ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਕਵਿਤਾ 'ਚ ਬਨਫਸ਼ੇ ਦੇ ਫੁੱਲ ਦਾ ਜ਼ਿਕਰ ਕੀਤਾ ਸੀ ਕਿ ਉਹ
ਛੁਪਿਆ ਰਹਿਣ ਦੀ ਚਾਹ ਰੱਖਦਾ ਹੈ .....
ਮਿਰੀ ਛਿਪੇ ਰਹਿਣ ਦੀ ਚਾਹ
ਤੇ ਛਿਪ ਟੁਰ ਜਾਣ ਦੀ
ਹਾ ਪੂਰੀ ਹੁੰਦੀ ਨਾਂਹ
ਮੈਂ ਤਰਲੇ ਲੈ ਰਿਹਾ।
ਅੱਜਕੱਲ ਹਰ ਕੋਈ ਲੇਖਕ ਬਣਨ ਦੀ ਕਾਹਲ 'ਚ ਹੈ। ਇੰਝ ਲੱਗਦਾ ਹੈ ਕਿ ਕੋਈ ਪਾਠਕ ਬਣਨਾ ਹੀ ਨਾ ਚਾਹੁੰਦਾ ਹੋਵੇ ਪਰ ਲੇਖਕ ਬਣਨ ਦੀ ਪਹਿਲੀ ਪੌੜੀ ਪਾਠਕ ਬਣਨਾ ਹੀ ਹੈ ਤੇ ਇਹ ਗੱਲ ਦਿਲਜੋਧ ਸਿੰਘ ਜੀ ਹੁਰਾਂ 'ਤੇ ਸੌ ਪ੍ਰਤੀਸ਼ਤ ਲਾਗੂ ਹੁੰਦੀ ਹੈ।
1.
ਚਿੜੀ ਦਾ ਚੋਗਾ
ਬੰਨੇ ਉੱਤੇ ਰੱਖਿਆ
ਕਾਂ ਖਾ ਉੱਡਿਆ।
2.
ਚਿੜੀ ਤੇ ਚਿੜਾ
ਚੋਗਾ ਲੱਭ ਲਿਆਏ
ਬੋਟ ਗਾਇਬ।
3.
ਬੋਹੜੇ ਪੀਂਘ
ਝੂਟਦੇ ਟੁੱਟ ਗਈ
ਕੱਚੀਆਂ ਪੀਂਘਾਂ।
4.
ਬੱਚੇ ਰਲ ਕੇ
ਮੋਬਾਇਲ ਫੋਨ 'ਤੇ
ਝੂਟਣ ਪੀਂਘ।
( ਬਾਜਵਾ ਸੁਖਵਿੰਦਰ ਦੀ ਹਾਇਕੁ ਲਿਖਤ ਪ੍ਰੇਰਣਾ ਬਣੀ ਇਹ ਹਾਇਕੁ ਲਿਖਣ ਲਈ )
ਦਿਲਜੋਧ ਸਿੰਘ
(ਨਵੀਂ ਦਿੱਲੀ -ਯੂ ਐਸ ਏ )