".........." ਤੇ ਐਨੇ ਨੂੰ ਘੰਟੀ ਵੱਜ ਗਈ। ਕਾਲਜ ਦੀ ਕੰਨਟੀਨ ਵਿੱਚੋਂ ਆਪਣੀਆਂ ਸਹੇਲੀਆਂ ਨਾਲ ਉਹ ਓਵੇਂ ਹੀ ਗੁੱਸੇ ਨਾਲ ਤਮਕਦੀ ਬਾਹਰ ਆ ਗਈ ,"ਪਤਾ ਨਹੀਂ ਕਿੱਥੋਂ ਪੇਸ਼ ਪਏ ਆ ਦੇਸੀ ਜਏ ਪੇਂਡੂ ।"
"ਸੁਰਭੀ ਬੜੀ ਭਖੀ ਜਿਹੀ ਲੱਗਦੀ ਏਂ ?"
" ਹਾਂ ਯਾਰ ਓਹੀਓ ਪੇਂਡੂ ਜਿਹੇ, ਅੱਜ ਫੇਰ ਪਿਛਲੇ ਬੈਂਚ 'ਤੇ ਆ ਬੈਠੇ।"
"ਨਾ ਹੋਇਆ ਕੀ?"
"ਹੋਣਾ ਕੀ ਆ, ਫੇਰ ਓਹੀਓ ਪੇਂਡੂ ਹੂੜ੍ਹ ਮੱਤ ਆਲੀਆਂ ਜਟਕਾ ਜਿਹੀਆਂ ਗੱਲਾਂ। ਪਤਾ ਨਹੀਂ ਇਨ੍ਹਾਂ ਦੇਸੀ ਜਏ ਪੇਂਡੂਆਂ ਨੂੰ ਕਦੋਂ ਮੱਤ ਆਊਗੀ।"
"ਦੇਸੀ ? ਦੇਸੀ ਤਾਂ ਆਪਾਂ ਸਾਰੇ ਹੀ ਆਂ। ਹੋਰ ਭਲਾ ਪ੍ਰਦੇਸੀ ਆਂ ? ਉਂ ! ਬੇਅਕਲ ਤੇ ਹੂੜ੍ਹ ਮੱਤ ਆਲੇ ਲੋਕ ਹੁੰਦੇ ਆ, ਪਿੰਡਾਂ 'ਚ ਵੀ ਤੇ ਸ਼ਹਿਰਾਂ 'ਚ ਵੀ।"
" ਹਾਂ ! ਓਹ ਤਾਂ ਹੈ।"
"ਉਹਨਾਂ ਨੂੰ ਉਜੱਡ ਜਾਂ ਗਵਾਰ ਕਹੀਦਾ ,ਪੇਂਡੂ ਨਹੀਂ।"
" ਉਂ -ਉਂ"
"ਜੇ ਤੂੰ ਆਪਣੀ ਅਕਲ ਨੂੰ ਹੱਥ ਮਾਰਿਆ ਹੁੰਦਾ, ਪਤਾ ਤਾਂ ਤੈਨੂੰ ਤਾਂ ਲੱਗਦਾ ਕਿ ਕਈ ਵੱਡੇ ਸਾਹਿਤਕਾਰ, ਡਾਕਟਰ, ਵਕੀਲ ,ਖਿਡਾਰੀ ਤੇ ਹੋਰ ਪਤਾ ਨਹੀਂ ਕੌਣ ਕੌਣ ਪੇਂਡੂ ਹੀ ਨੇ। ਜੇ ਮੈਂ ਗਿਣਾਉਣ ਲੱਗ ਪਈ ਤਾਂ ਏਥੇ ਹੀ ਰਾਤ ਪੈਜੂਗੀ। ਨਾਲ਼ੇ ਵੱਡੇ ਵੱਡੇ ਦਿਲਾਂ ਆਲੇ ਪੇਂਡੂਆਂ ਦੇ ਘਰ ਕਿਤੇ ਹਵੇਲੀ ਆਲੇ ਤੇ ਕਿਤੇ ਵੱਡੇ ਲਾਣੇ ਕਿਆਂ ਵਾਲ਼ੇ ਵੱਜਦੇ ਨੇ ਤੇ ਸ਼ਹਿਰੀਆਂ ਦੇ ਘੁੱਤੀਆਂ ਜਿੱਡੇ ਘਰ ਬਟਿਆਂ ਤੇ ਹਿੰਦਸਿਆਂ 'ਚ ਉਲਝ ਕੇ ਰਹਿ ਜਾਂਦੇ ਨੇ। ਹਾਂ ! ਜੇ ਪੇਂਡੂ ਅੰਨ ਨਾ ਉਗਾਵੇ ਤਾਂ ਥੋਡਾ ਟੱਬਰ ਫ਼ਿਰ ਕਿੱਥੋਂ ਖਾਵੇ ? ਉਜੱਡ ਤਾਂ ਉਜੱਡ ਹੁੰਦੈ, ਕੋਈ ਪੇਂਡੂ ਨਹੀਂ।
ਇਹ ਗੱਲ ਮੈਂ ਭੀ ਬਹੁਤ ਦਫ਼ਾ ਸੁਣੀ ਹੈ .ਇਹ ਇੱਕ ਰਿਵਾਜ ਜਿਹਾ ਹੀ ਪੈ ਗਿਆ ਹੈ .ਜਸਵੰਤ ਸਿੰਘ ਕੰਵਲ ਜੀ ਭੀ ਤਾਂ ਪੇਂਡੂ ਹੀ ਨੇ ! ਮੇਰੇ ਇੱਕ ਸਤ੍ਕਾਰ੍ਯੋਗ ਗਿਆਨੀ ਜੀ ਸਨ ਜੋ ਹੁਣ ਨਹੀਂ ਰਹੇ .ਇੰਗ੍ਲੇੰਡ ਜਿਹੇ ਦੇਸ਼ ਵਿਚ ਭੀ ਉਹ ਇਤਨੇ ਸਾਦੇ ਰਹੇ ਕਿ ਬਹੁਤ ਲੋਕ ਉਹਨਾਂ ਨੂੰ ਦੇਖ ਕੇ ਬਹੁਤ ਕੁਛ ਕਹਿੰਦੇ ਸਨ . ਅਸੀਂ ਪਤੀ ਪਤਨੀ ਨੇ ਉਹਨਾਂ ਤੋਂ ਬਹੁਤ ਕੁਛ ਸਿਖਿਆ ਲੇਕਿਨ ਉਸ ਦੇ ਬੜੇ ਮੁੰਡੇ ਨੇ ਉਹਨਾਂ ਤੋਂ ਕੁਛ ਨਹੀਂ ਸਿਖਿਆ, ਉਹ ਸ਼ਰਾਬ ਪੀ ਕੇ ਲੋਕਾਂ ਨਾਲ ਪੰਗੇ ਲੈਂਦਾ ਰਿਹਾ, ਸਹੀ ਮਾਹਨਿਆਂ ਵਿਚ ਉਸ ਦਾ ਮੁੰਡਾ ਗਵਾਰ ਸੀ .ਕਹਾਨੀ ਬਹੁਤ ਪਸੰਦ ਆਈ .
ReplyDeleteਕਈਆ ਦੇ ਦਿਮਾਗ਼ ਖੋਲ ਦੇਵੇਗੀ
ReplyDeleteਬਹੁਤ ਵਧੀਆ ਜੀ
ਬਹੁਤ ਵਧੀਆ ....ਅੱਜ-ਕੱਲ੍ਹ ਕੋਈ ਪੇਂਡੂ ਕਹਾਉਣਾ ਪਸੰਦ ਨਹੀਂ ਕਰਦਾ ਪਰ ਆਪਣੀਆ ਜੜ੍ਹਾਂ ਤੋਂ ਦੂਰ ਹੋ ਕੇ ਕੋਈ ਪੌਦਾ ਦਰੱਖਤ ਨਹੀਂ ਬਣ ਸਕਦਾ��
ReplyDeleteYou write so well. But... not better than me. Lol
ReplyDeleteਜਿਸ ਤਰਾਂ ਪਿੰਡਾਂ ਵਿਚ ਕਿਸੇ ਦੀ ਇੱਕ ਅਲ ਜਿਹੀ ਪਾਈ ਹੁੰਦੀ ਸੀ, ਉਹੋ ਰਿਵਾਜ ਅਜੇ ਹਟਿਆ ਨਹੀਂ ਲੇਕਿਨ ਪੇਂਡੂ ਸਾਦੇ ਲੇਕਿਨ ਮਦਦਗਾਰ ਹੁੰਦੇ ਹਨ .
ReplyDelete