂੰ ਆਪਣੀ ਇੱਕ ਪੁਰਾਣੀ ਗੱਲ ਵੀ ਯਾਦ ਗਈ। Gurmail Bhamra ਅੰਕਲ ਜੀ ਕਹਾਣੀ ਸਾਂਝੀ ਕਰਨ ਲਈ ਤਹਿ ਦਿਲੋਂ ਸ਼ੁਕਰੀਆ।
Deleteਜਿਵੇਂ ਭੋਰਾ ਕੁ ੲਿਤਰ ਚੁਫ਼ੇਰੇ ਖੇੜ੍ਹਾ ਵੰਡ ਦਿਅਾ ਕਰਦੈ, ਹਾਸਾ ਵੀ ਓਵੇਂ ਹੀ ਆਪਣਾ
ReplyDeleteਕਮਾਲ ਵਖਾਉਂਦਾ ਏ. ਪਰ ੲਿਹ ਕਿਹੋ ਜਿਹਾ ਛੂਤਕਾਰੀ ਹਾਸਾ ਵੇ ਜੋ ਬਿਨਾਂ ਬੋਲਿਅਾਂ
ਹੀ ਹਾਸੇ ਦੀ ਫ਼ੁਹਾਰ ਬਿਖੇਰ ਗਿਅਾ? ਧੰਨਵਾਦ ਜੀ.
ਦਲਜੀਤ ਜੀ , ਜਿਸ ਤਰਾਂ ਚਾਰਲੀ ਚੈਪਲਿਨ ਦੀ ਸਾਈਲੇੰਟ ਮੂਵੀ ਦੇਖ ਕੇ ਹਾਸਾ ਆਉਂਦਾ ਸੀ, ਬਸ ਇਸੇ ਤਰਾਂ ਹੀ ਇਹ ਛੂਤਕਾਰੀ ਹਾਸਾ ਸਾਬਤ ਹੋਇਆ . ਕੈਹਂਦੇ ਹੁੰਦੇ ਹਨ ਕਿ ਚੇਹਰਾ ਦਿਲ ਦਾ ਸ਼ੀਸ਼ਾ ਹੁੰਦਾ ਹੈ, ਬਸ ਕੁਛ ਇਸੇ ਤਰਾਂ ਹੀ ਅਸੀਂ ਕਿਸੇ ਦੇ ਚੇਹਰੇ ਨੂੰ ਦੇਖ ਕੇ ਹਾਸਾ ,ਖੁਸ਼ੀ ,ਗਮੀ ,ਕਰੋਧ ਤੇ ਹੰਕਾਰ ਨੂੰ ਜਾਣ ਜਾਂਦੇ ਹਾਂ .
Delete