ਉਹ ਘਸਮੈਲੇ ਜਿਹੇ ਅਸਮਾਨ ਦੀ ਨੰਗੀ ਛੱਤ ਹੇਠ ਸਹਿਮੀ ਤੇ ਡਰੀ ਜਿਹੀ ਬੈਠੀ ਸੀ। ਬੇਜਾਨ ਸਰੀਰ,ਹੜਬਾਂ ਨਿਕਲੀਆਂ ਹੋਈਆਂ, ਰੁੱਖੇ ਖਿਲਰੇ ਵਾਲ਼ ਤੇ ਤੁਰਨ ਤੋਂ ਅਸਮਰੱਥ। ਜੇਠ ਹਾੜ੍ਹ ਦੀਆਂ ਤੱਤੀਆਂ ਧੁੱਪਾਂ ਨਾਲ ਲੂਹਿਆ ਬੇਵੱਸ ਚਿਹਰਾ ਉਸ ਦੇ ਚਸਕਦੇ ਜ਼ਖਮਾਂ ਦੀ ਹਾਮੀ ਭਰ ਰਿਹਾ ਸੀ। ਧੁਰੋਂ ਅੰਦਰੋਂ ਉੱਠਦੀ ਕਿਸੇ ਡੂੰਘੀ ਪੀੜਾ ਦਾ ਸੈਲਾਬ ਉਸ ਦੀ ਰੂਹ ਨੂੰ ਬੇਚੈਨ ਕਰ ਰਿਹਾ ਸੀ। ਅੱਸੀਆਂ ਨੂੰ ਢੁੱਕੀ ਬੇਬੇ ਪਤਾ ਨਹੀਂ ਕਿਹੜੇ ਕੁਕਰਮਾਂ ਦੀ ਸਜ਼ਾ ਭੁਗਤ ਰਹੀ ਸੀ।
ਪਿਛਲੇ ਕਈ ਵਰ੍ਹਿਆਂ ਤੋਂ ਉਹ ਘਰ ਦੀ ਛੱਤ 'ਤੇ ਰਹਿ ਰਹੀ ਸੀ । ਉਸ ਦੇ ਕਮਾਊ ਪੁੱਤ ਨੇ ਇੱਕ ਟੁੱਟਿਆ ਮੰਜਾ ਤੇ ਚਾਰ ਕੁ ਚਿੱਬ- ਖੜਿੱਬੇ ਜਿਹੇ ਭਾਂਡੇ ਮਾਂ ਦੇ ਨਾਂ ਕਰ ਆਪਣਾ ਕਰਜ਼ ਲਾਹ ਦਿੱਤਾ ਸੀ। ਮੀਂਹ ਹਨ੍ਹੇਰੀ 'ਚ ਉਹ ਰੁੜਦੀ -ਖੁੜਦੀ ਆਪਣੇ ਉੱਤੇ ਤਰਪਾਲ ਤਾਣ ਲੈਂਦੀ ਤੇ ਕੜਕਦੀਆਂ ਧੁੱਪਾਂ 'ਚ ਕੋਠੇ ਦੀ ਕੰਧ ਨਾਲ ਜਾ ਬਹਿੰਦੀ।ਬੇਜ਼ਾਰ ਵਹਿੰਦੀਆਂ ਅੱਖਾਂ 'ਚੋਂ ਡਿੱਗਦੇ ਹੰਝੂਆਂ ਨੂੰ ਆਪਣੀ ਪਾਟੀ ਚੁੰਨੀ ਦੇ ਲੜ ਨਾਲ ਪੂੰਝਦੀ ਉਹ ਫਿੱਸ ਪਈ," ਮੈਂ ਦੁਖਿਆਰੀ ਕਿੱਥੇ ਜਾਵਾਂ? ਜਦੋਂ ਮੇਰਾ ਕੋਈ ਘਰ ਹੀ ਨਹੀਂ ਹੈਗਾ। ਕੁੱਟਮਾਰ ਕਰ ਮੈਨੂੰ ਐਥੋਂ ਨਿਕਲ ਜਾਣ ਦੀਆਂ ਧਮਕੀਆਂ ਨਿੱਤ ਦਿੰਦੇ ਨੇ। ਕਿਸੇ ਨੂੰ ਆਉਣ ਨੀ ਦਿੰਦੇ ਤੇ ਨਾ ਮੈਨੂੰ ਕਿਸੇ ਨਾਲ ਬੋਲਣ ਦਿੰਦੇ ਨੇ।"
ਜ਼ੋਰ ਨਾਲ਼ ਚੀਖਣ 'ਚ ਅਸਮਰੱਥ ਇੱਕ ਅਸਹਿ ਪੀੜ ਦੀ ਮੰਦ ਹੂਕ ਹੁਣ ਚੁਫੇਰੇ ਪਸਰ ਗਈ ਸੀ। ਉਸ ਦੇ ਅੱਲੇ ਜ਼ਖਮ ਫਿਰ ਰਿਸਣ ਲੱਗੇ," ਸਿਰ ਦਿਆ ਸਾਈਂਆਂ ਕਿਹੜੇ ਫ਼ਾਹਿਆਂ ਨੂੰ ਛੱਡ ਕੇ ਤੁਰ ਗਿਆ ਤੂੰ ਏਸ ਨਿਕਰਮੀ ਨੂੰ? ਨਿੱਤ ਮੇਰੇ ਨਾਲ ਕਲੇਸ਼ ਹੁੰਦੈ। ਮੈਂ ਤਾਂ ਡਰਦੀ ਆਪ ਹੀ ਥੱਲੇ ਨੀ ਜਾਂਦੀ। ਹੁਣ ਤਾਂ ਰੱਬ ਵੀ ਕਸਾਈ ਬਣਿਆ ਬੈਠਾ। ਓਹਨੂੰ ਵੀ ਮੇਰੇ 'ਤੇ ਭੋਰਾ ਤਰਸ ਨੀ ਆਉਂਦੈ।" ਹੁਣ ਉਹ ਬੇਜਾਨ ਮੂਰਤ ਵਾਂਗ ਚੁੱਪ ਹੋ ਗਈ ਸੀ। ਔਲਾਦ ਨੂੰ ਛਾਂ ਦੇਣ ਵਾਲੀ ਨਿਕਰਮੀ ਮਾਂ ਅੱਜ ਸੱਚਮੁੱਚ ਇੱਕ ਬੇਜਾਨ ਛੱਤਰੀ ਬਣ ਗਈ ਸੀ।
ਕਹਾਣੀ ਪੜ੍ਹ ਕੇ ਉਹ ਭੀ ਸਚ ਅਧਾਰਤ, ਕਲੇਜੇ ਨੂੰ ਧੂ ਜਿਹੀ ਪਾ ਗਈ . ਜ਼ਮਾਨਾ ਇੰਨਾ ਕਠੋਰ ਹੋ ਸਕਦਾ ਹੈ, ਇਸ ਮਾ ਦੇ ਬਚਿਆਂ ਨੂੰ ਬਹੁਤ ਕੁਛ ਕਹਨ ਨੂੰ ਮਨ ਕਰਦਾ ਹੈ . ਇਸ ਮਾ ਦੀ ਨੂੰਹ ਨੇ ਭੀ ਤਾਂ ਇਕ ਦਿਨ ਬੁੜ੍ਹੀ ਹੋਣਾ ਹੀ ਹੈ, ਕਿਓਂ ਇਹ ਉਹ ਰਸਤਾ ਬਨਾਉਣ ਲੱਗੀ ਹੋਈ ਹੈ, ਜਿਸ ਤੇ ਉਸ ਨੂੰ ਖੁਦ ਨੂੰ ਤੁਰਨਾ ਪੈ ਸਕਦਾ ਹੈ !
ReplyDeleteਸਹੀ ਕਿਹਾ ਅੰਕਲ ਜੀ, ਜਿਸ ਤਰਾਂ ਆਪ ਦਾ ਮਨ ਕਰ ਉਠਿਆ ਉਨ੍ਹਾਂ ਨੂੰ ਫਿੱਟ ਲਾਹਣਤਾਂ ਪਾਉਣ ਲਈ , ਮੌਕੇ 'ਤੇ ਹਾਜ਼ਰ ਲੋਕਾਂ ਨੇ ਬਥੇਰਾ ਸੁਣਾਇਆ ਉਨ੍ਹਾਂ ਨੂੰ , ਇੱਥੋਂ ਤੱਕ ਵੀ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਨੇ ਕਿ ਰੱਬ ਉਨ੍ਹਾਂ ਨਾਲ ਇਸ ਤੋਂ ਵੀ ਵੱਧ ਕਰੇ। ਇਹ ਮਾਤਾ ਤਾਂ ਤਿੰਨ ਸਾਲ ਇਸ ਤਰਾਂ ਕੱਟ ਗਈ ਤੁਹਾਡੇ ਤੋਂ ਤਿੰਨ ਦਿਨ ਵੀ ਨਹੀਂ ਕੱਟੇ ਜਾਣੇ।
Deleteਅੱਜ ਕੱਲ ਤਾਂ ਪਿੰਡਾਂ ਚ ਬਹੁਤ ਅਭਾਗੀਆਂ ਮਾਤਾ ਅਜੇਹੇ ਹਾਲਤਾਂ ਚ ਰਹਿਦੀਆਂ ਪਈਆਂ। ਅੱਜ ਦੇ ਸਮਾਜ ਦੀ ਕੌੜੀ ਸਚਾਈ ਹੈ। ਬਹੁਤ ਸੋਹਣੇ ਢੰਗ ਨਾਲ ਥੋੜਾ ਸ਼ਬਦ ਲਾ ਕੇ ਸਮੱਸਿਆ ਪੇਸ਼ ਕੀਤੀ ਹੈ।
ReplyDeleteSohan Benipal ਜੀ ਇਹ ਕਹਾਣੀ ਨਹੀਂ ,ਇਹ ਵੀ ਕਿਸੇ ਅਭਾਗੀ ਮਾਂ ਦੀ ਹੱਡਬੀਤੀ ਹੈ।
Deleteਮਾਂ ਸ਼ਬਦ ਬੋਲਣ ਨਾਲ ਹੀ ਮਨ ਮਿਠਾਸ ਨਾਲ ਭਰ ਜਾਂਦਾ ਹੈ।ਤੇ ਜਿਸ ਮਾਂ ਨੇ ਨੌਂ ਮਹੀਨੇ ਪੇਟ ਚ ਰੱਖਿਆ ਜਨਮ ਦਿੱਤਾ ਤੇ ਪਾਲਿਆ ਪੋਸਿਆ ਸੁਕੀ ਥਾਂ ਬੱਚਾ ਤੇ ਗਿਲੀ ਥਾਂ ਤੇ ਆਪ ਪੈਣਾ ਸਿਆਲਾਂ ਦੀ ਰੁੱਤੇ।ਉਸ ਮਾਂ ਦਾ ਕਰਜ਼ ਤਾਂ ਕਈ ਜਨਮਾਂ ਤੱਕ ਨਹੀਂ ਲਾਹ ਸਕਦੇ।ਤੇ ਫਿਰ ਇਹ ਕਿਹੜਾ ਵੈਰ ਕੱਢਦੇ ਆ ।ਡਾ ਸਾਹਿਬ ਤੁਸੀਂ ਬੜੇ ਸੁਚੱਜੇ ਢੰਗ ਨਾਲ਼ ਵਿਸ਼ੇ ਨੂੰ ਸਜੀਵ ਕੀਤਾ ਹੈ।ਰੱਬ ਤਰੱਕੀਆ ਬਖਸ਼ੇ।
ReplyDeleteਆਪ ਦੇ ਸ਼ਬਦ ਭਾਵਕ ਕਰ ਗਏ।
Deleteਇਹ ਬੜੀ ਦੁੱਖ ਭਰੀ ਕਹਾਣੀ ਹੈ।
Bahut dukhbhari kahani ki sachai hai . Ajj kal jiada auladan eda hi kardian han . Maa da karz ta koi v nahi morh sakda . Ik maa apne bachchean nu paldi te parhandi likhandi te pairan te kharhe kardi hai . Jado oh bazurg ho jandi hai ta ena zulm kiun kita janda . Onu usda banda maan sanmaan nahi milda , balki dhakke te beizaatian hi mildian han .
ReplyDeleteਪਤਾ ਨਹੀਂ ਭੈਣ ਜੀ ਅਜਿਹਾ ਕਿਉਂ ਹੁੰਦਾ ਹੈ? ਕੀ ਲੋਕ ਐਨੇ ਸੁਆਰਥੀ ਹੋ ਗਏ ਨੇ ਕਿ ਉਨ੍ਹਾਂ ਨੂੰ ਆਪਣੇ ਵੀ ਪਰਾਏ ਲੱਗਦੇ ਨੇ ।
Deleteeme karde a lok ime app kade budhe ni hona. tusi o example apne bachian lai set karoge ohh ohi ban jange, apne baurgan da adar karo ta ki tuhade bache v tuhade baurg hon te tuhanu adar man de sakan.
ReplyDeleteਡਾਕਟਰ ਬੇਟੀ ਨੇ ਹਮੇਸ਼ਾ ਦੀ ਤਰ੍ਹਾਂ ਬੜੇ ਸੁਚੱਜੇ ਢੰਗ ਨਾਲ ਮਾਤਾ ਦੇ ਦੁੱਖੀ ਜੀਵਨ ਦਾ ਵਿਰਤਾਤ ਕੀਤਾ ਹੈ । ਕੁੱਝ ਦਿਨ ਪਹਲਾ ਕਿਸੇ ੲਨ ਜੀ ਔ ਨੇ ਇਸ ਦੁੱਖੀ ਘਟਨਾ ਦਾ ਪਰਦਾ ਖੋਲਿਆ ਸੀ । ਮਾਤਾ ਦਾ ਪੁਤਰ ਪੰਜਾਬ ਸਰਕਾਰ ਦਾ ਡਰਾਈਵਰ ਹੈ । ਸਾਡੀਆ ਕੋਰਟਾਂ ਨੂੰ ਆਪਨੇ ਆਪ ਹੀ ਕੁੱਝ ਕਾਰਵਾਈ ਕਰਨ ਦੀ ਲੋੜ ਹੈ ।
ReplyDeleteਸਹੀ ਕਿਹਾ Joginder Singh Chahal ਅੰਕਲ ਜੀ , ਓਸੇ N.G.O. ਦੇ ਤੱਥਾਂ ਦੇ ਅਧਾਰ 'ਤੇ ਇਹ ਕਹਾਣੀ ਲਿਖੀ ਹੈ। ਜਦੋਂ ਮੈਂ ਬੇਬੇ ਦੀ ਦੁੱਖ ਗਾਥਾ ਸੁਣੀ , ਮੇਰੀ ਕਲਮ ਨੇ ਆਪ ਮੁਹਾਰੇ ਹੀ ਬੇਬੇ ਦੀ ਪੀੜ ਨੂੰ ਕਲਮਬੱਧ ਕਰ ਦਿੱਤਾ।
Delete