ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Oct 2017

ਰੋਲ਼ ਮਾਡਲ (ਮਿੰਨੀ ਕਹਾਣੀ)

Image result for mental disability

ਖੇਡਾਂ ਦੀ ਘੰਟੀ ਸੀ। ਸਕੂਲ ਦੇ ਪ੍ਰੇਰਣਾ ਸ੍ਰੋਤ ਮੰਨੇ ਜਾਣ ਵਾਲ਼ੇ ਹੋਣਹਾਰ ਖਿਡਾਰੀ ਬੌਧਿਕ ਅਪੰਗ ਬੱਚਿਆਂ ਨੂੰ ਫੁੱਟਬਾਲ ਖੇਡਣ ਦੀ ਟ੍ਰੇਨਿੰਗ ਦੇ ਰਹੇ ਸਨ। ਵਾਰ -ਵਾਰ ਮਿਲੀਆਂ ਹਦਾਇਤਾਂ ਦੇ ਬਾਵਜੂਦ ਵੀ ਉਹ ਟ੍ਰੇਨਿੰਗ ਦੇਣਾ ਭੁੱਲ ਕੇ ਕਈ ਵਾਰ ਆਪਸ ‘ਚ ਹੀ ਖੇਡਣ ਵਿੱਚ ਮਸਤ ਹੋ ਜਾਂਦੇ। ਅਚਾਨਕ ਤੇਜ਼ ਹਵਾ ਚੱਲਣ ਨਾਲ ਖੇਡ -ਮੈਦਾਨ ‘ਚ ਇਧਰੋਂ -ਓਧਰੋਂ ਲਿਫਾਫ਼ੇ ਤੇ ਕੂੜਾ ਕਰਕੱਟ ਉੱਡ ਕੇ ਇੱਕਤਰ ਹੋਣ ਲੱਗਾ । ਸਕੂਲ ਦੇ ਫਾਰਮ ਦਾ ਮੇਨ -ਗੇਟ ਵੀ ਤੇਜ਼ ਹਵਾ ਨੇ ਖੋਲ੍ਹ ਦਿੱਤਾ ਸੀ । ਫਾਰਮ ‘ਚੋਂ ਇੱਕ ਵੱਛਾ ਚਰਦਾ -ਚਰਾਉਂਦਾ ਖੇਡ ਮੈਦਾਨ ‘ਚ ਆ ਵੜਿਆ ਤੇ ਖਿਲਰੇ ਪਏ ਕੂੜੇ ਨੂੰ ਮੂੰਹ ਮਾਰਨ ਲੱਗਾ।

ਬੌਧਿਕ ਅਪੰਗ ਬੱਚਿਆਂ ਦਾ ਧਿਆਨ ਵੱਛੇ ਵੱਲ ਗਿਆ। ਹੁਣ ਉਹ ਖੇਡਣਾ ਛੱਡ ਕੇ ਵੱਛੇ ਵੱਲ ਨੂੰ ਹੋ ਤੁਰੇ। ਵੱਛੇ ਦੇ ਮੂੰਹ 'ਚੋਂ ਲਿਫ਼ਾਫ਼ਾ ਖਿੱਚਦਿਆਂ ਇੱਕ ਚਿੰਤਾਤੁਰ ਹੁੰਦਿਆਂ ਬੋਲਿਆ, ”ਲਿਫਾਫ਼ਾ ਖਾ ਕੇ ਕਿਤੇ ਵੱਛਾ ਮਰ ਹੀ ਨਾ ਜਾਵੇ।” ਫੇਰ ਦੂਜੇ ਨੇ ਆਪਣੀ ਬੇਚੈਨੀ ਜ਼ਾਹਿਰ ਕੀਤੀ, ”ਚੱਲੋ ਆਪਾਂ ਪਹਿਲਾਂ ਖਿਲਰਿਆ ਕੂੜਾ ਚੁੱਗ ਦੇਈਏ।” ਉਨ੍ਹਾਂ ਰਲ਼ ਕੇ ਪਹਿਲਾਂ ਵੱਛੇ ਨੂੰ ਫਾਰਮ ‘ਚ ਵਾੜਿਆ। ਫੇਰ ਅਗਲੇ ਕੁਝ ਹੀ ਪਲਾਂ ਵਿੱਚ ਖੇਡ ਮੈਦਾਨ ਸਾਫ਼ ਕਰ ਦਿੱਤਾ। ਖੁਦ ਨੂੰ ਹੋਣਹਾਰ ਕਹਾਉਂਦੇ ਖਿਡਾਰੀ ਅਜੇ ਵੀ ਆਪਣੀ ਖੇਡ ‘ਚ ਮਸਤ ਸਨ। ਅੱਜ ਬੌਧਿਕ ਪੱਖੋਂ ਅਪੰਗ ਬੱਚੇ ਸਕੂਲ ਦੇ ਰੋਲ਼ ਮਾਡਲ ਬਣ ਗਏ ਸਨ। 

ਡਾ. ਹਰਦੀਪ ਕੌਰ ਸੰਧੂ  

ਨੋਟ : ਇਹ ਪੋਸਟ ਹੁਣ ਤੱਕ 600 ਵਾਰ ਪੜ੍ਹੀ ਗਈ ਹੈ।

 ਇਹ ਕਹਾਣੀ ਪੰਜਾਬੀ ਮਿੰਨੀ ‘ਚ 13 September 2014 ਨੂੰ ਪ੍ਰਕਾਸ਼ਿਤ ਹੋਈ। 

2 comments:

  1. ਬਹੁਤ ਵਧੀਆ।

    ReplyDelete
  2. ਕਹਾਣੀ ਭੀ ਇੱਕ ਰੋਲ ਮਾਡਲ ਹੀ ਹੈ ਕਿਓਂਕਿ ਇਸ ਨੂੰ ਪੜ੍ਹ ਕੇ ਸਨੇਹਾ ,ਸਿਧਾ ਦਿਮਾਗ ਤਕ ਪਹੁੰਚ ਜਾਂਦਾ ਹੈ . ਗੁਰੂ ਗੁੜ ਹੋ ਗਏ, ਚੇਲੇ ਗੁਰੂ ਹੋ ਗਏ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ