ਅੱਜ ਜਦੋਂ ਮੈਂ ਟੀ.ਵੀ ਆਨ ਕੀਤਾ ਤਾਂ ਹਰੇਕ ਖਬਰਾਂ ਵਾਲੇ ਚੈਨਲ 'ਤੇ ਉਹੀ ਖਬਰਾਂ ਘੁੰਮ ਰਹੀਆਂ ਸਨ ਜੋ ਪਿਛਲੇ ਚਾਰ ਦਿਨਾਂ ਤੋ ਆ ਰਹੀਆਂ ਸਨ। ਇੱਕ ਬਾਬੇ ਨੂੰ ਸਜਾ ਹੋ ਗੲੀ। ਉਸ ਦੇ ਕਰੋੜਾਂ ਸ਼ਰਧਾਲੂ ਸਨ। ਸਜਾ ਹੋਣ ਤੋਂ ਬਾਅਦ ਸ਼ਰਧਾਲੂ ਭੜਕ ਸਕਦੇ ਸਨ। ਦੰਗੇ ਫਸਾਦ ਹੋ ਸਕਦੇ ਹਨ ਤੇ ਅੱਗਾਂ ਲੱਗ ਸਕਦੀਆਂ ਹਨ। ਖਬਰਾਂ ਚੈਨਲ ਵਾਲੇ ਸਰਕਾਰ ਦੀਆਂ ਸਿਫਤਾਂ ਕਰ ਰਹੇ ਸਨ। ਸਰਕਾਰ ਨੇ ਵਕਤ ਰਹਿੰਦੇ ਕਰਫਿਊ ਲਗਾ ਦਿੱਤਾ ਤੇ ਸਰਕਾਰ ਨੂੰ ਮੁਬਾਰਕਾਂ ਦੇ ਰਹੇ ਸਨ ਕਿ ਅੱਗਾਂ ਨਹੀਂ ਲੱਗਣ ਦਿੱਤੀਆਂ।ਕਦੇ ਕਿਸੇ ਚੈਨਲਾਂ ਨੇ ਪੁੱਛਿਆ ਦਿਹਾੜੀ ਨਾ ਲੱਗਣ ਕਾਰਨ ਉਸ ਮਜਦੁਰ ਦੇ ਮਨ ਤੇ ਕੀ ਬੀਤ ਰਹੀ ਹੈ ਜੋ ਆਪਣੇ ਛੋਟੇ ਛੋਟੇ ਬੱਚਿਆ ਨਾਲ ਵਾਅਦਾ ਕਰਕੇ ਆਇਆ ਆਉਦੇ ਵਕਤ ਉਹਨਾ ਲਈ ਕੁਝ ਲੈ ਕੇ ਆਵੇਗਾ।ਪਰ ਸ਼ਾਇਦ ਹੀ ਕਿਸੇ ਦਿਖਾਇਆ ਹੋਵੇ। ਇਹ ਦੰਗੇ ਫਸਾਦ ਤੇ ਕਰਫਿਊ ਸਰਕਾਰਾਂ ਨੂੰ ਵੋਟਾਂ ਤੇ ਚੈਨਲ ਵਾਲਿਆਂ ਨੂੰ ਨਵੀਆਂ ਖਬਰਾਂ, ਅੱਗਾਂ ਲਾਉਣ ਦੇ ਪੈਸੇ ਕਮਾਉਂਦੇ ਨੇ। ਇਨ੍ਹਾਂ ਨੂੰ ਕੀ ਲੋੜ ਹੈ ਕਿਸੇ ਗਰੀਬ ਦੇ ਚੁੱਲ੍ਹੇ ਦੀ ਅੱਗ ਤੋਂ ?
ਸਤਨਾਮ ਸਿੰਘ ਮਾਨ
(ਬਠਿੰਡਾ)
ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ ਹੈ।
ਲਿੰਕ
beautiful
ReplyDelete