ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ
ਫਿਰ ਇਸ ਨੂੰ ਬੋਲਣ ਵਿੱਚ ਕੀ ਖਰਾਬੀ ਹੈ ?
ਇਹ ਸ਼ਹਿਦ ਨਾਲੋਂ ਮਿੱਠੀ , ਨਾ ਇਸ ਵਰਗਾ ਹੋਰ ਕੋਈ
ਮੈਂ ਬੈਠਾਂ ਇਸ ਲਈ ਦਿਲ ਚ ਪਿਆਰ ਲਕੋਈ।
ਇਸ ਦੇ ਗਿੱਧੇ ਤੇ ਭੰਗੜੇ ਸਭ ਨੂੰ ਮੋਹ ਲੈਂਦੇ ਨੇ
ਓਸੇ ਲਈ ਵਾਹ ਪੰਜਾਬੀ ! ਵਾਹ ਪੰਜਾਬੀ ! ਸਾਰੇ ਕਹਿੰਦੇ ਨੇ।
ਜਦ ਬੱਚਿਆਂ ਨੂੰ ਇਦ੍ਹੇ 'ਚ ਸੁਨਾਉਣ ਲੋਰੀਆਂ ਮਾਂਵਾਂ
ਬੱਚਿਆਂ ਲਈ ਮਨ ਜਾਵਣ ਮਾਂਵਾਂ ਠੰਡੀਆਂ ਛਾਵਾਂ।
ਇਸ ਬੋਲੀ 'ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ
ਜਿਸ ਨੂੰ ਪੜ੍ਹ ਕੇ ਤਰ ਗਏ ਹੁਣ ਤੱਕ ਲੱਖਾਂ ਪ੍ਰਾਣੀ।
ਇਸ ਨੂੰ ਭੁਲਾਣ ਵਾਲਿਆਂ ਵਰਗਾ ਬਦਕਿਸਮਤ ਨਾ ਕੋਈ
ਆਣ ਘਰਾਂ ਨੂੰ ਮੁੜ ਉਹ ਸਾਰੇ , ਇਹ ਮੇਰੀ ਅਰਜ਼ੋਈ।
ਵਿੱਚ ਪੰਜਾਬੀ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ
ਸ਼ਾਲਾ ! ਇਸੇ ਕੰਮ ;ਚ ਮੇਰੀ ਸਾਰੀ ਉਮਰ ਜਾਵੇ ਬਿੱਟ !
ਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼. ਭ.ਸ। ਨਗਰ ) 9915803554
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।