
ਉਸ ਨੂੰ ਕੋਈ ਆਸ ਨਹੀਂ ਸੀ ਕਿ ਸੰਤੋਸ਼ ਜਵਾਬ ਦੇਵੇਗੀ ਲੇਕਿਨ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਕੁਝ ਦਿਨਾਂ ਬਾਅਦ ਹੀ ਉਸ ਨੂੰ ਸੰਤੋਸ਼ ਦਾ ਜਵਾਬ ਆ ਗਿਆ। ਉਸ ਨੇ ਲਿਖਿਆ ਸੀ, "ਸਤੀਸ਼ ! ਹੁਣ ਕਿਸੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਹੈ ? ਜਦ ਜਵਾਨੀ ਦੇ ਅੱਛੇ ਦਿਨ ਹੀ ਨਿਕਲ ਗਏ। ਫਿਰ ਮੈਂ ਵੀ ਤਾਂ ਇਸ ਵਿਚ ਦੋਸ਼ੀ ਸੀ ਜਿਸ ਨੇ ਗੁੱਸੇ ਵਿਚ ਆ ਕੇ ਝੱਟ ਪੱਟ ਤਲਾਕ ਦੇ ਪੇਪਰ ਫਾਈਲ ਕਰ ਦਿੱਤੇ। ਹੁਣ ਮੈਂ ਵੀ ਬਹੁਤ ਵਾਰੀ ਸੋਚਦੀ ਹਾਂ ਕਿ ਕੁਝ ਕਸੂਰ ਆਪ ਦਾ ਸੀ ਅਤੇ ਕੁਝ ਮੇਰਾ। ਬਹੁਤ ਸੋਚ ਸੋਚ ਕੇ ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਹੁਣ ਵੀ ਅਗਰ ਆਪ ਦੀ ਇੱਛਾ ਉਹਨਾਂ ਪੁਰਾਣੇ ਦਿਨਾਂ ਨੂੰ ਵਾਪਸ ਲਿਆਉਣ ਦੀ ਹੋਵੇ ਤਾਂ ਆਪਣੇ ਦੋਨੋਂ ਬੇਟਿਆਂ ਨੂੰ ਦੱਸ ਦੇਣਾ। ਜਿੱਦਾਂ ਉਹ ਕਹਿਣਗੇ ਮੈਂ ਕਰ ਲਵਾਂਗੀ।"
ਜਦੋਂ ਦੋਨੋਂ ਬੇਟਿਆਂ ਨੂੰ ਮੰਮੀ ਡੈਡੀ ਦੇ ਇੱਕ ਦੂਜੇ ਦੇ ਨੇੜੇ ਨੇੜੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੇ ਆਪਣੇ ਮਾਂ -ਬਾਪ ਲਈ ਨਵੇਂ ਸਾਲ ਦੀ ਰਾਤ ਨੂੰ ਇੱਕ ਹੋਟਲ ਵਿੱਚ ਪੁਨਰ ਮਿਲਣ ਦਾ ਪ੍ਰੋਗਰਾਮ ਬੁੱਕ ਕਰਵਾ ਦਿੱਤਾ। ਉਸ ਰਾਤ ਹੋਟਲ ਦਾ ਕਮਰਾ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਦੋਨੋ ਬੇਟੇ ਆਪਣੇ ਮੰਮੀ ਡੈਡੀ ਨੂੰ ਫੁੱਲਾਂ ਦੇ ਹਾਰ ਪਾ ਕੇ ਕਮਰੇ ਵਿਚ ਲੈ ਆਏ । ਸਾਰਾ ਕਮਰਾ ਤਾਲੀਆਂ ਨਾਲ ਗੂੰਜ ਉਠਿਆ। ਹੁਣ ਸਾਰੇ ਖਾਣ ਪੀਣ ਵਿਚ ਮਗਨ ਹੋ ਗਏ। ਇੱਕ ਵੱਡੇ ਟੀਵੀ ਸਕਰੀਨ ਤੇ ਬੀਬੀਸੀ ਚੈਨਲ 'ਤੇ ਇੱਕ ਸ਼ੋ ਚੱਲ ਰਿਹਾ ਸੀ। ਜਦੋਂ ਬਾਰਾਂ ਵੱਜਣ ਵਿਚ ਕੁਝ ਮਿੰਟ ਰਹਿ ਗਏ ਤਾਂ ਸਾਰਿਆਂ ਦਾ ਧਿਆਨ ਲੰਡਨ ਦੇ ਬਿਗ ਬੈੱਨ ਅਤੇ ਉਥੇ ਲੋਕਾਂ ਦੀ ਭੀੜ ਦੇਖਣ ਵਿਚ ਹੋ ਗਿਆ ਜੋ ਟੀਵੀ ਸਕ੍ਰੀਨ 'ਤੇ ਨਸ਼ਰ ਹੋਣ ਲੱਗੀ ਸੀ। ਜਦੋਂ ਹੀ ਬਾਰਾਂ ਵੱਜਣ ਨੂੰ ਹੋਏ, ਬਿਗ ਬੈਨ ਜ਼ੋਰ ਜ਼ੋਰ ਨਾਲ ਟੰਨ ਟੰਨ ਕਰਨ ਲੱਗਾ। ਜਦੋਂ ਹੀ ਆਖਰੀ ਟੰਨ ਖਤਮ ਹੋਈ, ਸਾਰੇ ਆਪਣੇ ਆਪਣੇ ਗਲਾਸ ਫੜੀ ਹੈਪੀ ਨਿਊ ਯੀਅਰ ਬੋਲਣ ਲੱਗੇ ਅਤੇ ਆਪਣੇ ਆਪਣੇ ਗਲਾਸ ਸਤੀਸ਼ ਅਤੇ ਸੰਤੋਸ਼ ਵੱਲ ਉਲਾਰ ਕੇ ਬੋਲਣ ਲੱਗੇ, ਹੈਪੀ ਨਿਊ ਯੀਅਰ ਸਤੀਸ਼ ਸੰਤੋਸ਼, ਹੈਪੀ ਰੀਯੂਨੀਅਨ ਟੂ ਯੂ। ਕੁਝ ਦੇਰ ਬਾਅਦ ਸਤੀਸ਼ ਅਤੇ ਸੰਤੋਸ਼ ਡਾਂਸ ਫਲੋਰ 'ਤੇ ਡਾਂਸ ਕਰਨ ਲੱਗੇ ਅਤੇ ਨਾਲ ਹੀ ਦੋਨੋਂ ਬੇਟੇ। ਫਿਰ ਕੀ ਸੀ ਸਾਰੇ ਉੱਠ ਕੇ ਡਾਂਸ ਕਰਨ ਲੱਗੇ।
ਗੁਰਮੇਲ ਸਿੰਘ ਭੰਮਰਾ
ਯੂ ਕੇ
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
link 1 link 2 link 3 link 4
ਗੁਰਮੇਲ ਸਿੰਘ ਭੰਮਰਾ
ਯੂ ਕੇ
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
link 1 link 2 link 3 link 4